ਬ੍ਰਿਸਬੇਨ 'ਚ ਡਾ. ਨਿਰਮਲ ਜੌੜਾ ਦੀ ਕਿਤਾਬ 'ਲੌਕਡਾਊਨ' ਦਾ ਲੋਕ ਅਰਪਣ ਤੇ ਖਾਲਿਦ ਭੱਟੀ ਦਾ ਵਿਸ਼ੇਸ਼ ਸਨਮਾਨ
Sunday, Aug 03, 2025 - 06:23 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- 'ਆਸਟ੍ਰੇਲੀਆ ਪੰਜਾਬੀ ਲੇਖਕ ਸਭਾ ਬ੍ਰਿਸਬੇਨ' ਵੱਲੋਂ ਇਸ ਸਾਲ ਦਾ ਆਖਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਮਹੀਨੇ ਸਭਾ ਨੇ ਆਪਣੇ ਸਾਹਿਤਕ ਕਾਰਜਕਾਲ ਦੇ ਪੰਜ ਸਾਲ ਪੂਰੇ ਕੀਤੇ ਹਨ। ਅਗਲਾ ਸਾਲ ਨਵੇਂ ਕਾਰਜਕਾਲ ਵਜੋਂ ਅਗਲੇ ਮਹੀਨੇ ਨਵੇਂ ਕਵੀ ਦਰਬਾਰ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਡਾ. ਨਿਰਮਲ ਜੌੜਾ ਜੀ ਦੁਆਰਾ ਰਚਿਤ ਲਿਖਤ "ਲੌਕਡਾਊਨ" ਲੋਕ ਅਰਪਣ ਕੀਤੀ ਗਈ ਤੇ ਲੇਖਕ ਬਿਊਰੋ ਮੁਖੀ ਤੇ ਸ਼ਾਇਰ ਖਾਲਿਦ ਭੱਟੀ ਦੁਆਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਕਵੀ ਦਰਬਾਰ ਵਿਚ ਵੱਖ-ਵੱਖ ਸਭਾਵਾਂ ਤੋਂ ਮੁਖੀਆਂ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ।
ਇਸ ਤੋਂ ਇਲਾਵਾ ਬ੍ਰਿਸਬੇਨ ਸ਼ਹਿਰ ਦੀਆਂ ਹਸਤੀਆਂ ਨੇ ਬੁਲਾਰਿਆਂ ਤੇ ਸਰੋਤਿਆਂ ਵਜੋਂ ਆਪਣੀ ਹਾਜ਼ਰੀ ਭਰੀ। ਮੰਚ ਸੰਚਾਲਨ ਦੇ ਮੁੱਖ ਬੁਲਾਰੇ ਨੀਤੂ ਸਿੰਘ ਜੀ ਜੋ ਪੰਜਾਬੀ ਭਾਈਚਾਰੇ ਦੇ ਇਪਸਵਿੱਚ ਕੌਂਸਲ ਵਿੱਚ ਸਮਾਜਿਕ ਤੇ ਰਾਜਨੀਤਕ ਬੁਲਾਰੇ ਹਨ, ਉਹਨਾਂ ਔਰਤ ਦੀ ਮੌਜੂਦਾ ਸਮਾਜਿਕ ਸਥਿਤੀ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਤਾਂਤਰਿਕ ਵਰਗ ਦੁਆਰਾ ਔਰਤਾ ਨੂੰ ਨਿਸ਼ਾਨਾ ਬਨਾਉਣ 'ਤੇ ਆਪਣੀ ਚਿੰਤਾ ਜਾਹਿਰ ਕੀਤੀ। ਕਾਰਜਕਾਰਨੀ ਮੈਂਬਰ ਪਰਮਿੰਦਰ ਸਿੰਘ ਉਰਫ ਪ੍ਰਿੰਸ ਹਰਮਨ ਨੇ ਆਪਣੀ ਖੂਬਸੂਰਤ ਆਵਾਜ ਨਾਲ ਹਾਜ਼ਰੀ ਲਵਾਈ। ਉਹਨਾਂ ਆਪਣੇ ਨਵੇਂ ਗੀਤ "ਡੀਪਿੰਡ" ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਕਵੀ ਤੇ ਸਮਾਜ ਸੇਵੀ ਵਰਿੰਦਰ ਅਲੀਸ਼ੇਰ ਨੇ ਕਵੀ ਦਰਬਾਰ ਵਿੱਚ ਦੋਹਾਂ ਪੰਜਾਬਾਂ ਦੀ ਬਾਤ ਪਾਉਂਦੀ ਭਾਵਨਾਤਮਕ ਕਵਿਤਾ ਸਾਂਝੀ ਕੀਤੀ।
