'ਜਾਕੋ ਰਾਖੇ ਸਾਈਆਂ...', ਇੰਡੋਨੇਸ਼ੀਆ 'ਚ ਭੂਚਾਲ ਦੇ ਮਲਬੇ 'ਚੋਂ 2 ਦਿਨਾਂ ਮਗਰੋਂ ਜ਼ਿੰਦਾ ਨਿਕਲਿਆ ਬੱਚਾ

11/24/2022 11:55:57 AM

ਜਕਾਰਤਾ (ਬਿਊਰੋ) ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ 'ਚ ਸੋਮਵਾਰ ਨੂੰ ਆਏ 5.6 ਤੀਬਰਤਾ ਵਾਲੇ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਰਕਾਰੀ ਰਿਕਾਰਡ ਮੁਤਾਬਕ ਇਸ ਤਬਾਹੀ ਵਿੱਚ ਹੁਣ ਤੱਕ 271 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰੀ ਆਫਤ ਏਜੰਸੀ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ 151 ਲੋਕ ਲਾਪਤਾ ਹਨ, ਜਦਕਿ 1083 ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 300 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਪਰ ਇਸ ਸਭ ਦੇ ਵਿਚਕਾਰ ਇੱਕ ਚੰਗੀ ਖ਼ਬਰ ਆਈ ਹੈ ਕਿ ਬੁੱਧਵਾਰ ਦੇਰ ਸ਼ਾਮ ਇੱਕ ਛੇ ਸਾਲ ਦੇ ਬੱਚੇ ਨੂੰ ਮਲਬੇ ਵਿੱਚੋਂ ਜ਼ਿੰਦਾ ਬਾਹਰ ਕੱਢ ਲਿਆ ਗਿਆ। ਫਿਲਹਾਲ ਬੱਚਾ ਹਸਪਤਾਲ 'ਚ ਦਾਖਲ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਬੱਚਾ ਕਰੀਬ ਦੋ ਦਿਨ ਤੋਂ ਵੱਧ ਮਲਬੇ ਵਿੱਚ ਜ਼ਿੰਦਾ ਰਿਹਾ। ਬੱਚੇ ਨੂੰ ਜ਼ਿੰਦਾ ਦੇਖ ਕੇ ਲੋਕ ਹੈਰਾਨ ਰਹਿ ਗਏ ਕਿ ਉਹ ਇੰਨਾ ਸਮਾਂ ਬਿਨਾਂ ਖਾਧੇ-ਪੀਤੇ ਕਿਵੇਂ ਜ਼ਿੰਦਾ ਰਿਹਾ।

ਬੱਚੇ ਦੇ ਮਾਤਾ-ਪਿਤਾ ਅਤੇ ਦਾਦੀ ਦੀ ਮੌਤ 

PunjabKesari

ਇੰਡੋਨੇਸ਼ੀਆ ਦੀ ਨੈਸ਼ਨਲ ਏਜੰਸੀ ਫਾਰ ਡਿਜ਼ਾਸਟਰ ਮੈਨੇਜਮੈਂਟ (ਬੀ.ਐੱਨ.ਪੀ.ਬੀ.) ਨੇ ਕਿਹਾ ਕਿ ਬਚਾਅ ਕਰਮੀਆਂ ਨੇ ਸਿਆਨਜੂਰ ਰੀਜੈਂਸੀ ਦੇ ਕੁਗੇਨੰਗ ਉਪ-ਜ਼ਿਲੇ ਦੇ ਨਾਗਰਕ ਪਿੰਡ 'ਚ ਬੱਚੇ ਅਜਕਾ ਮੌਲਾਨਾ ਮਲਿਕ ਨੂੰ ਬਚਾਇਆ। ਫੁਟੇਜ ਵਿੱਚ ਉਹ ਪਲ ਦਿਖਾਇਆ ਗਿਆ ਜਦੋਂ ਇੱਕ ਬਚਾਅ ਟੀਮ ਨੇ ਉਸਨੂੰ ਲੱਭ ਲਿਆ। ਏਜੰਸੀ ਨੇ ਕਿਹਾ ਕਿ ਮੁੰਡਾ ਆਪਣੀ ਦਾਦੀ ਦੀ ਲਾਸ਼ ਕੋਲ ਮਿਲਿਆ। ਸਥਾਨਕ ਮੀਡੀਆ ਨੇ ਦੱਸਿਆ ਕਿ ਅਜਕਾ ਹੁਣ ਸਿਆਨਜੂਰ ਹਸਪਤਾਲ 'ਚ ਇਲਾਜ ਅਧੀਨ ਹੈ। ਏਜੰਸੀ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਪਹਿਲਾਂ ਉਸ ਦੇ ਮਾਤਾ-ਪਿਤਾ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਸੀ।

