ਬਰੈਂਪਟਨ ਚ’ ਗੋਲੀਬਾਰੀ ਦੇ ਪੀੜਤ ਦੀ ਪਛਾਣ ਪੰਜਾਬੀ ਮੂਲ ਦੇ ਅਮਨਜੋਤ ਬੈਂਸ ਦੇ ਰੂਪ ਚ’ ਹੋਈ
Thursday, Oct 14, 2021 - 01:59 AM (IST)
ਨਿਊਯਾਰਕ/ ਬਰੈਂਪਟਨ (ਰਾਜ ਗੋਗਨਾ) : ਬੀਤੇਂ ਰਾਤ ਕੈਨੇਡਾ ਦੀ ਬਰੈਂਪਟਨ ਪੁਲਸ ਨੇ ਡਿਕਸੀ ਅਤੇ ਰੋਬਰਟਸਨ ਵਾਲੇ ਪਲਾਜੇ ਚ’ ਗੋਲ਼ੀਆਂ ਮਾਰ ਕੇ ਕਤਲ ਕੀਤੇ ਵਿਅਕਤੀ ਦੀ ਪਛਾਣ ਇਕ 36 ਸਾਲਾ ਪੰਜਾਬੀ ਮੂਲ ਦੇ ਅਮਨਜੋਤ ਬੈਂਸ ਵਜੋਂ ਹੋਈ ਹੈ| ਜੋ ਮੰਗਲਵਾਰ ਨੂੰ ਬਰੈਂਪਟਨ ਵਿੱਚ ਸਵੇਰੇ ਤੜਕੇ ਹੋਈ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ, ਜਦੋਂ ਕਿ ਪੁਲਸ ਨੇ ਜਨਤਕ ਸਹਾਇਤਾ ਨਾਲ ਉਸ ਦੀ ਪਛਾਣ ਕੀਤੀ ਅਤੇ ਉੱਥੋਂ ਦੇ ਪੰਜਾਬੀ ਮੂਲ ਦੇ ਲੋਕਾਂ ਨਾਲ ਸੰਪਰਕ ਕਰਕੇ ਕਾਤਲ ਦੀ ਭਾਲ ਕਰਕੇ ਉਸ ਦੇ ਕਤਲ ਦੀ ਜਾਂਚ ਕਰ ਰਹੇ ਹਨ ਅਤੇ ਪੀਲ ਰੀਜਨਲ ਪੁਲਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਸੂਚਨਾ ਸਵੇਰੇ 12:54 ਵਜੇ ਉਨ੍ਹਾਂ ਨੂੰ ਦਿੱਤੀ ਗਈ ਸੀ। ਮਰਨ ਵਾਲੇ 36 ਸਾਲਾ ਅਮਨਜੋਤ ਬੈਂਸ ਦੀ ਪਛਾਣ ਪੀੜਤ ਵਜੋਂ ਹੋਈ ਹੈ। ਇਸ ਘਟਨਾ, ਨਿਗਰਾਨੀ ਵੀਡੀਓ ਜਾਂ ਡੈਸ਼ ਕੈਮ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਨੂੰ ਵੀ ਇਸ ਕਤਲ ਬਾਰੇ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ 905-453–2121 'ਤੇ ਗੁਪਤ ਸੂਚਨਾ ਦੇ ਸਕਦਾ ਹੈ।
ਇਹ ਵੀ ਪੜ੍ਹੋ - ਜੰਮੂ-ਕਸ਼ਮੀਰ ਦੇ ਅਬਰਾਰ ਦੀ ਕਹਾਣੀ, ਜਿਸ ਨੇ 400 ਮੀਟਰ ਦੀ ਨੈਸ਼ਨਲ ਦੌੜ 'ਚ ਬਣਾਇਆ ਰਿਕਾਰਡ
ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।