ਬ੍ਰਾਜ਼ੀਲ: ਖੰਭੇ ਨਾਲ ਟਕਰਾ ਕੇ ਰੈਸਟੋਰੈਂਟ ''ਤੇ ਡਿੱਗਿਆ ਜਹਾਜ਼, ਪਤੀ-ਪਤਨੀ ਸਮੇਤ 4 ਦੀ ਮੌਤ

Monday, Apr 06, 2026 - 08:08 AM (IST)

ਬ੍ਰਾਜ਼ੀਲ: ਖੰਭੇ ਨਾਲ ਟਕਰਾ ਕੇ ਰੈਸਟੋਰੈਂਟ ''ਤੇ ਡਿੱਗਿਆ ਜਹਾਜ਼, ਪਤੀ-ਪਤਨੀ ਸਮੇਤ 4 ਦੀ ਮੌਤ

ਬ੍ਰਾਜ਼ੀਲੀਆ (ਇੰਟ.)- ਬ੍ਰਾਜ਼ੀਲ ਵਿਚ ਇਕ ਛੋਟਾ ਜਹਾਜ਼ ਰੈਸਟੋਰੈਂਟ ’ਤੇ ਡਿੱਗ ਗਿਆ, ਇਸ ਹਾਦਸੇ ’ਚ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਰੀਓ ਗ੍ਰਾਂਡੇ ਡੋ ਸੁਲ ਸੂਬੇ ਵਿਚ ਵਾਪਰਿਆ। ਹਾਦਸਾ ਉਸ ਸਮੇਂ ਹੋਇਆ ਜਦੋਂ ਇਕ ਪਾਈਪਰ ਮਾਲਿਬੂ ਜਹਾਜ਼ ਸਾਓ ਪਾਓਲੋ ਤੋਂ ਉਡਾਣ ਭਰ ਕੇ ਕਾਪਾਓ ਦਾ ਕਨੋਆ ਏਅਰਪੋਰਟ ਵੱਲ ਜਾ ਰਿਹਾ ਸੀ। ਲੈਂਡਿੰਗ ਤੋਂ ਠੀਕ ਪਹਿਲਾਂ ਜਹਾਜ਼ ਇਕ ਖੰਭੇ ਨਾਲ ਟਕਰਾਅ ਗਿਆ ਅਤੇ ਫਿਰ ਇਕ ਰੈਸਟੋਰੈਂਟ ’ਤੇ ਜਾ ਡਿੱਗਿਆ, ਜਿਸ ਕਾਰਨ ਉੱਥੇ ਅੱਗ ਲੱਗ ਗਈ।

ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਵੱਡਾ ਤੋਹਫ਼ਾ: ਹੁਣ ਭੂਚਾਲ ਆਉਣ 'ਤੇ ਵੀ ਨਹੀਂ ਡਿੱਗਣਗੇ ਤੁਹਾਡੇ ਘਰ !

ਇਸ ਹਾਦਸੇ ਵਿਚ ਪਾਇਲਟ ਅਤੇ 3 ਯਾਤਰੀਆਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਇਕ ਪਤੀ-ਪਤਨੀ ਵੀ ਸ਼ਾਮਲ ਸੀ। ਰਾਹਤ ਦੀ ਗੱਲ ਇਹ ਰਹੀ ਕਿ ਜਿਸ ਸਮੇਂ ਜਹਾਜ਼ ਰੈਸਟੋਰੈਂਟ ’ਤੇ ਡਿੱਗਿਆ, ਉਹ ਬੰਦ ਸੀ, ਇਸ ਲਈ ਜ਼ਮੀਨ ’ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਆਲੇ-ਦੁਆਲੇ ਮੌਜੂਦ ਲੋਕ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਰੈਸਟੋਰੈਂਟ ਵਿਚ ਭਿਆਨਕ ਅੱਗ ਲੱਗ ਗਈ ਅਤੇ ਆਸਮਾਨ ਵਿਚ ਕਾਲਾ ਧੂੰਆਂ ਫੈਲ ਗਿਆ। ਆਲੇ-ਦੁਆਲੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਿਵਲ ਡਿਫੈਂਸ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ। ਨੇੜੇ ਦੀ ਇਕ ਦੁਕਾਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਬੇ ਦੇ ਗਵਰਨਰ ਐਡੂਆਰਡੋ ਲੇਇਟੇ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: 1994 'ਚ ਲਾਪਤਾ ਹੋਈ ਕੁੜੀ 2026 'ਚ ਮਿਲੀ ਜ਼ਿੰਦਾ, ਹਰ ਕੋਈ ਰਹਿ ਗਿਆ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News