ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਨਾਲ ਟਰੰਪ ਨੂੰ ਝਟਕਾ
Thursday, Nov 09, 2017 - 04:54 AM (IST)

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਰਡ ਟਰੰਪ ਨੂੰ ਚੋਣਾਂ 'ਚ ਜਿੱਤ ਮਿਲਣ ਦੇ ਇਕ ਸਾਲ ਦੇ ਪੂਰਾ ਹੋਣ 'ਤੇ ਬੁੱਧਵਾਰ ਵੱਡਾ ਝਟਕਾ ਲੱਗਾ। ਡੈਮੋਕ੍ਰੇਟਿਕ ਪਾਰਟੀ ਨੇ ਅਹਿਮੀਅਤ ਰੱਖਣ ਵਾਲੇ ਸੂਬੇ ਵਿਚ ਮੇਅਰ ਦੀ ਚੋਣ 'ਚ ਜਿੱਤ ਹਾਸਲ ਕੀਤੀ ਹੈ। ਆਲੋਚਕ ਇਨ੍ਹਾਂ ਨਤੀਜਿਆਂ ਨੂੰ ਟਰੰਪ ਦੀ ਵੰਡਣ ਵਾਲੀ ਸਿਆਸਤ ਨੂੰ ਰੱਦ ਕੀਤੇ ਜਾਣ ਅਤੇ ਸੂਬੇ ਅਤੇ ਕੌਮੀ ਪੱਧਰ 'ਤੇ ਚੋਣ ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਦੀ ਸਾਖ ਦੀ ਪੜਤਾਲ ਵਜੋਂ ਦੇਖ ਰਹੇ ਹਨ। ਸਭ ਤੋਂ ਵੱਧ ਨੁਕਸਾਨ ਵਾਲੀ ਹਾਰ ਵਾਸ਼ਿੰਗਟਨ ਦੀ ਹੱਦ ਨਾਲ ਲਗਦੇ ਵਰਜੀਨੀਆ ਵਿਖੇ ਹੋਈ।