ਬੋਇੰਗ ਕਾਰਨ ਹੋਏ ਨੁਕਸਾਨ ਬਦਲੇ ਇਸ ਏਅਰਲਾਈਨ ਨੂੰ ਮਿਲੇਗਾ 1600 ਕਰੋੜ ਦਾ ਹਰਜਾਨਾ
Wednesday, Jan 01, 2020 - 05:13 PM (IST)

ਇਸਤਾਂਬੁਲ/ਰਾਇਟਰ — ਤੁਰਕੀ ਏਅਰਲਾਇੰਸ ਅਤੇ ਬੋਇੰਗ ਕੰਪਨੀ ਵਿਚਾਲੇ 737 ਮੈਕਸ ਜਹਾਜ਼ ਦਾ ਸੰਚਾਲਨ ਬੰਦ ਹੋਣ ਕਾਰਨ ਹੋਏ ਨੁਕਸਾਨ 'ਤੇ ਇਕ ਸਮਝੌਤਾ ਹੋਇਆ ਹੈ। ਅਮਰੀਕੀ ਕੰਪਨੀ ਬੋਇੰਗ ਹਰਜਾਨੇ ਵਜੋਂ 22.5 ਕਰੋੜ ਡਾਲਰ (ਲਗਭਗ 1600 ਕਰੋੜ ਰੁਪਏ) ਦਾ ਭੁਗਤਾਨ ਕਰਨ ਲਈ ਸਹਿਮਤ ਹੋਈ ਹੈ। ਬੋਇੰਗ ਦੇ ਦੋ ਮੈਕਸ ਜਹਾਜ਼ਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਇਨ੍ਹਾਂ ਜਹਾਜ਼ਾਂ ਦਾ ਸੰਚਾਲਨ ਪੂਰੀ ਦੁਨੀਆ 'ਚ ਰੁਕ ਗਿਆ ਹੈ। ਸਭ ਤੋਂ ਪਹਿਲਾਂ ਬ੍ਰਾਜ਼ੀਲੀਅਨ ਏਅਰਲਾਇੰਸ ਗੋਲ ਨੇ 11 ਜਹਾਜ਼ਾਂ ਨੂੰ ਸੇਵਾ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਅਮਰੀਕਾ ਦੀ ਸਾਊਥਵੈਸਟ ਏਅਰਲਾਇੰਸ ਨੇ ਵੀ ਦੋ ਜਹਾਜ਼ਾਂÎ ਨੂੰ ਸੇਵਾ ਤੋਂ ਹਟਾ ਲਿਆ ਸੀ।
ਅਦਾਲਤ ਜਾਣ ਦੀ ਤਿਆਰੀ
ਪਹਿਲਾ ਮੈਕਸ ਜਹਾਜ਼ ਹਾਦਸਾ 29 ਅਕਤੂਬਰ, 2018 ਨੂੰ ਇੰਡੋਨੇਸ਼ੀਆ 'ਚ ਹੋਇਆ ਸੀ, ਜਦੋਂਕਿ ਦੂਜਾ ਜਹਾਜ਼ ਬੀਤੇ ਸਾਲ 10 ਮਾਰਚ ਨੂੰ ਇਥੋਪੀਆ 'ਚ ਹੋਇਆ ਸੀ। ਇਨਾਂ ਦੋ ਹਾਦਸਿਆਂ 'ਚ 346 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਤੁਰਕੀ ਏਅਰਲਾਇੰਸ ਦੇ ਕੋਲ 24 ਬੋਇੰਗ 737 ਮੈਕਸ ਜਹਾਜ਼ਾਂ ਦਾ ਬੇੜਾ ਹੈ। Âਨ੍ਹਾਂ ਜਹਾਜ਼ਾਂ ਦਾ ਸੰਚਾਲਨ ਪਿਛਲੇ ਮਾਰਚ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਸਮਝੌਤੇ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਤੁਰਕੀ ਏਅਰਲਾਇੰਸ ਮੈਕਸ ਜਹਾਜ਼ਾਂ ਦੇ ਨੁਕਸਾਨ ਦੇ ਮਾਮਲੇ 'ਚ ਬੋਇੰਗ ਵਿਰੁੱਧ ਅਦਾਲਤ 'ਚ ਜਾਣ ਦੀ ਤਿਆਰੀ ਕਰ ਰਹੀ ਹੈ।
ਹਾਦਸਿਆਂ ਤੋਂ ਬਾਅਦ ਸੇਵਾ ਤੋਂ ਹਟਾਏ ਗਏ ਸਨ ਜਹਾਜ਼
ਸਾਲ 2018 'ਚ ਅਕਤੂਬਰ ਅਤੇ ਪਿਛਲੇ ਸਾਲ ਮਾਰਚ ਵਿਚ ਹੋਏ ਹਾਦਸਿਆਂ ਦੇ ਕਾਰਨ ਜਹਾਜ਼ ਅਤੇ ਰਾਕੇਟ ਬਣਾਉਣ ਵਾਲੀ ਅਮਰੀਕੀ ਕੰਪਨੀ ਬੋਇੰਗ ਦੇ 737 ਮੈਕਸ ਜਹਾਜ਼ਾਂ ਨੂੰ ਕਈ ਦੇਸ਼ਾਂ ਨੇ ਆਪਣੇ ਸੰਚਾਲਨ ਤੋਂ ਬਾਹਰ ਕਰ ਦਿੱਤਾ ਸੀ। ਬਾਅਦ ਵਿਚ ਬੋਇੰਗ ਦੇ 38 ਪੁਰਾਣੇ ਜਹਾਜ਼ਾਂ ਦੇ ਅਹਿਮ ਹਿੱਸੇ 'ਚ ਕ੍ਰੈਕ ਦੀ ਗੱਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਨ੍ਹਾਂ ਜਹਾਜ਼ਾਂ 'ਚ ਯਾਤਰੀਆਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਸਨ।
ਅਗਸਤ 2011 'ਚ ਹੋਇਆ ਸੀ ਲਾਂਚ
ਜ਼ਿਕਰਯੋਗ ਹੈ ਕਿ ਬੋਇੰਗ 737 ਮੈਕਸ 8 ਨੂੰ ਅਮਰੀਕੀ ਕੰਪਨੀ ਬੋਇੰਗ ਨੇ ਤਿਆਰ ਕੀਤਾ ਹੈ। ਇਹ ਇਸ ਸ਼੍ਰੇਣੀ ਦਾ ਸਭ ਤੋਂ ਉੱਨਤ ਜਹਾਜ਼ ਹੈ ਜਿਸਦੀ ਕੀਮਤ ਕਰੀਬ 5.7 ਡਾਲਰ ਯਾਨੀ ਕਿ ਕਰੀਬ 4 ਅਰਬ ਰੁਪਏ ਹੈ। ਇਹ ਜਹਾਜ਼ 210 ਆਤਰੀਆਂ ਦੇ ਨਾਲ ਇਕ ਵਾਰ 'ਚ 6570 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦਾ ਹੈ। ਇਸ ਸ਼੍ਰੇਣੀ ਦੇ ਜਹਾਜ਼ਾਂ ਨੂੰ ਅਗਸਤ 2011 'ਚ ਲਾਂਚ ਕੀਤਾ ਸੀ, ਜਦੋਂਕਿ ਮਈ 2016 'ਚ ਇਸ ਜਹਾਜ਼ ਨੇ ਪਹਿਲੀ ਵਾਰ ਉਡਾਣ ਭਰੀ ਸੀ।