ਅਪ੍ਰੈਲ ''ਚ ਭਾਰਤ ਆਉਣਗੇ ਬ੍ਰਿਟਿਸ਼ ਪੀ.ਐੱਮ., ਇਹਨਾਂ ਮੁੱਦਿਆਂ ''ਤੇ ਚਰਚਾ ਦੀ ਸੰਭਾਵਨਾ

03/16/2021 6:01:26 PM

ਨਵੀਂ ਦਿੱਲੀ/ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਪ੍ਰੈਲ ਮਹੀਨੇ ਦੇ ਅਖੀਰ ਵਿਚ ਭਾਰਤ ਦਾ ਦੌਰਾ ਕਰਨਗੇ। ਪੀ.ਐੱਮ. ਜਾਨਸਨ ਦੇ ਦਫਤਰ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਯੂਰਪੀਅਨ ਸੰਘ ਤੋਂ ਵੱਖ ਹੋਣ ਦੇ ਬਾਅਦ ਬੋਰਿਸ ਜਾਨਸਨ ਦੀ ਇਹ ਪਹਿਲੀ ਅੰਤਰਰਾਸ਼ਟਰੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਜਾਨਸਨ ਗਣਤੰਤਰ ਦਿਵਸ ਮੌਕੇ ਮੁਖ ਮਹਿਮਾਨ ਵਜੋਂ ਸ਼ਾਮਲ ਹੋਣ ਵਾਲੇ ਸਨ ਪਰ ਉਸ ਸਮੇਂ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੋਨ ਮਿਲਿਆ ਸੀ, ਜਿਸ ਕਾਰਨ ਉਹਨਾਂ ਨੂੰ ਦੌਰਾ ਰੱਦ ਕਰਨਾ ਪਿਆ ਸੀ।

ਇਸ ਦੌਰੇ ਦੌਰਾਨ ਬ੍ਰਿਟੇਨ ਦੇ ਮੌਕਿਆਂ ਨੂੰ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਦੇ ਇਲਾਵਾ ਜਾਨਸਨ ਦੀ ਯਾਤਰਾ ਦਾ ਮੁੱਖ ਉਦੇਸ਼ ਚੀਨ 'ਤੇ ਵੀ ਨਜ਼ਰ ਰੱਖਣਾ ਹੋਵੇਗਾ।ਦੋਹਾਂ ਦੇਸ਼ਾਂ ਵਿਚਾਲੇ ਕਈ ਮਹੱਤਪੂਰਨ ਸਮਝੌਤੇ ਹੋਣ ਦੀ ਸੰਭਾਵਨਾ ਹੈ।

PunjabKesari

ਭਾਰਤ ਅਤੇ ਇੰਗਲੈਂਡ ਵਿਚਾਲੇ ਬਣ ਸਕਦੀ ਹੈ ਸੰਯੁਕਤ ਰਣਨੀਤੀ
ਭਾਵੇਂ ਬ੍ਰਿਟੇਨ ਚੀਨ ਦੀ ਸਰਹੱਦ ਨਹੀਂ ਜੁੜਦੀ ਪਰ ਫਿਰ ਵੀ ਦੋਹਾਂ ਦੇਸ਼ਾਂ ਵਿਚਾਲੇ ਸੰਬੰਧ ਚੰਗੇ ਨਹੀਂ ਹਨ।ਬ੍ਰਿਟੇਨ ਵੀ ਚੀਨ ਤੋਂ ਪਰੇਸ਼ਾਨ ਹੈ। ਚੀਨ ਖ਼ਿਲਾਫ਼ ਬ੍ਰਿਟੇਨ ਆਪਣਾ ਸਭ ਤੋਂ ਵੱਡਾ ਏਅਰਕ੍ਰਾਫਟ ਕਰੀਅਰ ਇੰਡੋ-ਪੈਸੀਫਿਕ ਵਿਚ ਵੀ ਭੇਜ ਚੁੱਕਾ ਹੈ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚੀਨ ਨੂੰ ਲੈ ਕੇ ਮਹੱਤਵਪੂਰਨ ਗੱਲਬਾਤ ਹੋ ਸਕਦੀ ਹੈ। ਉੱਥੇ ਤਾਇਵਾਨ ਨੂੰ ਲੈਕੇ ਚੀਨ ਦੇ ਰਵੱਈਏ ਤੋਂ ਵੀ ਬ੍ਰਿਟੇਨ ਕਾਫੀ ਨਾਰਾਜ਼ ਹੈ। ਬ੍ਰਿਟੇਨ ਨੇ ਤਾਇਵਾਨ ਦੀਆਂ ਪ੍ਰਮੁੱਖ ਹਸਤੀਆਂ ਅਤੇ ਵਪਾਰੀਆਂ ਲਈ ਵੀਜ਼ਾ ਪਾਲਿਸੀ ਬਦਲ ਦਿੱਤੀ ਸੀ ਅਤੇ ਵੱਡੀ ਗਿਣਤੀ ਵਿਚ ਤਾਇਵਾਨ ਦੇ ਵਪਾਰੀ ਇੰਗਲੈਂਡ ਚਲੇ ਗਏ ਹਨ। ਲਿਹਾਜਾ ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚੀਨ ਨੂੰ ਲੈ ਕੇ ਸੰਯੁਕਤ ਰਣਨੀਤੀ ਬਣ ਸਕਦੀ ਹੈ।

