ਅਫਗਾਨਿਸਤਾਨ ''ਚ ਸੜਕ ਕਿਨਾਰੇ ਲੱਗੇ ਬੰਬ ਦੇ ਫਟਣ ਨਾਲ 3 ਪੁਲਸ ਕਰਮਚਾਰੀਆਂ ਦੀ ਮੌਤ

Wednesday, Jul 08, 2020 - 03:23 PM (IST)

ਅਫਗਾਨਿਸਤਾਨ ''ਚ ਸੜਕ ਕਿਨਾਰੇ ਲੱਗੇ ਬੰਬ ਦੇ ਫਟਣ ਨਾਲ 3 ਪੁਲਸ ਕਰਮਚਾਰੀਆਂ ਦੀ ਮੌਤ

ਗਜਨੀ- ਅਫਗਾਨਿਸਤਾਨ ਦੇ ਗਜਨੀ ਸੂਬੇ ਦੇ ਦੇਹਯਾਕ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਪੁਲਸ ਵੈਨ ਦੇ ਸੜਕ ਕਿਨਾਰੇ ਲੱਗੇ ਬੰਬ ਦੀ ਲਪੇਟ ਵਿਚ ਆਉਣ ਨਾਲ ਜ਼ਿਲ੍ਹਾ ਪੁਲਸ ਮੁਖੀ ਸਣੇ 3 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ ਦੇਹਯਾਕ ਜ਼ਿਲ੍ਹੇ ਵਿਚ ਸੜਕ ਕਿਨਾਰੇ ਅੱਤਵਾਦੀਆਂ ਵਲੋਂ ਲਾਏ ਗਏ ਬੰਬ ਦੀ ਲਪੇਟ ਵਿਚ ਆਉਣ ਨਾਲ ਜ਼ਿਲ੍ਹਾ ਪੁਲਸ ਮੁਖੀ ਹਬੀਬੁੱਲਾ ਖਾਨ ਸਣੇ 3 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। 

ਅਧਿਕਾਰੀ ਨੇ ਇਸ ਹਮਲੇ ਲਈ ਤਾਲਿਬਾਨੀ ਅੱਤਵਾਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਤਾਲਿਬਾਨ ਵਲੋਂ ਹੁਣ ਤਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।


author

Lalita Mam

Content Editor

Related News