ਬ੍ਰਾਜ਼ੀਲ ਦੇ ਸਿੱਖਿਆ ਮੰਤਰੀ ਅਤੇ ਨਾਗਰਿਕਤਾ ਮੰਤਰੀ ਨੂੰ ਹੋਇਆ ਕੋਰੋਨਾ
Tuesday, Jul 21, 2020 - 04:10 PM (IST)
ਬ੍ਰਾਜ਼ੀਲੀਆ (ਵਾਰਤਾ) : ਬ੍ਰਾਜ਼ੀਲ ਦੇ ਸਿੱਖਿਆ ਮੰਤਰੀ ਮਿਲਟਨ ਰਿਬੇਰੋ ਅਤੇ ਨਾਗਰਿਕਤਾ ਮੰਤਰੀ ਓਨਿਕਸ ਲੋਰੋਂਜੋਨੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਦੋਵਾਂ ਮੰਤਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਲੋਕ ਜਾਂਚ ਵਿਚ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਇਨ੍ਹਾਂ ਦੋਵਾਂ ਮੰਤਰੀਆਂ ਨੇ ਤੁਰੰਤ ਇਲਾਜ ਸ਼ੁਰੂ ਕਰਵਾ ਦਿੱਤਾ ਹੈ ਅਤੇ ਇਹ ਘਰੋਂ ਕੰਮ ਕਰਦੇ ਰਹਿਣਗੇ।
ਸ਼੍ਰੀ ਓਨਿਕਸ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਵੀਰਵਾਰ ਨੂੰ ਕੋਰੋਨਾ ਦੇ ਲੱਛਣ ਨਜ਼ਰ ਆਏ ਸਨ ਅਤੇ ਸ਼ੁੱਕਰਵਾਰ ਤੋਂ ਇਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਸੀ। ਇਸੇ ਦਿਨ ਮੈਂ ਜਾਂਚ ਕਰਵਾਈ । ਉਨ੍ਹਾਂ ਕਿਹਾ ਮੈਨੂੰ ਇਸ ਦੇ ਸਕਾਰਾਤਮਕ ਪ੍ਰਭਾਵ ਮਹਿਸੂਸ ਹੋਏ ਹਨ। ਬ੍ਰਾਜ਼ੀਲ ਵਿਚ ਹੁਣ ਤੱਕ 4 ਮੰਤਰੀ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਕੋਵਿਡ-19 ਨਾਲ ਪੀੜਤ ਹੋਣ ਵਾਲੇ ਮੰਤਰੀਆਂ ਖਦਾਨ ਅਤੇ ਊਰਜਾ ਮੰਤਰੀ ਬੇਂਟੋ ਅਲਬੁੱਕਰ ਅਤੇ ਸੰਸਥਾਗਤ ਸੁਰੱਖਿਆ ਮੰਤਰੀ ਜਨਰਲ ਅਗਸਤੋ ਹੇਲਨੋ ਸ਼ਾਮਲ ਹਨ।