ਮੈਕਸ ਜਹਾਜ਼ ਸੰਕਟ : ਬੋਇੰਗ ਨੇ CEO ਡੈਨਿਸ ਮੁਲੇਨਬਰਗ ਨੂੰ ਚੇਅਰਮੈਨ ਅਹੁਦੇ ਤੋਂ ਹਟਾਇਆ

10/12/2019 6:48:43 PM

ਨਿਊਯਾਰਕ — ਮੈਕਸ 737 ਜਹਾਜ਼ ਸੰਕਟ ਵਿਚਕਾਰ ਬੋਇੰਗ ਨੇ ਸ਼ੁੱਕਰਵਾਰ ਨੂੰ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਚੇਅਰਮੈਨ ਦੇ ਅਹੁਦੇ ਨੂੰ ਵੱਖ-ਵੱਖ ਕਰ ਦਿੱਤਾ। ਇਸ ਤਬਦੀਲੀ ਦੇ ਤਹਿਤ ਡੈਨਿਸ ਮੁਲੇਨਬਰਗ ਕੰਪਨੀ ਦੇ ਸੀਈਓ ਬਣੇ ਰਹਿਣਗੇ ਪਰ ਚੇਅਰਮੈਨ ਦੇ ਅਹੁਦਾ ਛੱਡ ਦੇਣਗੇ। ਕੰਪਨੀ ਨੇ ਕਿਹਾ ਕਿ ਦੋਵਾਂ ਭੂਮਿਕਾਵਾਂ ਨੂੰ ਅਲੱਗ ਕਰਕੇ ਮੁਲੇਨਬਰਗ ਹੁਣ ਪੂਰੀ ਤਰ੍ਹਾਂ ਨਾਲ ਕੰਪਨੀ ਦੇ ਰੋਜ਼ਾਨਾ ਕੰਮਾਂ 'ਤੇ ਧਿਆਨ ਕੇਂਦਰਤ ਕਰ ਸਕਣਗੇ। ਬੋਇੰਗ ਨੇ ਬਿਆਨ 'ਚ ਕਿਹਾ, 'ਬੋਇੰਗ ਦੇ ਬੋਰਡ ਆਫ ਡਾਇਰੈਕਟਰ ਦੇ ਮੈਂਬਰਾਂ ਅਤੇ ਲੀਡਰਸ਼ਿਪ ਨੇ ਕੰਪਨੀ ਦੇ ਕੰਮਕਾਜ ਅਤੇ ਸੁਰੱਖਿਆ ਪ੍ਰਬੰਧਨ ਪ੍ਰੀਕਿਰਿਆਵਾਂ ਨੂੰ ਮਜ਼ਬੂਤ ​​ਕਰਨ ਲਈ ਇਹ ਕਦਮ ਚੁੱਕਿਆ ਹੈ। ਮੌਜੂਦਾ ਸਮੇਂ 'ਚ ਕੰਪਨੀ ਦੇ ਸੁਤੰਤਰ ਡਾਇਰੈਕਟਰ ਡੇਵਿਡ ਕੈਲਹੋਉਨ ਗੈਰ-ਕਾਰਜਕਾਰੀ ਚੇਅਰਮੈਨ ਵਜੋਂ ਕੰਮ ਕਰਣਗੇ। ਜ਼ਿਕਰਯੋਗ ਹੈ ਕਿ ਮਾਰਚ 'ਚ ਇਥੋਪੀਆ 'ਚ ਜਹਾਜ਼ ਦੁਰਘਟਨਾ ਹੋਣ ਦੇ ਬਾਅਦ ਮੈਕਸ ਜਹਾਜ਼ਾਂ ਦੀ ਸੇਵਾ ਬੰਦ ਕਰ ਦਿੱਤੀ ਗਈ ਸੀ ਅਤੇ ਇਸ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।


Related News