ਸਿਡਨੀ ਦੇ ਬੌਬੀ ਸੰਧੂ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜਿੱਤਿਆ ਸੋਨ ਤਮਗਾ

06/27/2017 1:05:06 PM

ਸਿਡਨੀ— ਸਿਡਨੀ ਦੇ ਬੌਬੀ ਸੰਧੂ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਬੌਬੀ ਨੇ ਨਿਊ ਸਾਊਥ ਵੇਲਜ਼ ਵਿਚ ਬ੍ਰਾਜ਼ੀਲੀਅਨ ਜਿਓ ਜਿਟਸੂ ਖੇਡ 'ਚੋਂ ਸੋਨ ਤਮਗਾ ਜਿੱਤਿਆ ਹੈ। ਇੱਥੇ ਦੱਸ ਦੇਈਏ ਕਿ ਬ੍ਰਾਜ਼ੀਲੀਅਨ ਜਿਓ ਜਿਟਸੂ ਖੇਡ ਕੁਸ਼ਤੀ ਦੇ ਵਾਂਗ ਖੇਡ ਹੈ (ਮਾਰਸ਼ਲ ਆਰਟ) ਜਿਸ 'ਚ ਸਰੀਰਕ ਤੌਰ 'ਤੇ ਜ਼ੋਰ ਲਾ ਕੇ ਪੁਆਇੰਟ ਹਾਸਲ ਕੀਤੇ ਜਾਂਦੇ ਹਨ। ਬੌਬੀ ਨੇ ਇਸ ਟੂਰਨਾਮੈਂਟ ਬਾਰੇ ਦੱਸਿਆ ਕਿ ਸਾਊਥ ਵੇਲਜ਼ ਸੂਬੇ ਵਿਚ 100 ਤੋਂ ਜ਼ਿਆਦਾ ਖਿਡਾਰੀਆਂ ਨੇ ਹਿੱਸਾ ਲਿਆ, ਇਨ੍ਹਾਂ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਉਸ ਨੇ ਸੋਨ ਤਮਗਾ ਜਿੱਤਿਆ।
ਬੌਬੀ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਖੇਡ ਹੈ। ਉਸ ਦਾ ਮੰਨਣਾ ਹੈ ਕਿ ਹਰ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਰ ਹੋਣਾ ਚਾਹੀਦਾ ਹੈ। ਬੌਬੀ ਨੇ ਦੱਸਿਆ ਕਿ ਉਸ ਨੇ ਇਹ ਖੇਡ ਸਵੈ-ਰੱਖਿਆ ਲਈ ਸ਼ੁਰੂ ਕੀਤੀ ਸੀ ਪਰ ਹੌਲੀ-ਹੌਲੀ ਇਸ ਨੂੰ ਵਧੀਆ ਸਿਖਲਾਈ ਲੈ ਕੇ ਖੇਡਣ ਲੱਗਿਆ। 
ਉਸ ਨੇ ਦੱਸਿਆ ਕਿ ਇਸ ਖੇਡ ਲਈ ਉਸ ਨੇ ਸਕੂਲ ਦੀਆਂ ਛੁੱਟੀਆਂ ਦੌਰਾਨ ਟ੍ਰੇਨਿੰਗ ਲਈ ਅਤੇ ਰੋਜ਼ਾਨਾ ਲਗਾਤਾਰ 6 ਘੰਟੇ ਟ੍ਰੇਨਿੰਗ ਲੈਂਦਾ। ਬੌਬੀ ਦਾ ਕਹਿਣਾ ਹੈ ਕਿ ਉਸ ਦੀ ਖੁਆਇਸ਼ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਉਹ ਆਸਟਰੇਲੀਆ ਦੀ ਇਸ ਖੇਡ ਪ੍ਰਤੀ ਨੁਮਾਇੰਦਗੀ ਕਰੇ।


Related News