ਸੋਮਾਲੀਆ ''ਚ ਬੰਬ ਧਮਾਕੇ ''ਚ ਤਿੰਨ ਲੋਕਾਂ ਦੀ ਮੌਤ

Tuesday, Jun 23, 2020 - 07:04 PM (IST)

ਸੋਮਾਲੀਆ ''ਚ ਬੰਬ ਧਮਾਕੇ ''ਚ ਤਿੰਨ ਲੋਕਾਂ ਦੀ ਮੌਤ

ਮੋਗਾਦਿਸ਼ੂ (ਸਿਨਹੂਆ): ਸੋਮਾਲੀਆ ਦੇ ਮੋਗਾਦਿਸ਼ੂ ਵਿਚ ਫੌਜ ਸਿਖਲਾਈ ਸਕੂਲ ਦੇ ਬਾਹਰ ਮੰਗਲਵਾਰ ਸਵੇਰੇ ਹੋਏ ਧਮਾਕੇ ਵਿਚ ਇਕ ਆਤਮਘਾਤੀ ਹਮਲਾਵਰ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਸਰਕਾਰ ਦੇ ਬੁਲਾਰੇ ਇਸਮਾਈਲ ਮੁਖਤਾਰ ਉਮਰ ਨੇ ਦੱਸਿਆ ਕਿ ਤੁਰਕੀ ਤੇ ਸੋਮਾਲਿਆ ਫੌਜ ਸਿਖਲਾਈ ਕੇਂਦਰ ਦੇ ਬਾਹਰ ਹੋਏ ਆਤਮਘਾਤੀ ਬੰਬ ਧਮਾਕੇ ਵਿਚ ਇਕ ਵਿਦਿਆਰਥੀ ਤੇ ਇਕ ਨਾਗਰਿਕ ਦੀ ਮੌਤ ਹੋ ਗਈ। 

ਬੁਲਾਰੇ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਵਿਦਿਆਰਥੀਆਂ ਤੇ ਕਰਮਚਾਰੀਆਂ ਦੀ ਕਤਾਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕ ਦਿੱਤਾ ਤਾਂ ਉਸ ਨੇ ਖੁਦ ਨੂੰ ਉਡਾ ਲਿਆ। ਇਸ ਵਿਚਾਲੇ ਹੋਰ ਸੂਤਰਾਂ ਮੁਤਾਬਕ ਜਦੋਂ ਆਤਮਘਾਤੀ ਹਮਲਾਵਰ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ 'ਤੇ ਗੋਲੀ ਚਲਾਈ, ਜਿਸ ਦੇ ਕਾਰਣ ਬੰਬ ਧਮਾਕਾ ਹੋਇਆ। ਇਸ ਤੋਂ ਪਹਿਲਾਂ ਐਤਵਾਰ ਨੂੰ ਮੱਧ ਖੇਤਰ ਮੁਡੁਗ ਦੇ ਬਾਡਵੇਨ ਸ਼ਹਿਰ ਵਿਚ ਇਕ ਫੌਜੀ ਟਿਕਾਣੇ ਵਿਚ ਅਲ ਸ਼ਬਾਬ ਦੇ ਅੱਤਵਾਦੀਆਂ ਨੇ ਧਮਾਕਾਖੇਜ਼ ਸਮੱਗਰੀ ਨਾਲ ਭਰੀ ਦੀ ਮਦਦ ਨਾਲ ਹਮਲਾ ਕਰ ਦਿੱਤਾ ਸੀ, ਜਿਸ ਵਿਚ ਦੋ ਫੌਜੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ ਸਨ।


author

Baljit Singh

Content Editor

Related News