ਤੁਰਕੀ ''ਚ ਯੂਨਾਨ ਨਾਲ ਲੱਗਦੀ ਸਰਹੱਦ ਨੇੜੇ 12 ਸ਼ਰਨਾਰਥੀਆਂ ਦੀਆਂ ਲਾਸ਼ਾਂ ਬਰਾਮਦ

02/02/2022 6:15:45 PM

ਅੰਕਾਰਾ (ਭਾਸ਼ਾ): ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੁ ਨੇ ਬੁੱਧਵਾਰ ਨੂੰ ਦੱਸਿਆ ਕਿ ਯੂਨਾਨ ਨਾਲ ਲੱਗਦੀ ਸਰਹੱਦ ਨੇੜੇ ਅਧਿਕਾਰੀਆਂ ਨੇ 12 ਲਾਸ਼ਾਂ ਬਰਾਮਦ ਕੀਤੀਆਂ ਹਨ। ਮੰਨਿਆ ਜਾਂਦਾ ਹੈ ਕਿ ਇਹ ਲਾਸ਼ਾਂ ਸ਼ਰਨਾਰਥੀਆਂ ਦੀਆਂ ਹਨਸ ਜਿਹਨਾਂ ਦੀ ਜਮ੍ਹਾ ਦੇਣ ਵਾਲੀ ਠੰਡ ਕਾਰਨ ਮੌਤ ਹੋ ਗਈ। ਸੋਇਲੁ ਨੇ ਟਵੀਟ ਕਰ ਕੇ ਦੱਸਿਆ ਕਿ ਇਹ 12 ਲੋਕ ਉਹਨਾਂ 22 ਸ਼ਰਨਾਰਥੀਆਂ ਵਿਚੋਂ ਸਨ ਜਿਹਨਾਂ ਨੂੰ ਯੂਨਾਨ ਦੇ ਸਰਹੱਦ ਰੱਖਿਅਕਾਂ ਨੇ ਵਾਪਸ ਤੁਰਕੀ ਭੇਜ ਦਿੱਤਾ ਸੀ।  

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਪੁਲਸ ਨੇ ਕੋਵਿਡ-19 ਵਿਰੋਧ ਪ੍ਰਦਰਸ਼ਨਾਂ ਦੌਰਾਨ ਦੋ ਵਿਅਕਤੀ ਕੀਤੇ ਗ੍ਰਿਫ਼ਤਾਰ 

ਉਹਨਾਂ ਨੇ ਕਿਹਾ ਕਿ ਤੁਰਕੀ ਅਤੇ ਯੂਨਾਨ ਵਿਚਕਾਰ ਇਪਸਾਲਾ ਸਰਹੱਦ ਤੋਂ ਇਹ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੇ ਪੈਰਾਂ ਵਿਚ ਬੂਟ ਵੀ ਨਹੀਂ ਸਨ ਅਤੇ ਉਹ ਨੰਗੇ ਸਰੀਰ ਮਤਲਬ ਕੱਪੜਿਆਂ ਦੇ ਬਿਨਾਂ ਸਨ। ਮੰਤਰੀ ਨੇ ਵੇਰਵਾ ਨਹੀਂ ਦਿੱਤਾ ਪਰ ਯੂਨਾਨ ਸਰਹੱਦ ਰੱਖਿਅਕਾਂ 'ਤੇ ਬੇਰਹਿਮੀ ਅਤੇ ਯੂਰਪੀ ਸੰਘ (ਈਯੂ) 'ਤੇ ਯੂਨਾਨ ਪ੍ਰਤੀ ਨਰਮ ਰਵੱਈਆ ਰੱਖਣ ਦਾ ਦੋਸ਼ ਲਗਾਇਆ। ਤੁਰਕੀ ਯੂਨਾਨ 'ਤੇ ਯੂਰਪ ਜਾਣ ਦੇ ਚਾਹਵਾਨ ਸ਼ਰਨਾਰਥੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਵਾਪਸ ਭੇਜਣ ਦਾ ਦੋਸ਼ ਲਗਾਉਂਦਾ ਰਿਹਾ ਹੈ। ਯੂਨਾਨ ਨੇ ਦੋਸ਼ ਤੋਂ ਇਨਕਾਰ ਕੀਤਾ ਹੈ।

 ਪੜ੍ਹੋ ਇਹ ਅਹਿਮ ਖ਼ਬਰ-  ਕਾਬੁਲ 'ਚ ਬਿਜਲੀ ਦੀ ਕਮੀ ਕਾਰਨ ਕਈ ਉਦਯੋਗ ਬੰਦ

ਗੌਰਤਲਬ ਹੈ ਕਿ ਯੂਰਪੀ ਸੰਘ ਦੇ ਦੇਸ਼ਾਂ ਵਿਚ ਬਿਹਤਰ ਜੀਵਨ ਦੀ ਭਾਲ ਵਿਚ ਮੱਧ ਪੂਰਬ, ਏਸ਼ੀਆ ਅਤੇ ਅਫਰੀਕਾ ਦੇ ਸ਼ਰਨਾਰਥੀਆਂ ਲਈ ਤੁਰਕੀ ਇਕ ਪ੍ਰਮੁੱਖ 'ਕ੍ਰਾਸਿੰਗ ਪੁਆਇੰਟ' ਹੈ। ਜ਼ਿਆਦਾਤਰ ਲੋਕ ਜਾਂ ਤਾਂ ਉੱਤਰ-ਪੂਰਬੀ ਸਰਹੱਦ ਪਾਰ ਕੇ ਜਾਂ ਪੂਰਬੀ ਏਜੀਅਨ ਸਾਗਰ ਟਾਪੂਆਂ ਵੱਲੋਂ ਜਾਣ ਵਾਲੀਆਂ ਕਿਸ਼ਤੀਆਂ ਜ਼ਰੀਏ ਯੂਨਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ। 

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News