ਹੁਣ ਬ੍ਰਾਜ਼ੀਲ ਦੇ ਵਿੱਤ ਮੰਤਰੀ ਨੇ ਕਿਹਾ-'ਫਰਾਂਸ ਦੀ ਪ੍ਰਥਮ ਮਹਿਲਾ ਅਸਲ 'ਚ ਬਦਸੂਰਤ'

Friday, Sep 06, 2019 - 02:05 PM (IST)

ਹੁਣ ਬ੍ਰਾਜ਼ੀਲ ਦੇ ਵਿੱਤ ਮੰਤਰੀ ਨੇ ਕਿਹਾ-'ਫਰਾਂਸ ਦੀ ਪ੍ਰਥਮ ਮਹਿਲਾ ਅਸਲ 'ਚ ਬਦਸੂਰਤ'

ਬ੍ਰਾਸੀਲੀਆ (ਬਿਊਰੋ)— ਬ੍ਰਾਜ਼ੀਲ ਸਰਕਾਰ ਦੇ ਇਕ ਮੰਤਰੀ ਨੇ ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਪਤਨੀ ਅਤੇ ਪ੍ਰਥਮ ਮਹਿਲਾ ਬ੍ਰਿਗੇਟ ਮੈਕਰੋਂ ਦਾ ਮਜ਼ਾਕ ਉਡਾਉਂਦਿਆਂ ਉਨ੍ਹਾਂ ਨੂੰ ਬਦਸੂਰਤ ਦੱਸਿਆ। ਮੰਤਰੀ ਨੇ ਇਹ ਟਿੱਪਣੀ ਅਜਿਹੇ ਸਮੇਂ ਵਿਚ ਕੀਤੀ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਬ੍ਰਿਗੇਟ ਦਾ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਇਆ ਸੀ। ਬ੍ਰਾਜ਼ੀਲ ਦੇ ਵਿੱਤ ਮੰਤਰੀ ਪਾਉਲੋ ਗਵੇਡਸ ਨੇ ਕਿਹਾ ਕਿ ਉਹ ਰਾਸ਼ਟਰਪਤੀ ਬੋਲਸਨਾਰੋ ਦੀ ਮੈਕਰੋਂ ਦੀ ਪਤਨੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਨਾਲ ਸਹਿਮਤ ਹਨ। 

PunjabKesari

ਬੋਲਸਨਾਰੋ ਦੇ ਇਕ ਸਮਰਥਕ ਨੇ ਪਿਛਲੇ ਹਫਤੇ ਬ੍ਰਿਗੇਟ ਮੈਕਰੋਂ ਅਤੇ ਬ੍ਰਾਜ਼ੀਲ ਦੀ ਪ੍ਰਥਮ ਮਹਿਲਾ ਮਿਸ਼ੇਲ ਬੋਲਸਨਾਰੋ ਦੀ ਤੁਲਨਾ ਕਰਦਿਆਂ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਲਿਖਿਆ ਸੀ ਕਿ ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਕਰੋਂ ਬੋਲਸਨਾਰੋ ਦੇ ਪਿੱਛੇ ਕਿਉਂ ਪਏ ਹਨ? ਬੋਲਸਨਾਰੋ ਦੀ ਪਤਨੀ ਮੈਕਰੋਂ ਦੀ ਪਤਨੀ ਨਾਲੋਂ ਜ਼ਿਆਦਾ ਆਕਰਸ਼ਕ ਹੈ। ਇਸ ਟਿੱਪਣੀ 'ਤੇ ਇਕ ਪੱਤਰਕਾਰ ਸੰਮੇਲਨ ਦੌਰਾਨ ਇਮੈਨੁਅਲ ਮੈਕਰੋਂ ਨੇ ਕਿਹਾ,''ਉਨ੍ਹਾਂ ਨੇ ਮੇਰੀ ਪਤਨੀ ਵਿਰੁੱਧ ਬਹੁਤ ਘਟੀਆ ਟਿੱਪਣੀ ਕੀਤੀ ਹੈ। ਮੈਂ ਬ੍ਰਾਜ਼ੀਲ ਦੇ ਲੋਕਾਂ ਦਾ ਸਨਮਾਨ ਕਰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਉਹ ਬਹੁਤ ਜਲਦੀ ਹੀ ਅਜਿਹੇ ਰਾਸ਼ਟਰਪਤੀ ਦੀ ਚੋਣ ਕਰਨਗੇ ਜੋ ਸਹੀ ਤਰੀਕੇ ਨਾਲ ਪੇਸ਼ ਆਏ।''

PunjabKesari

ਪਾਉਲੋ ਨੇ ਇਕ ਆਰਥਿਕ ਮੰਚ ਦੌਰਾਨ ਕਿਹਾ,''ਰਾਸ਼ਟਰਪਤੀ ਨੇ ਜਿਹੜੀ ਗੱਲ ਕਹੀ ਹੈ ਉਹ ਸਹੀ ਹੈ। ਉਹ ਮਹਿਲਾ ਅਸਲ ਵਿਚ ਬਦਸੂਰਤ ਹੈ।'' ਬਾਅਦ ਵਿਚ ਮੰਤਰੀ ਦੇ ਇਕ ਕਰੀਬੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਜਨਤਕ ਪ੍ਰੋਗਰਾਮ ਦੌਰਾਨ ਫਰਾਂਸ ਦੀ ਪ੍ਰਥਮ ਮਹਿਲਾ ਨੂੰ ਲੈ ਕੇ ਕੀਤੇ ਗਏ ਮਜ਼ਾਕ 'ਤੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਪਿਛਲੇ ਹਫਤੇ ਬੋਲਸਨਾਰੋ ਵੱਲੋਂ ਕੀਤੀ ਗਈ ਟਿੱਪਣੀ 'ਤੇ ਇਮੈਨੁਅਲ ਨੇ ਪ੍ਰਤੀਕਿਰਿਆ ਦਿੰਦਿਆਂ ਇਸ ਦੀ ਸਖਤ ਨਿੰਦਾ ਕੀਤੀ ਸੀ ਅਤੇ ਇਸ ਨੂੰ ਘਟੀਆ ਦੱਸਿਆ ਸੀ।


author

Vandana

Content Editor

Related News