PunjabKesari

ਵਪਾਰ 'ਤੇ ਗੱਲਬਾਤ
ਬ੍ਰਿਟੇਨ ਯੂਰਪੀਅਨ ਯੂਨੀਅਨ ਤੋਂ ਬਾਹਰ ਆ ਚੁੱਕਾ ਹੈ।ਈ.ਯੂ. ਤੋਂ ਬਾਹਰ ਆਉਣ ਦੇ ਬਾਅਦ ਜਾਨਸਨ ਪਹਿਲਾ ਵਿਦੇਸ਼ ਦੌਰਾ ਕਰਨ ਜਾ ਰਹੇ ਹਨ। ਲਿਹਾਜਾ ਬ੍ਰਿਟੇਨ ਦਾ ਇਕ ਵੱਡਾ ਉਦੇਸ਼ ਵਪਾਰ ਨੂੰ ਵਧਾਵਾ ਦੇਣਾ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਨੂੰ ਲੈ ਕੇ ਕਈ ਸਮਝੌਤੇ ਹੋ ਸਕਦੇ ਹਨ। ਉੱਥੇ ਇੰਡੋ-ਪੈਸੀਫਿਕ ਵਿਚ ਬ੍ਰਿਟੇਨ ਵੀ ਆਪਣੇ ਪ੍ਰਭਾਵ ਦਾ ਵਿਸਥਾਰ ਕਰਨਾ ਚਾਹੁੰਦਾ ਹੈ ਅਤੇ ਉਸ ਲਈ ਬ੍ਰਿਟੇਨ ਨੂੰ ਸਭ ਤੋਂ ਜ਼ਿਆਦਾ ਭਾਰਤ ਦੀ ਲੋੜ ਹੈ। ਲਿਹਾਜਾ ਜਾਨਸਨ ਦੀ ਵਿਦੇਸ਼ ਨੀਤੀ ਵਿਚ ਭਾਰਤ ਸਭ ਤੋਂ ਵੱਧ ਮਹੱਤਵਪੂਰਨ ਹੈ ਅਤੇ ਇਸ ਲਈ ਯੂਰਪੀਅਨ ਯੂਨੀਅਨ ਤੋਂ ਨਿਕਲਣ ਦੇ ਬਾਅਦ ਸਭ ਤੋਂ ਪਹਿਲਾਂ ਭਾਰਤ ਦਾ ਦੌਰਾ ਕਰ ਰਹੇ ਹਨ।

ਬ੍ਰਿਟੇਨ ਲਈ ਸੰਭਾਵਨਾਵਾਂ
ਯੂਰਪੀ ਯੂਨੀਅਨ ਤੋਂ ਬਾਹਰ ਆਉਣ ਦੇ ਬਾਅਦ ਬ੍ਰਿਟੇਨ ਆਪਣੇ ਲਈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਵਪਾਰਕ ਸੰਭਾਵਨਾਵਾਂ ਲੱਭ ਰਿਹਾ ਹੈ। ਦੁਨੀਆ ਵਿਚ ਭਾਰਤ ਤੋਂ ਦੂਜਾ ਕੋਈ ਵੱਡਾ ਬਾਜ਼ਾਰ ਨਹੀਂ ਹੈ। ਚੀਨ ਲੋਕਤੰਤਰੀ ਦੇਸ਼ ਨਹੀਂ ਹੈ ਅਤੇ ਬ੍ਰਿਟੇਨ ਅਤੇ ਚੀਨ ਵਿਚਾਲੇ ਸੰਬੰਧ ਚੰਗੇ ਵੀ ਨਹੀਂ ਹਨ। ਅਜਿਹੇ ਵਿਚ ਭਾਰਤ ਆ ਕੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ਦੋ ਪਾਸੇ ਹਨ। ਉਹ ਚੀਨ ਨੂੰ ਸਖ਼ਤ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਤਾਂ ਦੂਜੇ ਪਾਸੇ ਭਾਰਤ ਨਾਲ ਵਪਾਰਕ ਸੰਬੰਧ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਵੱਡਾ ਕਦਮ ਚੁੱਕ ਰਹੇ ਹਨ।

ਨੋਟ- ਅਪ੍ਰੈਲ 'ਚ ਭਾਰਤ ਆਉਣਗੇ ਬ੍ਰਿਟਿਸ਼ ਪੀ.ਐੱਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News