ਬੋਇੰਗ ਦੇ 737 ਮੈਕਸ ਦੇ ਫਲਾਈਟ ਕੰਟਰੋਲ ਸਾਫਟਵੇਅਰ ’ਚ 2 ਖਾਮੀਆਂ
Thursday, Apr 09, 2020 - 01:35 AM (IST)
ਨਿਊਯਾਰਕ (ਏਜੰਸੀ)–ਇਕ ਪਾਸੇ ਬੋਇੰਗ ਆਪਣੀ ਚੌਥੀ ਪੀੜ੍ਹੀ ਦੇ 737 ਮੈਕਸ ਜਹਾਜ਼ਾਂ ’ਚ ਗੜਬੜੀ ਠੀਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਾਲ 2020 ਦੇ ਅੱਧ ਤੱਕ ਵਾਪਸ ਉਡਾਣਾਂ ’ਚ ਲਾਉਣ ਲਈ ਅਮਰੀਕੀ ਸੰਘੀ ਉਡਾਣ ਪ੍ਰਸ਼ਾਸਨ (ਐੱਫ. ਏ. ਏ.) ਤੋਂ ਹਰੀ ਝੰਡੀ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਹੁਣ ਦੂਜੇ ਪਾਸੇ ਉਸ ਦੇ 737 ਮੈਕਸ ਫਲਾਈਟ ਕੰਟਰੋਲ ਸਾਫਟਵੇਅਰ ਵਿਚ 2 ਖਾਮੀਆਂ ਪਾਈਆਂ ਗਈਆਂ ਹਨ। ਬੋਇੰਗ ਦਾ ਦਾਅਵਾ ਹੈ ਕਿ ਇਹ ਖਾਮੀਆਂ ਜਹਾਜ਼ਾਂ ਦੀਆਂ ਉਡਾਣਾਂ ’ਚ ਵਾਪਸੀ ਵਿਚ ਰੁਕਾਵਟ ਨਹੀਂ ਬਣਨਗੀਆਂ।
ਬੋਇੰਗ ਅਨੁਸਾਰ ਸਾਫਟਵੇਅਰ ਦੇ ਫਲਾਈਟ ਕੰਟਰੋਲ ਕੰਪਿਊਟਰ ਦੇ ਮਾਈਕ੍ਰੋ ਪ੍ਰੋਸੈਸਰ ’ਚ ‘ਕਾਲਪਨਿਕ’ ਗੜਬੜੀ ਹੈ। ਉਸ ਦੇ ਅਨੁਸਾਰ ਉਡਾਣ ਦੌਰਾਨ ਪਾਇਲਟ ਜਹਾਜ਼ ’ਤੇ ਕੰਟਰੋਲ ਗੁਆ ਸਕਦਾ ਹੈ। ਇਸ ਗੜਬੜੀ ਕਾਰਣ ਜਹਾਜ਼ ਆਪਣੇ-ਆਪ ਹੀ ਉਪਰ ਜਾ ਸਕਦਾ ਹੈ ਜਾਂ ਹੇਠਾਂ ਨੂੰ ਗੋਤੇ ਖਾ ਸਕਦਾ ਹੈ। ਫਲਾਈਟ ਕੰਟਰੋਲ ਕੰਪਿਊਟਰ ’ਚ ਦੂਜੀ ਗੜਬੜੀ ਉਸ ਸਮੇਂ ਭਾਰੀ ਪੈ ਸਕਦੀ ਹੈ ਜਦ ਜਹਾਜ਼ ਉਤਰ ਰਿਹਾ ਹੋਵੇ। ਜੇਕਰ ਉਸ ਸਮੇਂ ਗੜਬੜੀ ਆ ਜਾਵੇ ਤਾਂ ਆਟੋ ਪਾਇਲਟ ਕੰਮ ਨਹੀਂ ਕਰੇਗਾ।