ਦਿਮਾਗ ਖਾਣ ਵਾਲੇ ਅਮੀਬਾ ਨੇ ਲੈ ਲਈ ਨੌਜਵਾਨ ਦੀ ਜਾਨ

Sunday, Jul 14, 2024 - 11:48 AM (IST)

ਦਿਮਾਗ ਖਾਣ ਵਾਲੇ ਅਮੀਬਾ ਨੇ ਲੈ ਲਈ ਨੌਜਵਾਨ ਦੀ ਜਾਨ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਕਰਾਚੀ 'ਚ ਦਿਮਾਗ ਖਾਣ ਵਾਲੇ ਅਮੀਬਾ ਨੇ ਇਕ ਵਿਅਕਤੀ ਦੀ ਜਾਨ ਲੈ ਲਈ। ਉੱਥੇ ਇਸ ਤਰ੍ਹਾਂ ਦਾ ਇਹ ਅਜਿਹਾ ਤੀਜਾ ਮਾਮਲਾ ਹੈ। ਤਾਜ਼ਾ ਮਾਮਲੇ 'ਚ ਮ੍ਰਿਤਕ ਦੀ ਪਛਾਣ ਔਰੰਗਜ਼ੇਬ ਵਜੋਂ ਹੋਈ ਹੈ। ਉਹ ਬੀਤੀ 7 ਜੁਲਾਈ ਨੂੰ ਉਹ ਕਾਇਦਾਬਾਦ ਸਥਿਤ ਫਾਰਮ ਹਾਊਸ 'ਚ ਆਪਣੇ ਦੋਸਤਾਂ ਨਾਲ ਪਿਕਨਿਕ ਮਨਾਉਣ ਗਿਆ ਸੀ। ਜਿੱਥੇ ਉਸ ਨੇ ਤੈਰਾਕੀ ਵੀ ਕੀਤੀ। ਇਸ ਤੋਂ ਬਾਅਦ ਉਸ ਵਿੱਚ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਲੱਗੇ। ਉਸ ਨੂੰ 10 ਜੁਲਾਈ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ 11 ਜੁਲਾਈ ਨੂੰ ਵਾਇਰਸ ਦੀ ਪੁਸ਼ਟੀ ਹੋਈ ਸੀ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਔਰੰਗਜ਼ੇਬ ਦਾ ਜਿਨਾਹ ਪੋਸਟ ਗ੍ਰੈਜੂਏਟ ਮੈਡੀਕਲ ਸੈਂਟਰ (ਜੇ.ਪੀ.ਐਮ.ਸੀ) ਵਿੱਚ ਇਲਾਜ ਚੱਲ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ-PAK ਦਾ ਅੱਤਵਾਦੀ ਚਿਹਰਾ ਬੇਨਕਾਬ, ਭਾਰਤ ਖ਼ਿਲਾਫ਼ ਪਾਕਿਸਤਾਨੀ ਨਿਊਜ਼ ਚੈਨਲ 'ਤੇ ਬੋਲਿਆ ਹਿਜ਼ਬੁਲ ਕਮਾਂਡਰ 

ਗੌਰਤਲਬ ਹੈ ਕਿ ਇਸ ਬਿਮਾਰੀ ਨੂੰ ਅਮੀਬਿਕ ਮੇਨਿਨਗੋਏਨਸੇਫਲਾਈਟਿਸ (ਪੀ.ਏ.ਐਮ) ਕਿਹਾ ਜਾਂਦਾ ਹੈ ਜੋ ਕਿ ਨੈਗਲੇਰੀਆ ਫੋਲੇਰੀ ਨਾਮਕ ਅਮੀਬਾ ਕਾਰਨ ਹੁੰਦਾ ਹੈ। ਜਦੋਂ ਇਹ ਅਮੀਬਾ ਪਾਣੀ ਰਾਹੀਂ ਸਰੀਰ ਵਿੱਚ ਪਹੁੰਚਦਾ ਹੈ ਤਾਂ ਸਿਰਫ਼ ਚਾਰ ਦਿਨਾਂ ਦੇ ਅੰਦਰ ਹੀ ਇਹ ਮਨੁੱਖੀ ਦਿਮਾਗੀ ਪ੍ਰਣਾਲੀ ਯਾਨੀ ਦਿਮਾਗ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਦੱਸ ਦੇਈਏ ਕਿ 22 ਸਾਲਾ ਔਰੰਗਜ਼ੇਬ ਇਸ ਸਾਲ ਸ਼ਹਿਰ ਵਿੱਚ ਜਾਨਲੇਵਾ ਇਨਫੈਕਸ਼ਨ ਦਾ ਤੀਜਾ ਸ਼ਿਕਾਰ ਸੀ। ਇਸ ਤੋਂ ਪਹਿਲਾਂ ਕੋਰੰਗੀ ਅਤੇ ਮਲੇਰ ਵਿੱਚ ਦੋ ਮਾਮਲੇ ਸਾਹਮਣੇ ਆਏ ਸਨ। ਇਹ ਇਨਫੈਕਸ਼ਨ ਪਹਿਲਾਂ ਹੀ ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੀ ਜਾਨ ਲੈ ਚੁੱਕੀ ਹੈ। ਪਿਛਲੇ ਸਾਲ ਘੱਟੋ-ਘੱਟ 10 ਲੋਕਾਂ ਦੀ ਮੌਤ ਨੈਗਲੇਰੀਆ ਫੋਲੇਰੀ ਨਾਲ ਹੋਈ ਸੀ। 98 ਪ੍ਰਤੀਸ਼ਤ ਮਾਮਲਿਆਂ ਵਿੱਚ ਇਹ ਲਾਗ ਘਾਤਕ ਪਾਈ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News