ਪਾਕਿਸਤਾਨ ''ਚ ਬੰਬ ਧਮਾਕਾ, ਪੰਜ ਪੁਲਸ ਮੁਲਾਜ਼ਮ ਜ਼ਖ਼ਮੀ

Wednesday, Oct 16, 2024 - 04:05 PM (IST)

ਪੇਸ਼ਾਵਰ (ਭਾਸ਼ਾ)- ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਬੁੱਧਵਾਰ ਨੂੰ ਇਕ ਪੁਲਸ ਵਾਹਨ ਨੂੰ ਨਿਸ਼ਾਨਾ ਬਣਾ ਕੇ ਰਿਮੋਟ ਕੰਟਰੋਲ ਜ਼ਰੀਏ ਵਿਸਫੋਟ ਕੀਤਾ ਗਿਆ। ਇਸ ਵਿਸਫੋਟ ਵਿਚ ਘੱਟੋ-ਘੱਟ ਪੰਜ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅੱਤਵਾਦੀਆਂ ਨੇ ਪਹਾੜੀ ਜ਼ਿਲ੍ਹੇ ਬੁਨੇਰ ਦੇ ਕਨਕੋਈ ਮੰਡਨਾਰ ਇਲਾਕੇ ਵਿੱਚ ਇੱਕ ਮੋਬਾਈਲ ਪੁਲਸ ਵੈਨ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ 'ਚ ਇਕ ਸਬ-ਇੰਸਪੈਕਟਰ ਸਮੇਤ 5 ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਤੇਲ ਟੈਂਕਰ 'ਚ ਜ਼ੋਰਦਾਰ ਧਮਾਕਾ, 94 ਲੋਕਾਂ ਦੀ ਮੌਤ

ਮੌਕੇ 'ਤੇ ਪਹੁੰਚੀ ਵੱਡੀ ਗਿਣਤੀ 'ਚ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਨੇ ਸੂਬੇ ਦੇ ਬੰਨੂ ਜ਼ਿਲੇ 'ਚ ਪੁਲਸ ਲਾਈਨ 'ਤੇ ਹਮਲਾ ਕਰਨ ਤੋਂ ਦੋ ਦਿਨ ਬਾਅਦ ਸਾਹਮਣੇ ਆਈ ਹੈ, ਜਿਸ 'ਚ ਪੁਲਸ ਨਾਲ ਮੁਕਾਬਲੇ 'ਚ ਚਾਰ ਪੁਲਸ ਕਰਮਚਾਰੀ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News