ਅਮਰੀਕਾ ਤੋਂ ਬਾਅਦ ਬ੍ਰਾਜ਼ੀਲ-ਪਰਾਗਵੇ ਦੇ ਜੰਗਲਾਂ 'ਚ ਵੀ ਲੱਗੀ ਭਿਆਨਕ ਅੱਗ, 10 ਲੱਖ ਲੋਕ ਬੇਘਰ

10/02/2020 2:23:09 AM

ਵਾਸ਼ਿੰਗਟਨ - ਅਮਰੀਕਾ ਦੇ ਜੰਗਲਾਂ ਵਿਚ ਪਿਛਲੇ ਇਕ ਮਹੀਨੇ ਤੋਂ ਭਿਆਨਕ ਅੱਗ ਲੱਗੀ ਹੋਈ ਹੈ, ਜਿਹੜੀ 12 ਪੱਛਮੀ ਸੂਬਿਆਂ ਦੇ 100 ਤੋਂ ਜ਼ਿਆਦਾ ਜੰਗਲਾਂ ਵਿਚ ਫੈਲ ਗਈ ਹੈ। ਸਿਰਫ ਅਮਰੀਕਾ ਹੀ ਨਹੀਂ ਦੁਨੀਆ ਦੇ 2 ਹੋਰ ਦੇਸ਼ਾਂ ਬ੍ਰਾਜ਼ੀਲ ਅਤੇ ਪਰਾਗਵੇ ਵਿਚ ਵੀ ਭਿਆਨਕ ਅੱਗ ਜੰਗਲਾਂ ਵਿਚ ਲੱਗ ਗਈ ਹੈ। ਅਮਰੀਕਾ ਵਿਚ ਕੈਲੀਫੋਰਨੀਆ ਅਤੇ ਓਰੇਗਨ ਇਸ ਦੀ ਸਭ ਤੋਂ ਜ਼ਿਆਦਾ ਲਪੇਟ ਵਿਚ ਹਨ। ਇਨ੍ਹਾਂ 2 ਸੂਬਿਆਂ ਵਿਚ ਜੰਗਲ ਦੀ ਅੱਗ 4,250 ਵਰਗ ਕਿ. ਮੀ. ਖੇਤਰ ਵਿਚ ਫੈਲ ਗਈ ਹੈ। ਦੋਹਾਂ ਸੂਬਿਆਂ ਦੇ ਕਰੀਬ 10 ਲੱਖ ਲੋਕਾਂ ਨੂੰ ਘਰ ਛੱਡਣਾ ਪਿਆ ਹੈ।

PunjabKesari

ਮੰਗਲਵਾਰ ਰਾਤ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੀ ਵਾਈਨ ਕਾਓਂਟੀ ਵਿਚ ਭਿਆਨਕ ਅੱਗ ਭੜਕ ਗਈ। ਇਸ ਦੀ ਲਪੇਟ ਵਿਚ ਆ ਕੇ 3 ਲੋਕਾਂ ਦੀ ਮੌਤ ਹੋ ਗਈ। ਉਥੇ, 70 ਹਜ਼ਾਰ ਲੋਕਾਂ ਨੂੰ ਬਚਾਅ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 15 ਹਜ਼ਾਰ ਤੋਂ ਜ਼ਿਆਦਾ ਫਾਇਰ ਬ੍ਰਿਗੇਡ ਦੇ ਕਰਮੀ ਅੱਗ ਬੁਝਾਉਣ ਵਿਚ ਲੱਗੇ ਹਨ। ਅੱਗ 'ਤੇ ਕਾਬੂ ਪਾਉਣ ਲਈ ਹੈਲੀਕਾਪਟਰਾਂ ਅਤੇ ਹਵਾਈ ਜਹਾਜ਼ਾਂ ਦੀ ਵੀ ਮਦਦ ਲਈ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਸਮੁੰਦਰ ਕੰਢੇ ਦੇ ਇਲਾਕਿਆਂ ਵਿਚ 70-80 ਕਿ. ਮੀ. ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਇਸ ਨਾਲ ਅੱਗ ਹੋਰ ਤੇਜ਼ੀ ਨਾਲ ਫੈਲ ਰਹੀ ਹੈ। ਨਾਪਾ-ਸੋਨੋਮਾ ਕਾਓਂਟੀ ਵਿਚ ਅੱਗ ਐਤਵਾਰ ਨੂੰ ਸ਼ੁਰੂ ਹੋਈ। ਇਸ ਤੋਂ 3 ਸਾਲ ਪਹਿਲਾਂ ਵੀ ਕਾਓਂਟੀ ਵਿਚ ਇਸ ਤਰ੍ਹਾਂ ਅੱਗ ਫੈਲੀ ਸੀ ਜਿਸ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ।

