ਬੋਸਟਨ : ਪ੍ਰਵਾਸੀ ਕੇਂਦਰ ''ਚ ਲੱਗੀ ਅੱਗ, 32 ਲੋਕ ਜ਼ਖਮੀ
Sunday, Jun 02, 2019 - 12:39 PM (IST)

ਸੇਰਾਜੇਵੋ (ਬਿਊਰੋ)— ਉੱਤਰੀ-ਪੱਛਮੀ ਬੋਸਨੀਆ ਵਿਚ ਸ਼ਨੀਵਾਰ ਨੂੰ ਇਕ ਪ੍ਰਵਾਸੀ ਕੇਂਦਰ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 32 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਵੇਲਿਕਾ ਕਲਾਦੂਸਾ ਸਥਿਤ ਕੇਂਦਰ ਵਿਚ ਸਵੇਰੇ ਅੱਗ ਲੱਗ ਗਈ ਜਿੱਥੇ ਕਰੀਬ 500 ਪ੍ਰਵਾਸੀ ਰਹਿ ਰਹੇ ਸਨ। ਇਹ ਪ੍ਰਵਾਸੀ ਉਹੀ ਸਨ ਜਿਹੜੇ ਪੱਛਮੀ ਯੂਰਪ ਜਾਣ ਦੀ ਕੋਸ਼ਿਸ਼ ਦੌਰਾਨ ਇਸ ਬਾਲਕਨ ਦੇਸ਼ ਵਿਚ ਫਸੇ ਹੋਏ ਹਨ।
ਸਥਾਨਕ ਪੁਲਸ ਬੁਲਾਰੇ ਐਲੇ ਸਿਲਜਦੇਦਿਕ ਨੇ ਦੱਸਿਆ ਕਿ ਸੰਭਵ ਹੈ ਕਿ ਅੱਗ ਚੁੱਲ੍ਹੇ ਕਾਰਨ ਲੱਗੀ। ਸਿਲਜਦੇਦਿਕ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲੀ ਜਿਸ ਮਗਰੋਂ ਪ੍ਰਵਾਸੀ ਇਮਾਰਤ ਤੋਂ ਬਾਹਰ ਵੱਲ ਭੱਜਣ ਲੱਗੇ। ਜਾਨ ਬਚਾਉਣ ਲਈ ਕੁਝ ਲੋਕਾਂ ਨੇ ਖੜਕੀ ਤੋਂ ਬਾਹਰ ਛਾਲ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਗ ਵਿਚ ਝੁਲਸਣ ਜਾਂ ਇਸ ਕਾਰਨ ਜ਼ਖਮੀ ਹੋਏ 3 ਪ੍ਰਵਾਸੀ ਹਾਲੇ ਵੀ ਇਲਾਜ ਲਈ ਹਸਪਤਾਲ ਵਿਚ ਹਨ। ਕਈ ਘੰਟੇ ਦੀ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ।