ਬ੍ਰਿਟਿਸ਼ PM ਅਹੁਦੇ ਲਈ ਬੋਰਿਸ ਜਾਨਸਨ ਨੂੰ ਮਿਲਿਆ ਵੱਡਾ ਸਮਰਥਨ

Saturday, Jun 15, 2019 - 01:16 AM (IST)

ਬ੍ਰਿਟਿਸ਼ PM ਅਹੁਦੇ ਲਈ ਬੋਰਿਸ ਜਾਨਸਨ ਨੂੰ ਮਿਲਿਆ ਵੱਡਾ ਸਮਰਥਨ

ਲੰਡਨ - ਥੈਰੇਸਾ ਮੇਅ ਦੀ ਥਾਂ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣੇ ਜਾਣ ਲਈ ਹੋਈ ਵੋਟਿੰਗ 'ਚ ਬੋਰਿਸ ਜਾਨਸਨ ਸਭ ਤੋਂ ਮਜ਼ਬੂਤ ਦਾਅਵੇਦਾਰ ਬਣ ਕੇ ਸਾਹਮਣੇ ਆਏ ਹਨ। ਜਾਨਸਨ ਨੂੰ 313 'ਚੋਂ 114 ਸੰਸਦ ਮੈਂਬਰ ਦਾ ਸਮਰਥਨ ਮਿਲਿਆ। ਜਾਨਸਨ ਨੇ 31 ਅਕਤੂਬਰ ਨੂੰ ਕਿਸੇ ਵੀ ਹਾਲ 'ਚ ਬ੍ਰਿਟੇਨ ਨੂੰ ਯੂਰਪੀ ਸੰਘ 'ਚੋਂ ਬਾਹਰ ਕੱਢਣ ਦੇ ਆਪਣੇ ਵਾਅਦੇ ਦਾ ਵੱਡਾ ਸਮਰਥਨ ਹਾਸਲ ਕੀਤਾ ਹੈ। ਉਸ ਨੂੰ ਪਹਿਲਾਂ ਹੀ ਇਸ ਅਹੁਦੇ ਦੀ ਦੌੜ 'ਚ ਅੱਗੇ ਮੰਨਿਆ ਜਾ ਰਿਹਾ ਸੀ।
ਇਹ ਵੋਟਿੰਗ ਥੈਰੇਸਾ ਮੇਅ ਦੇ ਅਸਤੀਫੇ ਕਾਰਨ ਖਾਲੀ ਹੋਈ ਸੀਟ ਨੂੰ ਭਰਨ ਲਈ ਹੋਈ ਅਤੇ ਪਾਰਟੀ ਦਾ ਨਵਾਂ ਨੇਤਾ ਹੀ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਵੀ ਬਣੇਗਾ। ਬੋਰਿਸ ਤੋਂ ਇਲਾਵਾ ਹੋਰ 10 ਉਮੀਦਵਾਰਾਂ 'ਚੋਂ ਮੌਜੂਦਾ ਵਿਦੇਸ਼ ਮੰਤਰੀ ਜੇਰੇਮੀ ਹੰਟ ਨੂੰ 43 ਵੋਟਾਂ ਮਿਲੀਆਂ, ਜਦਕਿ ਮੌਜੂਦਾ ਵਾਤਾਵਰਣ ਮੰਤਰੀ ਮਾਈਕਲ ਗੋਵ ਨੂੰ 37 ਅਤੇ ਸਾਬਕਾ ਬ੍ਰੈਗਜ਼ਿਟ ਮੰਤਰੀ ਡੋਮੀਨਿਕ ਰਾਬ ਨੂੰ 27 ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ।


author

Khushdeep Jassi

Content Editor

Related News