ਅਟਲਾਂਟਾ 'ਚ ਬੋਇੰਗ ਜਹਾਜ਼ ਦੀ ਖ਼ਤਰਨਾਕ ਲੈਂਡਿੰਗ! ਸਵਾਰ ਸਨ 221 ਯਾਤਰੀ ਤੇ ਅਚਾਨਕ ਫਟ ਗਏ 8 ਟਾਇਰ...

Thursday, Jan 08, 2026 - 03:56 PM (IST)

ਅਟਲਾਂਟਾ 'ਚ ਬੋਇੰਗ ਜਹਾਜ਼ ਦੀ ਖ਼ਤਰਨਾਕ ਲੈਂਡਿੰਗ! ਸਵਾਰ ਸਨ 221 ਯਾਤਰੀ ਤੇ ਅਚਾਨਕ ਫਟ ਗਏ 8 ਟਾਇਰ...

ਅਟਲਾਂਟਾ : ਅਮਰੀਕਾ ਦੇ ਅਟਲਾਂਟਾ ਸਥਿਤ ਹਾਰਟਸਫੀਲਡ-ਜੈਕਸਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਪੇਰੂ ਤੋਂ ਆ ਰਹੇ ਇੱਕ ਬੋਇੰਗ 767 ਜਹਾਜ਼ ਦੇ ਲੈਂਡਿੰਗ ਦੌਰਾਨ ਇੱਕ ਤੋਂ ਬਾਅਦ ਇੱਕ ਕਈ ਟਾਇਰ ਫਟ ਗਏ। ਇਹ ਜਹਾਜ਼ ਲੈਟਮ (LATAM) ਏਅਰਲਾਈਨਜ਼ ਦਾ ਸੀ, ਜੋ ਪੇਰੂ ਦੀ ਰਾਜਧਾਨੀ ਲੀਮਾ ਤੋਂ 221 ਯਾਤਰੀਆਂ ਨੂੰ ਲੈ ਕੇ ਅਟਲਾਂਟਾ ਪਹੁੰਚਿਆ ਸੀ।

PunjabKesari

ਫਟਣ ਤੋਂ ਬਾਅਦ ਪਿਘਲ ਗਏ ਟਾਇਰ 
ਫੈੱਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੀਆਂ ਰਿਪੋਰਟਾਂ ਅਨੁਸਾਰ, ਜਹਾਜ਼ ਜਿਵੇਂ ਹੀ ਰਨਵੇਅ 'ਤੇ ਉਤਰਿਆ, ਉਸ ਦੇ ਪਿਛਲੇ ਲੈਂਡਿੰਗ ਗੀਅਰ ਦੇ ਟਾਇਰ ਫਟ ਗਏ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ 10 'ਚੋਂ 8 ਟਾਇਰ ਫਟ ਗਏ ਸਨ ਅਤੇ ਗਰਮੀ ਕਾਰਨ ਕੁਝ ਟਾਇਰ ਤਾਂ ਪਿਘਲ ਵੀ ਗਏ ਸਨ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਨੇ ਰਨਵੇਅ ਨੂੰ ਘੇਰ ਲਿਆ।

ਯਾਤਰੀਆਂ ਨੇ ਸੁਣਾਈ ਹੱਡਬੀਤੀ
ਜਹਾਜ਼ 'ਚ ਸਵਾਰ ਯਾਤਰੀਆਂ ਨੇ ਇਸ ਲੈਂਡਿੰਗ ਨੂੰ ਬੇਹੱਦ ਖਤਰਨਾਕ ਦੱਸਿਆ। ਯਾਤਰੀਆਂ ਅਨੁਸਾਰ ਲੈਂਡਿੰਗ ਇੰਨੀ ਜ਼ਬਰਦਸਤ ਸੀ ਕਿ ਜਹਾਜ਼ ਦੇ ਅੰਦਰਲੇ ਸਮਾਨ ਰੱਖਣ ਵਾਲੇ ਕੈਬਿਨ (Overhead Bins) ਆਪਣੇ ਆਪ ਖੁੱਲ੍ਹ ਗਏ ਅਤੇ ਬਾਥਰੂਮ ਦਾ ਇੱਕ ਦਰਵਾਜ਼ਾ ਵੀ ਉਖੜ ਗਿਆ। ਇਕ 15 ਸਾਲਾ ਨੌਜਵਾਨ, ਜੋ ਇਕੱਲਾ ਸਫਰ ਕਰ ਰਿਹਾ ਸੀ, ਦੇ ਮਾਪਿਆਂ ਨੇ ਦੱਸਿਆ ਕਿ ਇਹ ਸਥਿਤੀ ਬੇਹੱਦ ਚਿੰਤਾਜਨਕ ਸੀ।

PunjabKesari

2 ਘੰਟੇ ਜਹਾਜ਼ 'ਚ ਕੈਦ ਰਹੇ ਯਾਤਰੀ
ਹਾਦਸੇ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਆ ਕਾਰਨਾਂ ਕਰ ਕੇ ਲਗਭਗ ਦੋ ਘੰਟਿਆਂ ਤੱਕ ਜਹਾਜ਼ ਦੇ ਅੰਦਰ ਹੀ ਰਹਿਣਾ ਪਿਆ। ਬਾਅਦ 'ਚ ਉਨ੍ਹਾਂ ਨੂੰ ਬੱਸਾਂ ਰਾਹੀਂ ਟਰਮੀਨਲ ਤੱਕ ਪਹੁੰਚਾਇਆ ਗਿਆ। ਇਸ ਦੇਰੀ ਕਾਰਨ ਕਈ ਯਾਤਰੀਆਂ ਦੀਆਂ ਅਗਲੀਆਂ ਉਡਾਣਾਂ ਵੀ ਮਿਸ ਹੋ ਗਈਆਂ। ਰਾਹਤ ਦੀ ਗੱਲ ਇਹ ਰਹੀ ਕਿ ਇਸ ਪੂਰੀ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

PunjabKesari

ਕੰਪਨੀ ਦਾ ਪੱਖ
ਲੈਟਮ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਇਸ ਘਟਨਾ ਨੂੰ "ਤਕਨੀਕੀ ਨੁਕਸ" ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੈਲਟਾ ਏਅਰ ਲਾਈਨਜ਼, ਜਿਸਦਾ ਲੈਟਮ ਨਾਲ ਵਪਾਰਕ ਸਮਝੌਤਾ ਹੈ, ਨੇ ਸਪੱਸ਼ਟ ਕੀਤਾ ਕਿ ਇਹ ਜਹਾਜ਼ ਅਤੇ ਚਾਲਕ ਦਲ ਲੈਟਮ ਦਾ ਹੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News