ਤੁਰਕੀ ਦੀ ਰਾਜਧਾਨੀ ''ਚ ਬੰਬ ਧਮਾਕਾ, 6 ਦੀ ਮੌਤ, 53 ਜ਼ਖਮੀ
Sunday, Nov 13, 2022 - 09:53 PM (IST)
ਇੰਟਰਨੈਸ਼ਨਲ ਡੈਸਕ : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਆਨ ਨੇ ਐਤਵਾਰ ਨੂੰ ਇਸਤਾਂਬੁਲ ਦੇ ਪ੍ਰਸਿੱਧ ਇਸਟਿਕਲਾਲ ਐਵੇਨਿਊ 'ਤੇ ਹੋਏ ਜ਼ਬਰਦਸਤ ਧਮਾਕੇ ਨੂੰ 'ਹਮਲਾ' ਕਰਾਰ ਦਿੱਤਾ ਅਤੇ ਕਿਹਾ ਕਿ ਇਸ ਘਟਨਾ 'ਚ 6 ਲੋਕ ਮਾਰੇ ਗਏ ਅਤੇ 53 ਜ਼ਖਮੀ ਹੋਏ ਹਨ। ਇਸਟਿਕਲਾਲ ਐਵੇਨਿਊ 'ਚ ਧਮਾਕੇ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਸਰਕਾਰੀ ਅਨਾਦੋਲੂ ਨਿਊਜ਼ ਏਜੰਸੀ ਮੁਤਾਬਿਕ ਧਮਾਕੇ ਦੀ ਜਾਂਚ ਲਈ ਪੰਜ ਸਰਕਾਰੀ ਵਕੀਲ ਨਿਯੁਕਤ ਕੀਤੇ ਗਏ ਹਨ।
ਇਹ ਵੀ ਪੜ੍ਹੋ : MCD ਚੋਣਾਂ: ਕਾਂਗਰਸ ਨੇ ਜਾਰੀ ਕੀਤੀ 250 ਉਮੀਦਵਾਰਾਂ ਦੀ ਸੂਚੀ, ਜਾਣੋਂ ਕਿਸ ਨੂੰ ਕਿੱਥੋਂ ਮਿਲੀ ਟਿਕਟ
ਆਨਲਾਈਨ ਸਾਂਝੀ ਕੀਤੀ ਗਈ ਵੀਡੀਓ ਵਿੱਚ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਫਿਰ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ। ਇਸ 'ਚ ਰਾਹਗੀਰ ਦੌੜਦੇ ਹੋਏ ਦਿਖਾਈ ਦੇ ਰਹੇ ਹਨ। ਹੋਰ ਫੁਟੇਜ 'ਚ ਐਂਬੂਲੈਂਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਸ ਮੌਕੇ 'ਤੇ ਪਹੁੰਚੀ ਦਿਖਾਈ ਦਿੱਤੀ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੱਸਿਆ ਕਿ ਇਲਾਕੇ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਤੁਰਕੀ ਦੇ ਮੀਡੀਆ ਨਿਗਰਾਨੀ ਸੰਸਥਾ ਨੇ ਧਮਾਕੇ ਦੀ ਰਿਪੋਰਟਿੰਗ 'ਤੇ ਅਸਥਾਈ ਤੌਰ 'ਤੇ ਰੋਕ ਲੱਗਾ ਦਿੱਤੀ ਹੈ।
ਇਸ ਕਦਮ ਨਾਲ ਬ੍ਰੌਡਕਾਸਟਰ ਵਿਸਫੋਟ ਦੌਰਾਨ ਅਤੇ ਉਸ ਦੇ ਬਾਅਦ ਦੀ ਨਹੀਂ ਦਿਖਾ ਸਕਣਗੇ। ਰੇਡੀਓ ਅਤੇ ਟੈਲੀਵਿਜ਼ਨ ਦੀ ਸੁਪਰੀਮ ਕੌਂਸਲ ਨੇ ਪਹਿਲਾਂ ਹੀ ਹਮਲਿਆਂ ਅਤੇ ਹਾਦਸਿਆਂ ਤੋਂ ਬਾਅਦ ਇਸ 'ਤੇ ਪਾਬੰਦੀਆਂ ਲਗਾਈਆਂ ਹਨ। ਇਸਤਾਂਬੁਲ ਦੇ ਗਵਰਨਰ ਅਲੀ ਯੇਰਲੀਕਾਯਾ ਨੇ ਟਵਿਟ ਕਰਦਿਆਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਤੁਰਕੀ 'ਚ 2015 ਤੋਂ 2017 ਦੇ ਵਿਚਕਾਰ ਕਈ ਵਾਰ ਧਮਾਕੇ ਹੋਏ ਸਨ ਜਿਨ੍ਹਾਂ ਦਾ ਸਬੰਧ ਇਸਲਾਮਿਕ ਸਟੇਟ ਅਤੇ ਗੈਰਕਾਨੂੰਨੀ ਕੁਰਦ ਸਮੂਹਾਂ ਨਾਲ ਸੀ।