ਬੰਗਲਾਦੇਸ਼ ''ਚ ਪਲਟੀ ਕਿਸ਼ਤੀ, 26 ਲੋਕਾਂ ਦੀ ਮੌਤ ਤੇ ਕਈ ਲਾਪਤਾ (ਤਸਵੀਰਾਂ)

Monday, May 03, 2021 - 07:01 PM (IST)

ਬੰਗਲਾਦੇਸ਼ ''ਚ ਪਲਟੀ ਕਿਸ਼ਤੀ, 26 ਲੋਕਾਂ ਦੀ ਮੌਤ ਤੇ ਕਈ ਲਾਪਤਾ  (ਤਸਵੀਰਾਂ)

ਢਾਕਾ (ਭਾਸ਼ਾ): ਬੰਗਲਾਦੇਸ਼ ਵਿਚ ਸਮਰੱਥਾ ਤੋਂ ਵੱਧ ਭਰੀ ਇਕ ਸਪੀਡ ਕਿਸ਼ਤੀ ਰੇਤ ਨਾਲ ਲੱਦੇ ਇਕ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਇਸ ਘਟਨਾ ਵਿਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਲਾਪਤਾ ਹਨ। ਪੁਲਸ ਮੁਤਾਬਕ ਇਸ ਕਿਸ਼ਤੀ ਨੂੰ ਕਥਿਤ ਤੌਰ 'ਤੇ ਗੈਰ-ਤਜ਼ਰੇਬਕਾਰ ਨਾਬਾਲਗ ਮੁੰਡਾ ਚਲਾ ਰਿਹਾ ਸੀ। ਇਹ ਹਾਦਸਾ ਸੋਮਵਾਰ ਸਵੇਰੇ ਬਾਂਗਲਾਬਾਜ਼ਾਰ ਫੇਰੀ ਘਾਟ 'ਤੇ ਵਾਪਰਿਆ ਜਦੋਂ ਸਮਰੱਥਾ ਤੋਂ ਵੱਧ ਭਰੀ ਸਪੀਡ ਕਿਸ਼ਤੀ ਦੀ ਜਹਾਜ਼ ਨਾਲ ਟੱਕਰ ਹੋ ਗਈ। 

PunjabKesari

PunjabKesari

ਪੁਲਸ ਦੇ ਇਕ ਅਧਿਕਾਰੀ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ,''ਅਸੀਂ 26 ਲਾਸ਼ਾਂ ਕੱਢੀਆਂ ਹਨ ਅਤੇ 5 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ ਪਰ ਸਪੀਡ ਕਿਸ਼ਤੀ ਦੀਆਂ ਕਈ ਸਵਾਰੀਆਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ, ਇਸ ਲਈ ਖੋਜ ਮੁਹਿੰਮ ਜਾਰੀ ਹੈ।''

PunjabKesari

PunjabKesari

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਪੀ.ਐੱਮ. ਜੈਸਿੰਡਾ ਨੇ ਚੀਨ ਪ੍ਰਤੀ ਅਪਣਾਇਆ ਸਖਤ ਰਵੱਈਆ

ਨੇੜਲੇ ਫੇਰੀ ਟਰਮੀਨਲ ਦੇ ਪੁਲਸ ਇੰਸਪੈਕਟਰ ਆਸ਼ਿਕ-ਉਰ-ਰਹਿਮਾਨ ਨੇ ਕਿਹਾ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਕਿਸ਼ਤੀ ਦਾ ਡਰਾਈਵਰ ਗੈਰ ਤਜ਼ਰੇਬਕਾਰ ਨਾਬਾਲਗ ਮੁੰਡਾ ਸੀ। ਉਹਨਾਂ ਨੇ ਦੱਸਿਆ,''ਚਸ਼ਮਦੀਦਾਂ ਅਤੇ ਪੀੜਤਾਂ ਨੇ ਦੱਸਿਆ ਕਿ ਕਿਸ਼ਤੀ ਵਿਚ 30 ਸਵਾਰੀਆਂ ਸਨ ਅਤੇ ਜਹਾਜ਼ ਮਦਰੀਪੁਰ ਦੇ ਸ਼ਿਬਚਰ ਸ਼ਹਿਰ ਨੇੜੇ ਪਦਮ ਨਦੀ ਵਿਚ ਰੇਤ ਲਿਜਾ ਰਿਹਾ ਸੀ।'' ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ।


author

Vandana

Content Editor

Related News