ਸੂਡਾਨ ''ਚ ਫਿਰ ਭੜਕਿਆ ਖੂਨੀ ਸੰਘਰਸ਼, ਤਾਬੜਤੋੜ ਗੋਲ਼ੀਬਾਰੀ ਨਾਲ 11 ਲੋਕਾਂ ਦੀ ਗਈ ਜਾਨ, 90 ਜ਼ਖ਼ਮੀ

Saturday, Oct 07, 2023 - 03:32 AM (IST)

ਇੰਟਰਨੈਸ਼ਨਲ ਡੈਸਕ : ਸੂਡਾਨ 'ਚ ਖੂਨੀ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਖੂਨੀ ਹਿੰਸਾ ਨੇ ਸੂਡਾਨ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਫ਼ੌਜੀ ਤਖਤਾਪਲਟ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਅਤੇ ਫ਼ੌਜ ਤੇ ਨੀਮ ਫ਼ੌਜੀ ਬਲਾਂ ਵਿਚਾਲੇ ਝੜਪ ਤੋਂ ਬਾਅਦ ਉਹ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ। ਕਈ ਇਲਾਕਿਆਂ 'ਚ ਅਜੇ ਵੀ ਭਿਆਨਕ ਝੜਪਾਂ ਦੇਖਣ ਨੂੰ ਮਿਲ ਰਹੀਆਂ ਹਨ। ਕਈ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਭਾਰੀ ਗੋਲ਼ੀਬਾਰੀ ਹੋਈ ਹੈ। ਰਿਪੋਰਟਾਂ ਮੁਤਾਬਕ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਫਿਰ ਤੋਂ ਗੋਲੀਬਾਰੀ 'ਚ ਘੱਟੋ-ਘੱਟ 11 ਲੋਕ ਮਾਰੇ ਗਏ ਅਤੇ 90 ਹੋਰ ਜ਼ਖ਼ਮੀ ਹੋ ਗਏ ਹਨ।

ਇਹ ਵੀ ਪੜ੍ਹੋ : ਮੈਨਚੈਸਟਰ 'ਚ 72 ਸਾਲਾ ਔਰਤ ਤੇ ਵਿਅਕਤੀ ਨਾਲ ਰੇਪ, ਭਾਰਤੀ ਮੂਲ ਦਾ ਦੋਸ਼ੀ ਗ੍ਰਿਫ਼ਤਾਰ

PunjabKesari

ਸਹਾਇਤਾ ਸਮੂਹ ਡਾਕਟਰਜ਼ ਵਿਦਾਊਟ ਬਾਰਡਰਜ਼ ਨੇ ਇਹ ਜਾਣਕਾਰੀ ਦਿੱਤੀ। ਸਹਾਇਤਾ ਸਮੂਹ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਹਮਲਾ ਵੀਰਵਾਰ ਨੂੰ ਓਮਦੁਰਮਨ ਸ਼ਹਿਰ ਦੇ ਕਰਾਰੀ ਇਲਾਕੇ 'ਚ ਹੋਇਆ ਅਤੇ ਮਰਨ ਵਾਲਿਆਂ 'ਚ ਬੱਚੇ ਵੀ ਸ਼ਾਮਲ ਹਨ। ਜਨਰਲ ਅਬਦੇਲ ਫਤਾਹ ਬੁਰਹਾਨ ਦੀ ਅਗਵਾਈ ਵਾਲੀ ਦੇਸ਼ ਦੀ ਫ਼ੌਜ ਅਤੇ ਜਨਰਲ ਮੁਹੰਮਦ ਹਮਦੇਨ ਦਗਾਲੋ ਦੀ ਅਗਵਾਈ ਵਾਲੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਿਜ਼ ਵਿਚਾਲੇ ਅਪ੍ਰੈਲ ਦੇ ਅੱਧ ਵਿੱਚ ਤਣਾਅ ਖੁੱਲ੍ਹੇ ਟਕਰਾਅ ਵਿੱਚ ਬਦਲ ਗਿਆ। ਫਿਰ ਸੰਘਰਸ਼ ਦੇਸ਼ ਦੇ ਕਈ ਹਿੱਸਿਆਂ ਵਿੱਚ ਫੈਲ ਗਿਆ, ਰਾਜਧਾਨੀ ਖਾਰਟੂਮ ਅਤੇ ਗੁਆਂਢੀ ਓਮਦੁਰਮਨ ਨੂੰ ਸ਼ਹਿਰੀ ਲੜਾਈ ਦੇ ਮੈਦਾਨ ਵਿੱਚ ਬਦਲ ਦਿੱਤਾ। ਸਹਾਇਤਾ ਸਮੂਹ ਐੱਮਐੱਸਐੱਫ ਨੇ ਕਿਹਾ ਕਿ ਵੀਰਵਾਰ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਲੋਕਾਂ ਦਾ ਓਮਦੁਰਮਨ ਦੇ ਅਲ ਨਾਓ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਗੰਨਮੈਨ ਦੇ ਘਰ ਸਮੇਤ ਕਈ ਥਾਵਾਂ ’ਤੇ ਮਾਰੇ ਛਾਪੇ ਪਰ...

PunjabKesari

ਸਮਝੌਤੇ ਤੋਂ ਬਾਅਦ ਵੀ ਸਿਰੇ ਨਹੀਂ ਚੜ੍ਹੀ ਗੱਲ

ਸਾਊਦੀ ਅਰਬ ਸਮੇਤ ਕਈ ਖਾੜੀ ਦੇਸ਼ਾਂ ਨੇ ਸੂਡਾਨ ਦੀ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿਚਾਲੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਰੀਬ ਇਕ ਮਹੀਨੇ ਤੱਕ ਕੁਝ ਸ਼ਾਂਤੀ ਰਹੀ ਪਰ ਉਸ ਤੋਂ ਬਾਅਦ ਫਿਰ ਹਿੰਸਾ ਭੜਕ ਗਈ। ਉਦੋਂ ਤੋਂ ਲਗਾਤਾਰ ਹਿੰਸਾ ਵਿੱਚ ਆਮ ਨਾਗਰਿਕ ਵੀ ਮਾਰੇ ਜਾ ਰਹੇ ਹਨ। ਸੂਡਾਨ ਦੀ ਫ਼ੌਜ ਅਤੇ ਨੀਮ ਫ਼ੌਜੀ ਬਲ ਇਕ ਦੂਜੇ ਦੇ ਆਹਮੋ-ਸਾਹਮਣੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News