ਇਟਾਲੀਅਨ ਭਾਸ਼ਾ ''ਚ ਅੰਬੇਡਕਰ ਸਾਹਿਬ ਜੀ ਦੀ ਜੀਵਨੀ ਸਬੰਧੀ ਕਿਤਾਬ ਰਿਲੀਜ਼
Monday, May 19, 2025 - 07:03 PM (IST)

ਰੋਮ (ਇਟਲੀ) ਟੇਕ ਚੰਦ ਜਗਤਪੁਰ- ਭਾਰਤੀ ਸੰਵਿਧਾਨ ਦੇ ਨਿਰਮਾਤਾ, ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ,ਵਿਸ਼ਵ ਰਤਨ ,ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 134ਵੇਂ ਜਨਮਦਿਨ 'ਤੇ ਇਟਾਲੀਅਨ ਭਾਸ਼ਾ ਵਿੱਚ ਬਾਬਾ ਸਾਹਿਬ ਦੀ ਜੀਵਨੀ ਸਬੰਧੀ ਕਿਤਾਬ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਵਿਖੇ ਰਿਲੀਜ਼ ਕੀਤੀ ਗਈ। ਕਿਤਾਬ ਰਿਲੀਜ਼ ਕਰਨ ਉਪਰੰਤ ਪੰਜਾਬ ਤੋਂ ਉਚੇਚੇ ਤੌਰ 'ਤੇ ਪਹੁੰਚੇ ਸੰਤ ਰਾਮ ਸੇਵਕ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਟਲੀ ਵਿੱਚ ਜਨਮੇ ਬੱਚਿਆਂ ਲਈ ਵਰਦਾਨ ਸਾਬਿਤ ਹੋਵੇਗੀ ਅਤੇ ਬੱਚਿਆਂ ਨੂੰ ਭਾਰਤ ਰਤਨ ਬਾਬਾ ਸਾਹਿਬ ਜੀ ਦੀ ਜੀਵਨੀ ਅਤੇ ਸੰਘਰਸ਼ ਬਾਰੇ ਜਾਣਕਾਰੀ ਮਿਲੇਗੀ।
ਪੜ੍ਹੋ ਇਹ ਅਹਿਮ ਖ਼ਬਰ- ਮੁੜ ਫੈਲ ਰਿਹਾ Corona, ਮਾਮਲੇ ਵਧਣ ਦੀ ਵਜ੍ਹਾ ਆਈ ਸਾਹਮਣੇ
ਬਾਬਾ ਸਾਹਿਬ ਜਿਨਾਂ ਨੇ ਸਮਾਨਤਾ, ਸੁਤੰਤਰਤਾ, ਬਰਾਬਰਤਾ ਦੀ ਗੱਲ ਹੀ ਨਹੀਂ ਕੀਤੀ ਸਗੋਂ ਸੰਵਿਧਾਨ ਦੇ ਵਿੱਚ ਲਾਗੂ ਕਰਕੇ ਉਹਨਾਂ ਨੂੰ ਬਣਦੇ ਹੱਕ ਲੈ ਕੇ ਦਿੱਤੇ। ਬਾਬਾ ਸਾਹਿਬ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ। ਇਸ ਮੌਕੇ ਤੇ ਪ੍ਰਧਾਨ ਅਸ਼ਵਨੀ ਕੁਮਾਰ, ਜਸਵਿੰਦਰ ਚੁੰਬਰ, ਪ੍ਰਹਿਲਾਦ ਬਖਲੌਰ, ਰੋਸ਼ਨ ਲਾਲ,ਸੋਮਨਾਥ, ਗੁਰਨਾਮ ਚੰਦ ਰੰਧਾਵਾ, ਵਿਜੇ ਕਲੇਰ, ਵਿਜੇ ਬਖਲੌਰ, ਜਸਵੰਤ ਰਾਏ, ਸੋਨੀ, ਲਾਲੀ ਹੀਰ, ਹੀਰ ਲਾਲ, ਬੁਧ ਪ੍ਰਕਾਸ਼, ਦੇਸਰਾਜ ਬਿੱਲੂ ਅਤੇ ਰਵੀ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।