ਵੱਡੀ ਖ਼ਬਰ : ਕਾਰ ਹਾਦਸੇ ''ਚ 7 ਲੋਕਾਂ ਦੀ ਮੌਤ, 5 ਤੋਂ ਵਧੇਰੇ ਜ਼ਖ਼ਮੀ
Saturday, Sep 12, 2020 - 09:19 AM (IST)

ਮਾਸਕੋ (ਵਾਰਤਾ) : ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਪੱਛਮੀ ਹਿੱਸੇ 'ਚ ਇਕ ਕਾਰ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 5 ਤੋਂ ਜ਼ਿਆਦਾ ਜ਼ਖਮੀ ਹੋ ਗਏ।
ਗ੍ਰਹਿ ਮੰਤਰਾਲੇ ਮੁਤਾਬਕ ਸ਼ੁੱਕਰਵਾਰ ਨੂੰ ਲਾ ਪਾਜ-ਦੇਸਾਗਾਦੇਰੋ ਮਾਰਗ 'ਤੇ ਇਕ ਮਿਨੀਬੱਸ ਦੇ ਟਰੱਕ ਨਾਲ ਟਕਰਾ ਜਾਣ ਨਾਲ ਇਹ ਹਾਦਸਾ ਵਾਪਰਿਆ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਖ਼ਦਸ਼ਾ ਹੈ ਕਿ ਮਿਨੀਬੱਸ ਚਾਲਕ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਾਰਨ ਇਹ ਟੱਕਰ ਹੋਈ ਹੈ।