ਸਰਹੱਦ ''ਤੇ ਤਣਾਅ ਵਧਣ ਕਾਰਨ ਭਾਰਤ-ਚੀਨ ਨੇ ਤਾਇਨਾਤ ਕੀਤੇ 3-3 ਹਜ਼ਾਰ ਸੈਨਿਕ

06/30/2017 11:45:55 AM

ਚੀਨ— ਸਿੱਕਮ-ਭੂਟਾਨ-ਤਿੱਬਤ ਟ੍ਰਾਈ ਜੰਕਸ਼ਨ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧ ਗਿਆ ਹੈ। ਸੈਨਾ ਪ੍ਰਮੁੱਖ ਜਨਰਲ ਬਿਪਨ ਰਾਵਤ ਨੇ ਵੀ ਵੀਰਵਾਰ ਨੂੰ ਗੰਗਟੋਕ ਸਥਿਤ 17 ਮਾਊਂਟੇਨ ਡਿਵੀਜ਼ਨ ਅਤੇ ਕਲਿਮਪੋਂਗ ਸਥਿਤ 27 ਮਾਊਂਟੇਨ ਡਿਵੀਜ਼ਨ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਾਜ਼ਾ ਲਿਆ। ਸੂਤਰਾਂ ਮੁਤਾਬਕ ਦੋਹਾਂ ਦੇਸ਼ਾਂ ਨੇ ਦੂਰਵਰਤੀ ਸਰਹੱਦੀ ਖੇਤਰ 'ਤੇ 3-3 ਹਜ਼ਾਰ ਸੈਨਿਕਾਂ ਨੂੰ ਤਾਇਨਾਤ ਕਰ ਕੇ ਟ੍ਰਾਈ-ਜੰਕਸ਼ਨ 'ਚ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰ ਲਿਆ ਹੈ। 
ਸੈਨਿਕਾਂ ਦੀ ਤਾਇਨਾਤੀ ਨਾਲ ਸਥਿਤੀ ਕਾਫੀ ਗੰਭੀਰ
ਭਾਰਤੀ ਆਰਮੀ ਨੇ ਆਪਣੇ ਵਲੋਂ ਕੁਝ ਵੀ ਕਹਿਣ ਨੂੰ ਇਨਕਾਰ ਕੀਤਾ ਪਰ ਸੂਤਰਾਂ ਨੇ ਦੱਸਿਆ ਕਿ ਇਸ ਟ੍ਰਾਈ ਜੰਕਸ਼ਨ 'ਤੇ ਹਮੇਸ਼ਾ ਤੋਂ ਹੀ ਸੈਨਿਕ ਤਾਇਨਾਤ ਰਹਿੰਦੇ ਹਨ ਪਰ ਡੋਕਾਲਾ ਜਨਰਲ ਖੇਤਰ 'ਚ ਹਾਲ ਹੀ 'ਚ ਤਾਇਨਾਤ ਕੀਤੇ ਗਏ ਸੈਨਿਕਾਂ ਨਾਲ ਸਥਿਤੀ ਕਾਫੀ ਗੰਭੀਰ ਬਣ ਗਈ ਹੈ। 
ਚੀਨ ਨੂੰ ਟ੍ਰਾਈ-ਜੰਕਸ਼ਨ ਤੱਕ ਸੜਕ ਨਹੀਂ ਬਣਾਉਣ ਦੇਵੇਗਾ ਭਾਰਤ
ਸੂਤਰਾਂ ਨੇ ਦੱਸਿਆ ਕਿ, ਦੋਵੇਂ ਹੀ ਆਪਣੇ ਸਥਾਨ ਤੋਂ ਹੱਟਣਾ ਨਹੀਂ ਚਾਹੁੰਦੇ ਹਨ। ਮੀਟਿੰਗ ਅਤੇ ਦੋਹਾਂ ਦੇਸ਼ਾਂ ਦੇ ਕਮਾਡਰਾਂ ਵਿਚਾਲੇ ਗੱਲਬਾਤ ਨਾਲ ਵੀ ਕੋਈ ਸਿੱਟਾ ਨਹੀਂ ਨਿਕਲ ਰਿਹਾ ਹੈ। ਬਿਪਨ ਰਾਵਤ ਨੇ ਆਪਣੇ ਦੌਰੇ 'ਤੇ 17 ਮਾਊਂਟੇਨ ਡਿਵੀਜ਼ਨ 'ਤੇ ਸੈਨਿਕਾਂ ਦੀ ਤਾਇਨਾਤੀ ਕਰਨ 'ਤੇ ਜ਼ਿਆਦਾ ਧਿਆਨ ਦਿੱਤਾ, ਜੋ ਚਾਰ ਬ੍ਰਿਗੇਡਾਂ (ਹਰ ਇਕ 3,000 ਤੋਂ ਜ਼ਿਆਦਾ ਸੈਨਿਕਾਂ ਨਾਲ) ਪੂਰਬੀ ਸਿੱਕਮ ਦੀ ਰੱਖਿਆ ਕਰਦੇ ਹਨ। ਚੀਨ ਦੇ ਹਮਲਾਵਰ ਰਵੱਈਏ ਦੀ ਪਰਵਾਹ ਨਾ ਕਰਦੇ ਹੋਏ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਚੀਨ ਨੂੰ ਟ੍ਰਾਈ-ਜੰਕਸ਼ਨ ਤੱਕ ਸੜਕ ਬਣਾਉਣ ਦਾ ਵਿਰੋਧ ਕਰੇਗਾ। ਭੂਟਾਨ ਵੀ ਡੋਕਾਲਾ ਇਲਾਕੇ 'ਚ ਚੀਨ ਵਲੋਂ ਸੜਕ ਨਿਰਮਾਣ 'ਤੇ ਇਤਰਾਜ਼ ਜਤਾ ਚੁੱਕਿਆ ਹੈ। ਭੂਟਾਨ ਦੇ ਵਿਦੇਸ਼ ਮੰਤਰਾਲੇ ਨੇ ਪ੍ਰੈਸ ਰਿਲੀਜ਼ ਕਰ ਕੇ ਚੀਨ ਦੇ ਕਦਮ ਦੀ ਨਿੰਦਾ ਕੀਤੀ ਹੈ। ਭਾਰਤ ਨੇ ਸਿਲੀਗੁੜੀ ਕਾਰੀਡੋਰ 'ਚ ਆਪਣੇ ਡਿਫੈਂਸ ਨੂੰ ਮਜ਼ਬੂਤ ਕੀਤਾ ਹੈ ਤਾਂ ਕਿ ਚੀਨ ਦੇ ਪ੍ਰਵੇਸ਼ ਨੂੰ ਰੋਕਿਆ ਜਾ ਸਕੇ। 
ਜਾਣਕਾਰੀ ਮੁਤਾਬਕ ਚੀਨ ਡੋਕਾਲਾ ਇਲਾਕੇ 'ਚ 'ਕਲਾਸ-40 ਰੋਡ' ਬਣਾਉਣ ਦੀ ਕੋਸ਼ਿਸ਼ 'ਚ ਹੈ, ਜਿਸ ਦੇ ਜ਼ਰੀਏ ਸੈਨਾ ਦਾ 40 ਟਨ ਦਾ ਵਾਹਨ ਲੰਘ ਸਕੇ। ਇਸ 'ਚ ਹਲਕੇ ਯੁੱਧ ਟੈਂਕ, ਤੋਪ ਅਤੇ ਹੋਰ ਵਾਹਨ ਸ਼ਾਮਲ ਹਨ। ਪੀਪਲਸ ਲਿਬਰੇਸ਼ਨ ਆਰਮੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਤਿੱਬਤ 'ਚ 35 ਟਨ ਦੇ ਨਵੇਂ ਟੈਂਕ ਦਾ ਟ੍ਰਾਇਲ ਕੀਤਾ ਹੈ। ਦੂਜੇ ਪਾਸੇ ਖੇਤਰ 'ਚ ਹੋਲੀ-ਹੋਲੀ ਚੀਨ ਦੇ ਵਧਦੇ ਹਮਲੇ ਨਾਲ ਭਾਰਤੀ ਰੱਖਿਆ ਸੰਸਥਾਨ ਵੀ ਚਿੰਤਾਂ 'ਚ ਹੈ। 


Related News