ਕੋਰੋਨਾ ਦਾ ਕਹਿਰ, ਬ੍ਰਾਜ਼ੀਲ ''ਚ ਮ੍ਰਿਤਕਾਂ ਦੀ ਗਿਣਤੀ 4 ਲੱਖ ਦੇ ਪਾਰ

Friday, Apr 30, 2021 - 10:17 AM (IST)

ਸਾਓ ਪਾਓਲੋ (ਭਾਸ਼ਾ): ਬ੍ਰਾਜ਼ੀਲ ਵਿਚ ਇਕ ਮਹੀਨੇ ਵਿਚ ਕੋਵਿਡ-19 ਤੋਂ 1,00,000 ਲੋਕਾਂ ਦੇ ਜਾਨ ਗਵਾਉਣ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਲੱਖ ਤੋਂ ਪਾਰ ਪਹੁੰਚ ਗਈ ਹੈ। ਹੁਣ ਉਹ ਮੌਤਾਂ ਦੇ ਮਾਮਲੇ ਵਿਚ ਦੁਨੀਆ ਵਿਚ ਦੂਜੇ ਨੰਬਰ 'ਤੇ ਹੈ। ਕੁਝ ਸਿਹਤ ਮਾਹਰਾਂ ਨੇ ਦੇਸ਼ ਵਿਚ ਹਾਲਾਤ ਹੋਰ ਵਿਗੜਨ ਨੂੰ ਲੈਕੇ ਚਿਤਾਵਨੀ ਦਿੱਤੀ ਹੈ। ਬ੍ਰਾਜ਼ੀਲ ਵਿਚ ਇਸ ਗਲੋਬਲ ਮਹਾਮਾਰੀ ਨਾਲ ਅਪ੍ਰੈਲ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। 

ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਮਹੀਨੇ ਦੇ ਪਹਿਲੇ ਦੋ ਦਿਨਾਂ ਵਿਚ 4000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਪਿਛਲੇ ਦੋ ਹਫ਼ਤਿਆਂ ਵਿਚ ਰੋਜ਼ਾਨਾ ਕਰੀਬ 2400 ਲੋਕਾਂ ਦੀ ਮੌਤ ਹੋਈ ਅਤੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ 3001 ਹੋਰ ਲੋਕਾਂ ਦੇ ਮਰਨ ਦੀ ਜਾਣਕਾਰੀ ਦਿੱਤੀ, ਜਿਸ ਨਾਲ ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 401,186 'ਤੇ ਪਹੁੰਚ ਗਈ। ਸਥਾਨਕ ਸਿਹਤ ਮਾਹਰਾਂ ਨੇ ਇਨਫੈਕਸ਼ਨ ਦੇ ਮਾਮਲੇ ਅਤੇ ਮੌਤਾਂ ਦੀ ਗਿਣਤੀ ਘਟਣ 'ਤੇ ਥੋੜ੍ਹਾ ਰਾਹਤ ਦਾ ਸਾਹ ਲਿਆ ਪਰ ਉਹਨਾਂ ਨੂੰ ਬੀਮਾਰੀ ਦੀ ਇਕ ਹੋਰ ਲਹਿਰ ਆਉਣ ਦਾ ਖਦਸ਼ਾ ਹੈ ਜਿਵੇਂ ਕਿ ਕੁਝ ਯੂਰਪੀ ਦੇਸ਼ਾਂ ਵਿਚ ਦੇਖਿਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਇਜ਼ਰਾਈਲ 'ਚ ਧਾਰਮਿਕ ਆਯੋਜਨ ਦੌਰਾਨ ਮਚੀ ਭੱਜਦੌੜ, 40 ਲੋਕਾਂ ਦੀ ਮੌਤ ਤੇ ਕਈ ਜ਼ਖਮੀ (ਤਸਵੀਰਾਂ)

ਆਨਲਾਈਨ ਰਿਸਰਚ ਵੈਬਸਾਈਟ 'ਆਵਰ ਵਰਲਡ ਇਨ ਡਾਟਾ' ਮੁਤਾਬਕ 6 ਫੀਸਦੀ ਤੋਂ ਵੀ ਘੱਟ ਬ੍ਰਾਜ਼ੀਲੀਆਈ ਨਾਗਰਿਕਾਂ ਨੂੰ ਕੋਵਿਡ-19 ਟੀਕਾ ਲੱਗਿਆ ਹੈ। ਦੇਸ਼ ਦੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੇ ਦੁਹਰਾਇਆ ਕਿ ਉਹ ਸਭ ਤੋਂ ਅਖੀਰ ਵਿਚ ਟੀਕਾ ਲਗਵਾਉਣਗੇ ਅਤੇ ਉਹਨਾਂ ਨੇ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਲਗਾਉਣ ਲਈ ਦੇਸ਼ ਭਰ ਦੇ ਮੇਅਰਾਂ ਅਤੇ ਗਵਰਨਰਾਂ 'ਤੇ ਨਿਸ਼ਾਨਾ ਵਿੰਨ੍ਹਿਆ। ਸਿਹਤ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਵਿਚੋਂ ਇਕ ਮਹਾਮਾਰੀ ਮਾਹਰ ਵੇਂਡਰਸਨ ਓਲਿਵਿਰਾ ਨੇ ਕਿਹਾ ਕਿ ਉਹਨਾਂ ਨੂੰ ਜੂਨ ਦੇ ਮੱਧ ਤੱਕ ਤੀਜੀ ਲਹਿਰ ਆਉਣ ਦਾ ਖਦਸ਼ਾ ਹੈ। 

ਜਾਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਵਿਸ਼ਵ ਸਿਹਤ ਸੰਗਠਨ ਨੇ 11 ਮਾਰਚ, 2020 ਨੂੰ ਕੋਵਿਡ-19 ਨੂੰ ਮਹਾਮਾਰੀ ਦੇ ਤੌਰ 'ਤੇ ਐਲਾਨਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੁਨੀਆ ਵਿਚ 1.49 ਕਰੋੜ ਤੋਂ ਵੱਧ ਲੋਕ ਇਸ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ ਅਤੇ 31.50 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ-  ਬ੍ਰਾਜ਼ੀਲ 'ਚ ਮ੍ਰਿਤਕਾਂ ਦੀ ਗਿਣਤੀ 4 ਲੱਖ ਦੇ ਪਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News