ਸਕੂਲ 'ਚ ਹੋਏ ਧਮਾਕੇ! 5 ਬੱਚਿਆਂ ਸਣੇ 8 ਦੀ ਗਈ ਜਾਨ
Friday, Sep 20, 2024 - 08:25 AM (IST)
ਗਾਜ਼ਾ (ਯੂ. ਐੱਨ. ਆਈ.)- ਗਾਜ਼ਾ ਸ਼ਹਿਰ ਦੇ ਪਹਿਲਾਂ ਤੋਂ ਵਿਸਥਾਪਿਤ ਲੋਕਾਂ ਨੂੰ ਸ਼ਰਣ ਦੇਣ ਵਾਲੇ ਇਕ ਸਕੂਲ ’ਤੇ ਇਜ਼ਰਾਈਲੀ ਹਮਲੇ ’ਚ ਘੱਟੋ-ਘੱਟ 8 ਫਿਲਸਤੀਨੀ ਮਾਰੇ ਗਏ। ਫਿਲਸਤੀਨੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਇਜ਼ਰਾਈਲੀ ਜਹਾਜ਼ਾਂ ਨੇ ਸ਼ੁਜੱਈਆ ’ਚ ਵਿਸਥਾਪਿਤ ਲੋਕਾਂ ਨੂੰ ਸ਼ਰਣ ਦੇਣ ਵਾਲੇ ਅਲ-ਹੇਥਮ ਸਕੂਲ ’ਚ ਬੰਬ ਸੁੱਟੇ। ਗਾਜ਼ਾ ਸਿਵਲ ਡਿਫੈਂਸ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ ਕਿ ਸਾਡੀਆਂ ਟੀਮਾਂ ਨੇ ਇਜ਼ਰਾਈਲੀ ਹਵਾਈ ਹਮਲੇ ਤੋਂ ਬਾਅਦ 5 ਬੱਚਿਆਂ ਅਤੇ 2 ਮਹਿਲਾਵਾਂ ਸਮੇਤ 8 ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਸਥਾਨਕ ਸੂਤਰਾਂ ਅਤੇ ਪ੍ਰਤੱਖਦਰਸ਼ੀਆਂ ਨੇ ਕਿਹਾ ਕਿ ਹਵਾਈ ਹਮਲੇ ਨਾਲ ਸਕੂਲ ਦੇ ਵੇਹੜੇ ਅਤੇ ਕਲਾਸਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ ਜਾਰੀ
ਇਸ ਦੌਰਾਨ ਇਜ਼ਰਾਈਲੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਉਸ ਦੀ ਹਵਾਈ ਫੌਜ ਨੇ ਗਾਜ਼ਾ ਸ਼ਹਿਰ ’ਚ ਇਬਨ ਅਲ-ਹੇਥਮ ਸਕੂਲ ਦੇ ਨਾਂ ਨਾਲ ਜਾਣੇ ਜਾਂਦੇ ਕਮਾਂਡ ਅਤੇ ਕੰਟਰੋਲ ਸੈਂਟਰ ’ਤੇ ਹਮਾਸ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ 7 ਅਕਤੂਬਰ, 2023 ਨੂੰ ਦੱਖਣੀ ਇਜ਼ਰਾਈਲੀ ਸਰਹੱਦ ਰਾਹੀਂ ਹਮਾਸ ਦੀ ਦਹਿਸ਼ਤ ਦਾ ਬਦਲਾ ਲੈਣ ਲਈ ਗਾਜ਼ਾ ਪੱਟੀ ’ਚ ਹਮਾਸ ਖਿਲਾਫ ਵੱਡੇ ਪੱਧਰ ’ਤੇ ਹਮਲਾ ਸ਼ੁਰੂ ਕੀਤਾ ਹੈ, ਜਿਸ ਦੌਰਾਨ ਲਗਭਗ 1200 ਲੋਕ ਮਾਰੇ ਗਏ ਅਤੇ ਲਗਭਗ 250 ਨੂੰ ਬੰਦੀ ਬਣਾ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8