ਕਾਬੁਲ 'ਚ ਬੰਬ ਧਮਾਕੇ ਤੇ ਗੋਲੀਬਾਰੀ 'ਚ 4 ਲੋਕਾਂ ਦੀ ਮੌਤ

Tuesday, Dec 15, 2020 - 09:52 PM (IST)

ਕਾਬੁਲ 'ਚ ਬੰਬ ਧਮਾਕੇ ਤੇ ਗੋਲੀਬਾਰੀ 'ਚ 4 ਲੋਕਾਂ ਦੀ ਮੌਤ

ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਮੰਗਲਵਾਰ ਨੂੰ ਬੰਬ ਧਮਾਕੇ ਅਤੇ ਗੋਲੀਬਾਰੀ 'ਚ ਇਕ ਉਪ ਸੂਬਾਈ ਗਵਰਨਰ ਸਮੇਤ ਘਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ, ਉੱਥੇ ਦੇਸ਼ ਦੇ ਪੱਛਮੀ ਹਿੱਸੇ 'ਚ ਸੂਬਾਈ ਕੌਂਸਲ ਦੇ ਇਕ ਉਪ ਪ੍ਰਧਾਨ ਦੀ ਵੀ ਅਜਿਹੇ ਹਮਲੇ 'ਚ ਜਾਨ ਚਲੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੀਆਂ ਕਿਹਾ ਕਿ ਅਫਗਾਨਿਸਤਾਨ 'ਚ ਹਿੰਸਾ ਇਹ ਦੌਰਾਨ ਤਾਜ਼ੇ ਹਮਲੇ ਹਨ ਜਦੋਂ ਤਾਲਿਬਾਨ ਤੇ ਅਫਗਾਨ ਸਰਕਾਰ ਦੇ ਵਾਰਤਾਕਾਰ ਕਤਰ 'ਚ ਗੱਲਬਾਤ ਕਰ ਰਹੇ ਹਨ ਅਤੇ ਸ਼ਾਂਤੀ ਸਮਝੌਤਿਆਂ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ ਤਾਂ ਕਿ ਦੇਸ਼ 'ਚ ਦਹਾਕਿਆਂ ਤੋਂ ਜਾਰੀ ਲੜਾਈ 'ਤੇ ਪੂਰੀ ਤਰ੍ਹਾਂ ਰੋਕ ਲੱਗੇ।

ਇਹ ਵੀ ਪੜ੍ਹੋ -ਐਪਲ ਨੇ ਜਾਰੀ ਕੀਤਾ iOS 14.3 ਅਪਡੇਟ, ਮਿਲਣਗੇ ਇਹ ਸ਼ਾਨਦਾਰ ਫੀਚਰਸ

ਅਫਗਾਨ ਗ੍ਰਹਿ ਮੰਤਰਾਲਾ ਦੇ ਬੁਲਾਰੇ ਤਾਰਿਕ ਏਰੀਅਨ ਮੁਤਾਬਕ ਕਾਬੁਲ ਦੇ ਉਪ ਸੂਬਾਈ ਗਵਰਨਰ ਦੇ ਬਖਤਰਬੰਦ ਵਾਹਨ 'ਚ ਲਾਏ ਗਏ ਬੰਬ ਦੇ ਫਟਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਏਰੀਅਨ ਨੇ ਕਿਹਾ ਕਿ ਕਾਬੁਲ ਨੇੜੇ ਮੈਕ੍ਰੋਰਾਇਨ ਇਲਾਕੇ 'ਚ ਇਸ ਹਮਲੇ 'ਚ ਉਪ ਸੂਬਾਈ ਗਵਰਨਰ ਮਹਬੁਬੱਲਾਹ ਮੋਹੀਬੀ ਆਪਣੇ ਸਕੱਤਰ ਨਾਲ ਮਾਰੇ ਗਏ ਜਦਕਿ ਉਨ੍ਹਾਂ ਦੇ ਦੋ ਅੰਗ ਰੱਖਿਅਕ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ -ਕੋਵਿਡ-19 ਮਰੀਜ਼ਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲਣ ਤੋਂ 10 ਦਿਨਾਂ ਤੱਕ ਰਹਿੰਦੈ ਵਧੇਰੇ ਖਤਰਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

 


author

Karan Kumar

Content Editor

Related News