ਸ਼੍ਰੀਲੰਕਾ-ਭਾਰਤ ਦੇ ਵਿਚਾਲੇ ਕਿਸ਼ਤੀ ਸੇਵਾ 'ਚ ਹੋਵੇਗੀ ਹੋਰ ਦੇਰ, ਹਵਾਬਾਜ਼ੀ ਮੰਤਰੀ ਡੀ ਸਿਲਵਾ ਨੇ ਦੱਸੀ ਵਜ੍ਹਾ

Sunday, Jul 02, 2023 - 04:02 PM (IST)

ਸ਼੍ਰੀਲੰਕਾ-ਭਾਰਤ ਦੇ ਵਿਚਾਲੇ ਕਿਸ਼ਤੀ ਸੇਵਾ 'ਚ ਹੋਵੇਗੀ ਹੋਰ ਦੇਰ, ਹਵਾਬਾਜ਼ੀ ਮੰਤਰੀ ਡੀ ਸਿਲਵਾ ਨੇ ਦੱਸੀ ਵਜ੍ਹਾ

ਕੋਲੰਬੋ- ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਬਹੁ-ਉਡੀਕੀ ਯਾਤਰੀ ਕਿਸ਼ਤੀ ਸੇਵਾ 'ਚ ਹੋਰ ਦੇਰੀ ਹੋਵੇਗੀ ਕਿਉਂਕਿ ਨਵੀਂ ਦਿੱਲੀ ਨੇ ਇਸ ਸੇਵਾ ਲਈ ਚੁਣੀ ਗਈ ਬੰਦਰਗਾਹ ਨੂੰ ਬਦਲ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਫੈਰੀ ਸੇਵਾ ਅਪ੍ਰੈਲ 'ਚ ਸ਼ੁਰੂ ਹੋਣੀ ਸੀ। ਨਿਊਜ਼ ਫਰਸਟ ਲੰਕਾ ਦੀ ਖ਼ਬਰ ਅਨੁਸਾਰ ਬੰਦਰਗਾਹ, ਜਹਾਜ਼ਰਾਨੀ ਅਤੇ ਹਵਾਬਾਜ਼ੀ ਮੰਤਰੀ ਨਿਮਲ ਸਿਰੀਪਾਲਾ ਡੀ ਸਿਲਵਾ ਨੇ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਯਾਤਰੀ ਕਿਸ਼ਤੀ ਸੇਵਾ ਸ਼ੁਰੂ ਹੋਣ 'ਚ ਹੋਰ ਦੇਰੀ ਹੋਵੇਗੀ।

ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ
ਮੰਤਰੀ ਨੇ ਕਿਹਾ ਕਿ ਭਾਰਤ ਨੇ ਫੈਰੀ ਸੇਵਾ ਲਈ ਚੁਣੀ ਗਈ ਬੰਦਰਗਾਹ ਨੂੰ ਬਦਲ ਦਿੱਤਾ ਹੈ। ਖ਼ਬਰਾਂ 'ਚ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਨੇ ਫੈਰੀ ਸੇਵਾ ਲਈ ਚੁਣੇ ਗਏ ਤਾਮਿਲਨਾਡੂ ਦੇ ਨਾਗਾਪੱਟੀਨਮ ਬੰਦਰਗਾਹ 'ਤੇ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਕੁਝ ਹੋਰ ਦਿਨਾਂ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ, ਮੰਤਰੀ ਨੇ ਕਿਹਾ ਸੀ ਕਿ ਪੁਡੂਚੇਰੀ ਦੇ ਕਰਾਈਕਲ ਤੋਂ ਸ਼੍ਰੀਲੰਕਾ ਦੇ ਜਾਫਨਾ ਜ਼ਿਲ੍ਹੇ ਦੇ ਕਾਨਕੇਸਨਤੁਰਈ ਬੰਦਰਗਾਹ ਤੱਕ ਫੈਰੀ ਸੇਵਾ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News