ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ''ਤੇ ਚੱਲਿਆ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ

Friday, Dec 27, 2019 - 02:27 PM (IST)

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ''ਤੇ ਚੱਲਿਆ ਭ੍ਰਿਸ਼ਟਾਚਾਰ ਦਾ ਨਵਾਂ ਮਾਮਲਾ

ਰੀਓ ਡੀ ਜਿਨੇਰੋ- ਬ੍ਰਾਜ਼ੀਲ ਦੀ ਫੈਡਰਲ ਪੁਲਸ ਨੇ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਵੀਰਵਾਰ ਨੂੰ ਸਾਬਕਾ ਰਾਸ਼ਟਰਪਤੀ ਲੁਈਸ ਇਨਾਸੀਓ ਲੂਲਾ ਦ ਸਿਲਵਾ ਨੂੰ ਦੋਸ਼ੀ ਠਹਿਰਾਇਆ। ਇਸ ਮਾਮਲੇ ਵਿਚ ਸਾਬਕਾ ਰਾਸ਼ਟਰਪਤੀ ਦੇ ਅਹੁਦਾ ਛੱਡਣ ਤੋਂ ਬਾਅਦ ਉਹਨਾਂ ਵਲੋਂ ਸਥਾਪਿਤ ਸੰਸਥਾਨ ਨੂੰ ਕੰਟਰੋਲ ਕਰਨ ਵਾਲੀ ਕੰਪਨੀ ਓਡੇਬ੍ਰੇਚ ਵਲੋਂ ਦਿੱਤੀ ਗਈ ਦਾਨ ਰਾਸ਼ੀ ਵਿਚ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ।

ਫੈਡਰਲ ਪੁਲਸ ਦੇ ਮੁਤਾਬਕ ਦਸੰਬਰ 2013 ਤੇ ਮਾਰਚ 2014 ਵਿਚ ਦਿੱਤੀ ਗਈ ਦਾਨ ਰਾਸ਼ੀ 10 ਲੱਖ ਡਾਲਰ ਹੈ, ਜਿਸ ਨੂੰ ਓਡੇਬ੍ਰੇਚ ਖਾਤੇ ਤੋਂ ਰਿਸ਼ਵਤ ਦੇਣ ਲਈ ਵਰਤਿਆ ਗਿਆ ਹੈ। ਸਾਬਕਾ ਰਾਸ਼ਟਰਪਤੀ ਦੇ ਨਾਲ ਹੀ ਲੂਲਾ ਸੰਸਥਾਨ ਦੇ ਮੁਖੀ ਪਾਓਲੋ ਓਕਾਮੋਟੋ ਤੇ ਸਾਬਕਾ ਵਿੱਤ ਮੰਤਰੀ ਐਂਟੋਨੀਓ ਪਾਲੋਸਕੀ 'ਤੇ ਵੀ ਭ੍ਰਿਸ਼ਟਾਚਾਰ ਤੇ ਮਨੀ ਲਾਂਡ੍ਰਿੰਗ ਦੇ ਦੋਸ਼ ਲਗਾਏ ਗਏ ਹਨ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਅਜਿਹੇ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਲੂਲਾ ਸਾਲਾਂ ਤੋਂ ਇਸ ਅਹੁਦੇ 'ਤੇ ਨਹੀਂ ਹਨ। ਰਿਸ਼ਵਤ ਦਾ ਭੁਗਤਾਨ ਉਦੋਂ ਕੀਤਾ ਗਿਆ ਜਦੋਂ ਉਹ ਅਹੁਦੇ 'ਤੇ ਨਹੀਂ ਸਨ। ਸਾਬਕਾ ਰਾਸ਼ਟਰਪਤੀ ਦਾ ਕਾਰਜਕਾਲ 2010 ਵਿਚ ਖਤਮ ਹੋ ਗਿਆ ਸੀ।

ਲੂਲਾ ਦੇ ਵਕੀਲਾਂ ਨੇ ਕਿਹਾ ਕਿ ਦਾਨ ਇਕ ਆਮ ਤੇ ਰੋਜ਼ਾਨਾ ਦੀ ਪ੍ਰਕਿਰਿਆ ਹੈ, ਜਿਸ ਦੀ ਪਛਾਣ ਕਿਸੇ ਮੂਲ ਤੇ ਉਸ ਨਾਲ ਸਬੰਧਤ ਵਚਨਬੱਧਤਾ ਨਾਲ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੂਲਾ ਨੂੰ ਨਹੀਂ ਬਲਕਿ ਸੰਸਥਾਨ ਨੂੰ ਦਾਨ ਦਿੱਤਾ ਗਿਆ ਸੀ ਤੇ ਇਹ ਸੰਸਥਾਨ ਬ੍ਰਾਜ਼ੀਲ ਦੀ ਸੰਸਕ੍ਰਿਤਿਕ ਵਿਰਾਸਤ ਨੂੰ ਸੁਰੱਖਿਅਤ ਕਰਨ ਵਾਲਾ ਹਿੱਸਾ ਹੈ। ਸਾਬਕਾ ਰਾਸ਼ਟਰਪਤੀ ਨੇ ਸੁਪੀਰੀਅਰ ਕੋਟਰ ਆਫ ਜਸਟਿਸ ਤੇ ਐਸ.ਟੀ.ਐਫ. ਨੂੰ ਨਿਆ ਕਰਨ ਦੀ ਅਪੀਲ ਕੀਤੀ ਹੈ।


author

Baljit Singh

Content Editor

Related News