‘ਪਾਰਟੀਗੇਟ’ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਬੋਰਿਸ ਜਾਨਸਨ ਨੇ ਮੰਗੀ ਮਾਫ਼ੀ
Tuesday, Feb 01, 2022 - 12:03 PM (IST)
ਲੰਡਨ (ਭਾਸ਼ਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਡਾਊਨਿੰਗ ਸਟਰੀਟ ਵਿਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੀਆਂ ਪਾਰਟੀਆਂ ਤੋਂ ਮਾਫ਼ੀ ਮੰਗੀ, ਪਰ ਕਿਹਾ ਕਿ ਉਨ੍ਹਾਂ ’ਤੇ ਅਤੇ ਉਨ੍ਹਾਂ ਦੀ ਸਰਕਾਰ ’ਤੇ ਭਰੋਸਾ ਕੀਤਾ ਜਾ ਸਕਦਾ ਹੈ। ਜਾਨਸਨ ਨੇ ਹਾਊਸ ਆਫ ਕਾਮਨਜ਼ ਵਿਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ‘ਪਾਰਟੀਗੇਟ’ ਮੁੱਦੇ ਦੇ ਮੱਦੇਨਜ਼ਰ ਸਰਕਾਰ ਨੂੰ ਚਲਾਉਣ ਦੇ ਤਰੀਕੇ ਨੂੰ ਬਦਲ ਦੇਣਗੇ।
ਇਹ ਵੀ ਪੜ੍ਹੋ: ਪਾਕਿਸਤਾਨੀ ਅਦਾਲਤ ਨੇ ਨਵਾਜ ਸ਼ਰੀਫ ਨੂੰ ਐਲਾਨਿਆ ‘ਭਗੌੜਾ’, ਦਿੱਗਜ ਮੀਡੀਆ ਕਾਰੋਬਾਰੀ ਬਰੀ
ਉਨ੍ਹਾਂ ਕਿਹਾ, ‘ਮੈਨੂੰ ਉਮੀਦ ਹੈ ਕਿ ਮੈਂ ਇਸ ਨੂੰ ਠੀਕ ਕਰ ਦਵਾਂਗਾ।’ ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਜਦੋਂ ਜਨਤਕ ਸੇਵਕ ਸੂ ਗ੍ਰੇ ਨੇ ਮਾਮਲੇ ਦੀ ਜਾਂਚ ਵਿਚ ਆਪਣੇ ਸਿੱਟਿਆਂ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਟਾਫ਼ ਵੱਲੋਂਂ2020 ਅਤੇ 2021 ਵਿਚ ਕੋਵਿਡ ਪਾਬੰਦੀਆਂ ਦਰਮਿਆਨ ਪਾਰਟੀਆਂ ਦਾ ਆਯੋਜਨ ਨਿਯਮਾਂ ਦੀ ਘੋਰ ਉਲੰਘਣਾ ਸੀ। ਪੁਲਸ ਇਸ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕੀ ਸੰਸਦ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਵਿਸ਼ਵਵਿਆਪੀ ਯਤਨਾਂ ਲਈ ਭਾਰਤ ਦੀ ਕੀਤੀ ਸ਼ਲਾਘਾ
ਜਾਨਸਨ ਨੇ ਵਿਰੋਧੀ ਨੇਤਾਵਾਂ ਅਤੇ ਆਪਣੇ ਕੁਝ ਕੰਜ਼ਰਵੇਟਿਵ ਸੰਸਦ ਮੈਂਬਰਾਂ ਦੀ ਅਸਤੀਫ਼ਾ ਦੇਣ ਦੀ ਮੰਗ ਨੂੰ ਰੱਦ ਕਰ ਦਿੱਤਾ। ਆਪਣੀ ਰਿਪੋਰਟ ਵਿਚ ਗ੍ਰੇ ਨੇ ਸਿੱਟਾ ਕੱਢਿਆ ਕਿ ‘ਲੀਡਰਸ਼ਿਪ ਅਤੇ ਨਿਰਣੇ ਦੀਆਂ ਅਸਫ਼ਲਤਾਵਾਂ’ ਨੇ ਉਹ ਚੀਜ਼ਾਂ ਹੋਣ ਦਿੱਤੀਆਂ, ਜਿਨ੍ਹਾਂ ਨੂੰ ‘ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ।’
ਇਹ ਵੀ ਪੜ੍ਹੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਪਾਜ਼ੇਟਿਵ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।