ਕੋਰੋਨਾ ਖਾਤਮੇ ਲਈ ਬ੍ਰਾਜ਼ੀਲ ''ਚ ਟੀਕਾਕਰਨ ਪ੍ਰਯੋਗ, ਘਟੇ 80 ਫੀਸਦੀ ਮਾਮਲੇ

Friday, Jun 04, 2021 - 01:17 PM (IST)

ਬ੍ਰਾਸੀਲੀਆ (ਬਿਊਰੋ): ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਗਲੋਬਲ ਪੱਧਰ 'ਤੇ ਟੀਕਾਕਰਨ ਮੁਹਿੰਮ ਜਾਰੀ ਹੈ।ਇਸ ਦੌਰਾਨ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਮੁਤਾਬਕ ਟੀਕਾਕਰਨ ਮਗਰੋਂ ਬ੍ਰਾਜ਼ੀਲ ਦੇ ਸੇਰਾਨਾ ਸ਼ਹਿਰ ਵਿਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ 95 ਫੀਸਦੀ ਘੱਟ ਗਈਆਂ ਹਨ। ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਵਿਚ 86 ਫੀਸਦੀ ਦੀ ਕਮੀ ਆਈ। ਮਰੀਜ਼ਾਂ ਵਿਚ 80 ਫੀਸਦੀ ਦੀ ਗਿਰਾਵਟ ਵੀ ਦਰਜ ਹੋਈ ਹੈ। ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਤੇਜ਼ ਗਤੀ ਨਾਲ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਮੰਨੀ ਜਾ ਰਹੀ ਹੈ।

ਅਸਲ ਵਿਚ 45 ਹਜ਼ਾਰ ਦੀ ਆਬਾਦੀ ਵਾਲੇ ਸੇਰਾਨਾ ਵਿਚ ਲੱਗਭਗ ਹਰ ਬਾਲਗ ਨੂੰ ਵੈਕਸੀਨ ਲੱਗ ਚੁੱਕੀ ਹੈ। ਇੱਥੇ ਚੀਨ ਵਿਚ ਵਿਕਸਿਤ ਹੋਈ ਕੋਰੋਨਾਵੈਕ ਵੈਕਸੀਨ ਲਗਾਈ ਜਾ ਰਹੀ ਹੈ। ਪ੍ਰਯੋਗ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਜੇਕਰ 75 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾਵੇ ਤਾਂ ਮਹਾਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਬੁਟਾਂਟਨ ਇੰਸਟੀਚਿਊਟ ਦੇ ਖੋਜ ਨਿਰਦੇਸ਼ਕ ਰਿਕਾਰਡੋ ਪਾਲਾਸਿਅਸ ਨੇ ਕਿਹਾ,''ਜਿਹੜੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੈਕਸੀਨ ਨਹੀਂ ਲੱਗੀ, ਉਹਨਾਂ ਦੇ ਪੀੜਤ ਹੋਣ ਦੀ ਦਰ ਵੀ ਘੱਟ ਹੋਈ ਹੈ। ਇਸ ਪ੍ਰਯੋਗ ਨਾਲ ਇਹ ਵੀ ਪਤਾ ਚੱਲਿਆ ਹੈ ਕਿ ਸਕੂਲਾਂ ਨੂੰ ਖੋਲ੍ਹਣ ਲਈ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਲੋੜ ਨਹੀਂ ਹੈ।'' 

ਪੜ੍ਹੋ ਇਹ ਅਹਿਮ ਖਬਰ - ਕੈਨੇਡੀਅਨ ਸੰਸਦ ਨੇ ਸਿਹਤ ਏਜੰਸੀ ਨੂੰ ਵੁਹਾਨ 'ਤੇ ਦਸਤਾਵੇਜ਼ ਸੌਂਪਣ ਦਾ ਦਿੱਤਾ ਆਦੇਸ਼

ਕੋਰੋਨਾ ਨੂੰ ਕੰਟਰੋਲ ਹੋਣ ਵਿਚ ਕਿੰਨਾ ਸਮਾਂ ਲੱਗੇਗਾ, ਇਹ ਪਤਾ ਕਰਨ ਲਈ ਸ਼ਹਿਰ ਨੂੰ 4 ਭਾਗਾਂ ਵਿਚ ਵੰਡਿਆ। ਤਿੰਨ ਭਾਗਾਂ ਦੀ 75 ਫੀਸਦੀ ਆਬਾਦੀ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ। 95 ਫੀਸਦੀ ਬਾਲਗਾਂ ਨੂੰ ਦੋਵੇਂ ਖੁਰਾਕਾਂ ਲਗਾਉਣ ਦੇ ਬਾਅਦ ਨਤੀਜੇ ਦੇਖੇ ਗਏ। ਸੇਰਾਨਾ ਵਿਚ ਹੋਏ ਇਸ ਪ੍ਰਯੋਗ ਨੇ ਕੋਰੋਨਾ ਨੂੰ ਖ਼ਤਮ ਕਰਨ ਦੀ ਆਸ ਪੈਦਾ ਕਰ ਦਿੱਤੀ ਹੈ।


Vandana

Content Editor

Related News