ਕੀ ਤੁਸੀਂ ਵੀ ਪੀਂਦੇ ਹੋ ਬੋਤਲਬੰਦ ਪਾਣੀ, ਅਧਿਐਨ 'ਚ ਹੋਇਆ ਇਹ ਖ਼ੁਲਾਸਾ
Friday, Jan 12, 2024 - 02:04 PM (IST)
ਨਿਊਯਾਰਕ (ਏਜੰਸੀ)- ਪਲਾਸਟਿਕ ਦੀਆਂ ਬੋਤਲਾਂ ਜਾਂ ਡੱਬਿਆਂ ਵਿੱਚ ਉਪਲਬਧ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੈ। ਦਰਅਸਲ ਇਕ ਅਧਿਐਨ ਤੋਂ ਪਤਾ ਲੱਗਾ ਹੈ ਬੋਤਲਬੰਦ ਪਾਣੀ ਦੇ ਹਰੇਕ ਕੰਟੇਨਰ ਵਿਚ ਹਜ਼ਾਰਾਂ ਛੋਟੇ ਕਣ ਮੌਜੂਦ ਹਨ, ਜੋ ਸਿਹਤ ਲਈ ਜੋਖਮ ਪੈਦਾ ਕਰਦੇ ਹਨ। ਇਸ ਸਬੰਧੀ ਖੋਜ ‘ਪ੍ਰੋਸੀਡਿੰਗਜ਼ ਆਫ਼ ਦਿ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼’ ਵਿੱਚ ਪ੍ਰਕਾਸ਼ਿਤ ਹੋਈ ਹੈ। ਦੱਸਿਆ ਗਿਆ ਹੈ ਕਿ ਪਹਿਲੀ ਵਾਰ, ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਖੋਜ ਲਈ ਨਵੀਂ ਤਕਨੀਕ ਦੀ ਵਰਤੋਂ ਕਰਕੇ ਬੋਤਲਬੰਦ ਪਾਣੀ ਵਿਚ ਇਨ੍ਹਾਂ ਕਣਾਂ ਨੂੰ ਗਿਣਿਆ ਅਤੇ ਪਛਾਣਿਆ ਹੈ।
ਇਹ ਵੀ ਪੜ੍ਹੋ: Indian ਪਾਸਪੋਰਟ ਦੀ ਵਧੀ ਤਾਕਤ, ਬਿਨਾਂ ਵੀਜ਼ਾ ਦੁਨੀਆ ਦੇ ਇਨ੍ਹਾਂ 62 ਦੇਸ਼ਾਂ 'ਚ ਜਾ ਸਕਦੇ ਹਨ ਭਾਰਤੀ
ਉਨ੍ਹਾਂ ਪਾਇਆ ਕਿ ਔਸਤਨ, ਇੱਕ ਲੀਟਰ ਪਾਣੀ ਵਿੱਚ ਲਗਭਗ 240,000 ਪਲਾਸਟਿਕ ਦੇ ਕਣ ਮੌਜੂਦ ਸਨ ਜੋ ਪਿਛਲੇ ਅਨੁਮਾਨਾਂ ਨਾਲੋਂ 10 ਤੋਂ 100 ਗੁਣਾ ਵੱਧ ਹਨ। ਵਿਗਿਆਨੀਆਂ ਨੇ ਅਮਰੀਕਾ ਵਿੱਚ ਵਿਕਣ ਵਾਲੇ ਬੋਤਲਬੰਦ ਪਾਣੀ ਦੇ ਤਿੰਨ ਪ੍ਰਮੁੱਖ ਬ੍ਰਾਂਡਾਂ ਦੀ ਜਾਂਚ ਕਰਨ ਤੋਂ ਬਾਅਦ ਦਾਅਵਾ ਕੀਤਾ ਕਿ ਹਰੇਕ ਬੋਤਲ ਵਿੱਚ 100 ਨੈਨੋਮੀਟਰ ਦੇ ਪਲਾਸਟਿਕ ਦੇ ਕਣ ਮੌਜੂਦ ਹਨ। ਉਨ੍ਹਾਂ ਨੇ ਹਰੇਕ ਲੀਟਰ ਵਿੱਚ 110,000 ਤੋਂ 370,000 ਕਣ ਦੇਖੇ, ਜਿਨ੍ਹਾਂ ਵਿੱਚੋਂ 90 ਫ਼ੀਸਦੀ ਨੈਨੋਪਲਾਸਟਿਕ ਸਨ; ਬਾਕੀ ਮਾਈਕ੍ਰੋਪਲਾਸਟਿਕਸ ਸਨ।
ਇਹ ਵੀ ਪੜ੍ਹੋ: ਸ਼ਰਮਨਾਕ; ਕਾਰ 'ਚ ਬੰਦੂਕ ਦੀ ਨੋਕ 'ਤੇ ਕੁੜੀ ਨਾਲ ਸਮੂਹਿਕ ਬਲਾਤਕਾਰ, ਘਰ ਦੇ ਨੇੜੇ ਸੁੱਟ ਕੇ ਹੋਏ ਫਰਾਰ
ਮਾਈਕ੍ਰੋਪਲਾਸਟਿਕਸ ਦੇ ਉਲਟ ਨੈਨੋਪਲਾਸਟਿਕਸ ਇੰਨੇ ਛੋਟੇ ਹੁੰਦੇ ਹਨ ਕਿ ਉਹ ਆਂਦਰਾਂ ਅਤੇ ਫੇਫੜਿਆਂ ਵਿੱਚੋਂ ਸਿੱਧੇ ਖੂਨ ਦੇ ਪ੍ਰਵਾਹ ਵਿੱਚ ਪ੍ਰਵੇਸ਼ ਕਰ ਸਕਦੇ ਹਨ ਅਤੇ ਉੱਥੋਂ ਦਿਲ ਅਤੇ ਦਿਮਾਗ ਸਮੇਤ ਅੰਗਾਂ ਤੱਕ ਜਾ ਸਕਦੇ ਹਨ। ਇਹ ਵਿਅਕਤੀਗਤ ਸੈੱਲਾਂ 'ਤੇ ਹਮਲਾ ਕਰ ਸਕਦੇ ਹਨ, ਅਤੇ ਪਲੈਸੈਂਟਾ ਰਾਹੀਂ ਅਣਜੰਮੇ ਬੱਚਿਆਂ ਦੇ ਸਰੀਰ ਤੱਕ ਜਾ ਸਕਦੇ ਹਨ। ਖੋਜ ਵਿੱਚ ਵਰਤੀ ਗਈ ਨਵੀਂ ਤਕਨੀਕ ਨੂੰ stimulated Raman scattering microscopy ਕਿਹਾ ਜਾਂਦਾ ਹੈ। ਇਸ ਵਿੱਚ, ਜਾਂਚ ਦੇ ਨਮੂਨਿਆਂ ਨੂੰ ਦੋ ਲੇਜ਼ਰਾਂ ਦੇ ਹੇਠਾਂ ਪਰਖਿਆ ਜਾਂਦਾ ਹੈ ਤਾਂ ਜੋ ਇਹ ਸਮਝਿਆ ਜਾ ਸਕੇ ਕਿ ਇਹ ਅਣੂ ਕਿਸ ਤੋਂ ਬਣੇ ਹਨ।
ਇਹ ਵੀ ਪੜ੍ਹੋ: ਕੈਨੇਡਾ ਦੇ ਹਾਈ ਕਮਿਸ਼ਨਰ ਬੋਲੇ, ਸਹੀ ਦਿਸ਼ਾ ’ਚ ਜਾ ਰਹੇ ਹਨ ਭਾਰਤ ਅਤੇ ਸਾਡੇ ਹਿੱਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।