PunjabKesari

ਕੈਲ ਫਾਇਰ ਡਿਵੀਜ਼ਨ ਪ੍ਰਮੁੱਖ ਬੇਨ ਨਿਕੋਲਸ ਨੇ ਆਖਿਆ ਕਿ ਸੋਨੋਮਾ ਅਤੇ ਨਾਪਾ ਕਾਓਂਟੀਆਂ ਤੋਂ 68,000 ਤੋਂ ਜ਼ਿਆਦਾ ਲੋਕਾਂ ਨੂੰ ਕੱਢਿਆ ਗਿਆ ਹੈ। ਪੂਰੇ ਸੂਬੇ ਵਿਚ ਕਰੀਬ 30 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਉਨ੍ਹਾਂ ਆਖਿਆ ਕਿ ਕਈ ਹੋਰ ਨਿਵਾਸੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਉਥੋਂ ਨਿਕਲਣਾ ਪੈ ਸਕਦਾ ਹੈ। ਸੋਮਵਾਰ ਨੂੰ ਤੇਜ਼ ਹਵਾਵਾਂ ਵਿਚ ਕਮੀ ਆਉਣ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ਵਿਚ ਥੋੜੀ ਮਦਦ ਮਿਲ ਸਕਦੀ ਹੈ। ਉਧਰ, ਬ੍ਰਾਜ਼ੀਲ ਦੇ ਪੇਂਟਾਨਲ ਦੇ ਜੰਗਲਾਂ ਵਿਚ ਲੱਗੀ ਅੱਗ ਕਾਰਨ ਸੈਂਕੜੇ ਜਾਨਵਰਾਂ ਦੀ ਮੌਤ ਹੋ ਗਈ ਹੈ। ਬ੍ਰਾਜ਼ੀਲ ਵਿਚ ਦੁਨੀਆ ਦਾ ਸਭ ਤੋਂ ਵੱਡਾ ਵੇਟਲੈਂਡ ਜੰਗਲ ਹੈ। ਪਰ ਇਸ ਭਿਆਨਕ ਅੱਗ ਕਾਰਨ ਜ਼ਮੀਨ ਦੀ ਨਮੀ ਖਤਮ ਹੋ ਗਈ ਹੈ। ਬ੍ਰਾਜ਼ੀਲ ਵਿਚ ਫੈਲੀ ਅੱਗ ਪਰਾਗਵੇ ਤੱਕ ਪਹੁੰਚ ਗਈ ਹੈ। ਪਰਾਗਵੇ ਵਿਚ ਵੀ ਅੱਗ ਬੁੱਧਵਾਰ ਨੂੰ ਫਿਰ ਭੜਕ ਗਈ, ਇਸ ਦਾ ਧੂੰਆ ਰਾਜਧਾਨੀ ਅਸੰਸੀਯਨ ਦੇ ਉਪਰ ਛਾ ਗਿਆ। ਇਹ ਅੱਗ ਬ੍ਰਾਜ਼ੀਲ ਤੋਂ ਹੁੰਦੇ ਹੋਏ ਇਥੇ ਪਹੁੰਚੀ। ਜੇਕਰ ਅੱਗ 'ਤੇ ਸਮਾਂ ਰਹਿੰਦੇ ਹੋਏ ਕਾਬੂ ਨਾ ਪਾਇਆ ਗਿਆ ਤਾਂ ਇਹ ਬੋਲੀਵਿਆ ਤੱਕ ਪਹੁੰਚ ਸਕਦੀ ਹੈ।


PunjabKesari


Khushdeep Jassi

Content Editor

Related News