ਵੱਡੀ ਖ਼ਬਰ : 105 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਹਾਦਸਾਗ੍ਰਸਤ
Wednesday, Aug 06, 2025 - 11:36 AM (IST)

ਐਥਨਜ਼ (ਵਾਰਤਾ)- ਇਕ ਯਾਤਰੀ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਯੂਬੋਅਨ ਖਾੜੀ ਵਿੱਚ 105 ਯਾਤਰੀਆਂ ਅਤੇ ਚਾਲਕ ਦਲ ਦੇ ਨੌਂ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਹਾਦਸਾਗ੍ਰਸਤ ਹੋ ਗਈ। ਯੂਨਾਨੀ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਸਮੇਂ ਕਿਸ਼ਤੀ ਨੀਆ ਸਟੀਰਾ ਤੋਂ ਅਗੀਆ ਮਰੀਨਾ ਜਾ ਰਹੀ ਸੀ। ਇਸ ਦੌਰਾਨ ਇਹ ਇੱਕ ਚੱਟਾਨ ਨਾਲ ਟਕਰਾ ਗਈ ਅਤੇ ਗਤੀਹੀਣ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਜੰਗਲੀ ਅੱਗ ਦਾ ਕਹਿਰ, 450 ਤੋਂ ਵੱਧ ਘਰ ਖਤਰੇ 'ਚ, ਹਾਈ ਅਲਰਟ ਜਾਰੀ (ਤਸਵੀਰਾਂ)
ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਹੌਲੀ-ਹੌਲੀ ਕਿਸ਼ਤੀ ਵਿੱਚ ਦਾਖਲ ਹੋਣ ਲੱਗਾ ਅਤੇ ਇਹ ਥੋੜ੍ਹੀ ਜਿਹੀ ਝੁਕ ਗਈ। ਯੂਨਾਨ ਦੇ ਜਨਤਕ ਪ੍ਰਸਾਰਕ ਈਆਰਟੀ ਨਿਊਜ਼ ਅਨੁਸਾਰ ਸਾਰੇ ਯਾਤਰੀਆਂ ਨੂੰ ਤੱਟ ਰੱਖਿਅਕ ਜਹਾਜ਼ਾਂ ਅਤੇ ਨਿੱਜੀ ਕਿਸ਼ਤੀਆਂ ਦੁਆਰਾ ਸੁਰੱਖਿਅਤ ਨੀਆ ਸਟੀਰਾ ਲਿਜਾਇਆ ਗਿਆ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸ਼ਿਪਿੰਗ ਮੰਤਰਾਲੇ ਨੇ ਕਿਹਾ ਕਿ ਕੈਪਟਨ ਨੇ ਤੁਰੰਤ ਘਟਨਾ ਦੀ ਰਿਪੋਰਟ ਨਹੀਂ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।