ਤਕਨੀਕੀ ਖਾਮੀ ਕਾਰਨ ਬੋਇੰਗ 757 ਦੀ ਚੀਨ ''ਚ ਐਮਰਜੰਸੀ ਲੈਂਡਿੰਗ

Wednesday, Nov 06, 2019 - 04:56 PM (IST)

ਤਕਨੀਕੀ ਖਾਮੀ ਕਾਰਨ ਬੋਇੰਗ 757 ਦੀ ਚੀਨ ''ਚ ਐਮਰਜੰਸੀ ਲੈਂਡਿੰਗ

ਨੋਵੋਸਿਬਸਕਰ— ਰੂਸ ਦੇ ਤੋਮਸਕ ਤੋਂ ਵਿਅਤਨਾਮ ਜਾ ਰਹੇ ਅਜੂਰ ਏਅਰਲਾਈਨ ਦੇ ਬੋਇੰਗ 757-200 ਜਹਾਜ਼ 'ਚ ਤਕਨੀਕੀ ਖਰਾਬੀ ਦੇ ਕਾਰਨ ਜਹਾਜ਼ ਦੀ ਚੀਨ ਦੇ ਸ਼ਿਆਨ ਸ਼ਿਯਾਂਗ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੰਸੀ ਲੈਂਡਿੰਗ ਕਰਵਾਈ ਗਈ। ਪੱਛਮੀ-ਸਾਈਬੇਰੀਆਈ ਆਵਾਜਾਈ ਦਫਤਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਦਫਤਰ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਤੋਮਸਕ ਤੋਂ ਫੂ ਕਵੋਕ ਜਾ ਰਹੇ ਬੋਇੰਗ 757-200 ਜਹਾਜ਼ 'ਚ ਤਕਨੀਕੀ ਖਰਾਬੀ ਦੇ ਕਾਰਨ ਚੀਨ ਦੇ ਸ਼ਿਆਨ ਸ਼ਿਯਾਂਗ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੰਸੀ ਲੈਂਡਿੰਗ ਕਰਾਈ ਗਈ। ਇਸ ਜਹਾਜ਼ 'ਚ 7 ਕਰੂ ਮੈਂਬਰਾਂ ਸਣੇ 241 ਯਾਤਰੀ ਸਵਾਰ ਸਨ। ਜਹਾਜ਼ ਕੰਪਨੀ ਨੇ ਕਿਹਾ ਕਿ ਯਾਤਰੀਆਂ ਦੇ ਕੋਲ ਚੀਨ ਦਾ ਵੀਜ਼ਾ ਨਹੀਂ ਹੋਣ ਕਾਰਨ ਚੀਨ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਹੋਟਲ ਦੀ ਸੁਵਿਧਾ ਮੁਹੱਈਆ ਨਹੀਂ ਕਰਵਾਈ ਹੈ। ਕੰਪਨੀ ਨੇ ਯਾਤਰੀਆਂ ਨੂੰ ਸ਼ਿਆਨ ਜਾਣ ਲਈ ਇਕ ਰਿਜ਼ਰਵ ਜਹਾਜ਼ ਦੀ ਵਿਵਸਥਾ ਕੀਤੀ ਹੈ।


author

Baljit Singh

Content Editor

Related News