ਸਭ ਤੋਂ ਵੱਧ ਤਬਾਹੀ ਸਿਆਨਜੂਰ ਵਿੱਚ 

PunjabKesari

ਭੂਚਾਲ ਨਾਲ ਸਭ ਤੋਂ ਵੱਧ ਤਬਾਹੀ ਸਿਆਨਜੂਰ ਕਸਬੇ ਵਿੱਚ ਹੋਈ ਹੈ, ਜਿੱਥੇ ਭੂਚਾਲ ਦੌਰਾਨ ਇਮਾਰਤਾਂ ਤਿੰਨ ਮਿੰਟ ਤੱਕ ਹਿੱਲਦੀਆਂ ਰਹੀਆਂ। ਸਭ ਤੋਂ ਵੱਧ ਮੌਤਾਂ ਵੀ ਇੱਥੇ ਹੀ ਹੋਈਆਂ ਹਨ। ਹਾਲਾਂਕਿ ਮੌਤਾਂ ਦਾ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ। ਸਿਆਨਜੂਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਕਿਉਂਕਿ ਉੱਥੇ ਆਬਾਦੀ ਬਹੁਤ ਸੰਘਣੀ ਹੈ। ਇੱਥੇ ਜ਼ਮੀਨ ਖਿਸਕਣਾ ਆਮ ਗੱਲ ਹੈ। ਘਰ ਵੀ ਬਹੁਤ ਮਜ਼ਬੂਤ ਨਹੀਂ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ: ਹੁਣ UAE 'ਚ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ ਐਂਟਰੀ, ਨਵਾਂ ਨਿਯਮ ਜਾਰੀ

ਇਸ ਭੂਚਾਲ ਵਿੱਚ 56,320 ਘਰ ਨੁਕਸਾਨੇ ਗਏ, ਜਿਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਬੁਰੀ ਤਰ੍ਹਾਂ ਨੁਕਸਾਨੇ ਗਏ। ਹੋਰ ਨੁਕਸਾਨੀਆਂ ਗਈਆਂ ਇਮਾਰਤਾਂ ਵਿੱਚ 31 ਸਕੂਲ, 124 ਪੂਜਾ ਸਥਾਨ ਅਤੇ ਤਿੰਨ ਸਿਹਤ ਸਹੂਲਤਾਂ ਸ਼ਾਮਲ ਹਨ। ਸੁਹਰਯੰਤੋ ਨੇ ਕਿਹਾ ਕਿ ਏਜੰਸੀ ਨੇ ਵਿਸਥਾਪਿਤ ਲੋਕਾਂ ਲਈ ਸੁਵਿਧਾਵਾਂ ਦੇ ਨਾਲ 14 ਸ਼ਰਨਾਰਥੀ ਸ਼ੈਲਟਰ ਬਣਾਏ ਹਨ। ਉਸਨੇ ਕਿਹਾ ਕਿ ਪੀੜਤਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਸਥਾਈ ਤੰਬੂ ਛੱਡ ਕੇ ਇਹਨਾਂ ਮੁੱਖ ਆਸਰਾ ਘਰਾਂ ਵਿੱਚ ਚਲੇ ਜਾਣਗੇ। ਸੁਹਾਰਯੰਤੋ ਦੇ ਅਨੁਸਾਰ ਬੀਐਨਪੀਬੀ ਨੇ ਖੋਜ ਅਤੇ ਬਚਾਅ ਕਾਰਜਾਂ ਲਈ 6,000 ਤੋਂ ਵੱਧ ਬਚਾਅ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News