ਕਾਰਜਸ਼ੀਲ ਸਭਾ ਮੈਂਬਰ ਜਸਕਰਨ ਸ਼ੀਂਹ ਨੇ ਆਪਣੀਆਂ ਭਾਵਪੂਰਤ ਕਵਿਤਾਵਾਂ ਸਾਂਝੀਆਂ ਕਰਦਿਆਂ ਆਪਣੇ ਕਾਵਿ ਭਾਵਾਂ ਨੂੰ ਬਿਆਨ ਕੀਤਾ। ਪੁਸ਼ਪਿੰਦਰ ਤੂਰ ਜੀ ਨੇ ਪੱਤਰਕਾਰਤਾ ਬਾਰੇ ਵਿਚਾਰ ਚਰਚਾ ਰਾਹੀਂ ਪੱਤਰਕਾਰਤਾ ਦੇ ਖੇਤਰ ਵਿਚਲੀਆਂ ਚਣੌਤੀਆਂ ਬਾਰੇ ਗੱਲਬਾਤ ਕੀਤੀ। ਮਾਝਾ ਯੂਥ ਕਲੱਬ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਜੀ ਨੇ ਔਰਤਾਂ ਦੇ ਸਮਾਜਿਕ ਵਜੂਦ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਔਰਤਾਂ ਸਮਾਜ ਦਾ ਅਹਿਮ ਅੰਗ ਹਨ ਇਸ ਲਈ ਔਰਤ ਦੀ ਮੌਜੂਦਗੀ ਜਾਂ ਸਾਥ ਤੋਂ ਬਿਨਾ ਮਰਦ ਨਿਰਾ ਕਮਜ਼ੋਰ ਪਾਤਰ ਹੈ। ਦਿਨੇਸ਼ ਸ਼ੇਖੂਪੁਰੀ ਸ਼ਾਇਰ ਨੇ ਆਪਣੀ ਸ਼ਾਇਰੀ ਦੇ ਬੇਹਤਰੀਨ ਪੇਸ਼ਕਸ਼ ਅੰਦਾਜ ਨਾਲ ਸਰੋਤਿਆਂ ਦਾ ਮਨ ਮੋਹਿਆ। ਭਗਵਾਨ ਸਿੰਘ ਜਗੇੜਾ ਜੀ ਨੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਤੇ ਆਪਣੀ ਨਵ ਛਪੀ ਪਲੇਠੀ ਪੁਸਤਕ "ਪੌਣੀ ਸਦੀ ਦਾ ਸਫਰ" ਬਾਰੇ ਚਰਚਾ ਕੀਤੀ। ਕਹਾਣੀਕਾਰ ਯਸ਼ਪਾਲ ਗੁਲਾਟੀ ਜੇ ਨੇ ਆਪਣੀ ਖੂਬਸੂਰਤ ਮਿੰਨੀ ਕਹਾਣੀ ਸਟੇਜ ਤੋਂ ਸਰੋਤਿਆਂ ਨਾਲ ਸਾਂਝੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-Schengen visa 'ਚ ਬਦਲਾਅ! ਜਾਣੋ ਭਾਰਤੀਆਂ 'ਤੇ ਅਸਰ
ਅਲੀ ਰਿਆਜ ਜੀ ਲਹਿੰਦੇ ਪੰਜਾਬ ਦੇ ਉਰਦੂ ਸ਼ਾਇਰ ਨੇ ਆਪਣੇ ਸ਼ਾਇਰਾਨਾ ਅੰਦਾਜ ਵਿੱਚ ਭਾਸ਼ਾ ਦੇ ਨਾਲ ਪ੍ਰੇਮ ਤੇ ਸਦਭਾਵਨਾ ਵਾਲੀ ਉਰਦੂ ਨਜ਼ਮ ਸਾਂਝੀ ਕੀਤੀ। ਇੰਗਲੈਂਡ ਤੋਂ ਆਸਟ੍ਰੇਲੀਆ ਆ ਵਸੇ ਦਲਵੀਰ (ਸੁਮਨ) ਹਲਵਾਰਵੀ ਜੀ ਨੇ ਇਸ ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਤੇ ਡਾ. ਨਿਰਮਲ ਜੌੜਾ ਦੇ ਪ੍ਰੇਮ ਬਾਰੇ ਤੇ ਸਾਹਿਤਕ ਜੀਵਨ ਬਾਰੇ ਵਿਸਥਾਰ ਵਿੱਚ ਗੱਲ ਰੱਖੀ। ਹਰਮਨਦੀਪ ਨੇ ਲੋਕ ਅਰਪਣ ਹੋਈ ਕਿਤਾਬ "ਲੌਕਡਾਊਨ" ਬਾਰੇ ਪਰਚਾ ਪੜ੍ਹਿਆ। ਉਹਨਾ ਨੇ ਡਾ. ਨਿਰਮਲ ਜੌੜਾ ਦੇ ਪਿੰਡ ਤੇ ਸਾਹਿਤਕ ਜੀਵਨ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਮੰਚ ਸੰਚਾਲਨ ਰੀਤੂ ਅਹੀਰ ਜੀ ਵੱਲੋਂ ਬਹੁਤ ਖੂਬਸੂਰਤ ਢੰਗ ਨਾਲ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਗੁਰਸੇਵਕ ਸਿੰਘ, ਹਰਮੀਤ ਕੌਰ, ਈਸ਼ਵਰ ਸਿੰਘ, ਤੇਜ ਸਿੰਘ, ਕੁਲਜੀਤ ਖੋਸਾ, ਜੱਸੀ ਭਾਟੀਆ, ਕੁਲਦੀਪ ਕੌਰ, ਆਦੀ ,ਐਨਾ, ਮੋਨਾ ਧਾਲੀਵਾਲ, ਅਮਰਜੀਤ ਸਿੰਘ, ਐਰੀ, ਅਵਨੀ, ਗੁਰਦੀਪ ਜਗੇੜਾ, ਸੰਜੀਵ ਕੁਮਾਰ, ਰਵਿੰਦਰਪਾਲ ਕੌਰ, ਰਜਤ, ਪ੍ਰਭਜੋਤ ਸਿੰਘ, ਕਰਮਜੀਤ ਕੌਰ, ਇਸ਼ਾਨ, ਆਰਚੀ ਸ਼ੀਹ, ਕਵੀ ਦਰਬਾਰ ਵਿੱਚ ਪਹੁੰਚੇ । ਸਮੂਹ ਸਰੋਤਿਆਂ ਤੇ ਬੁਲਾਰਿਆਂ ਲਈ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।