ਬੰਗਲਾਦੇਸ਼ 'ਚ ਖੂਨੀ ਝੜਪਾਂ, 100 ਤੋਂ ਵੱਧ ਗੱਡੀਆਂ ਚੜ੍ਹੀਆਂ ਅੱਗ ਦੀ ਭੇਟ, ਜਾਣੋ ਕਿਉਂ ਸੜ ਰਿਹੈ ਗੁਆਂਢੀ ਦੇਸ਼?
Sunday, Jul 30, 2023 - 11:30 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਵਾਂਗ ਬੰਗਲਾਦੇਸ਼ 'ਚ ਵੀ ਇਨ੍ਹਾਂ ਦਿਨੀਂ ਚੋਣਾਂ ਦੀ ਮੰਗ ਵਧਦੀ ਜਾ ਰਹੀ ਹੈ। ਬੰਗਲਾਦੇਸ਼ ਵਿੱਚ ਆਮ ਚੋਣਾਂ ਨੂੰ ਲੈ ਕੇ ਖੂਨੀ ਘਮਾਸਾਨ ਚੱਲ ਰਿਹਾ ਹੈ। ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਕਾਰਕੁਨਾਂ ਨੇ ਰਾਜਧਾਨੀ ਢਾਕਾ ਵਿੱਚ ਅਜਿਹਾ ਹੰਗਾਮਾ ਮਚਾਇਆ ਕਿ ਪੂਰਾ ਸ਼ਹਿਰ ਸੜਨ ਲੱਗਾ। ਮੁੱਖ ਵਿਰੋਧੀ ਪਾਰਟੀ ਬੀਐੱਨਪੀ ਦੇ ਕਾਰਕੁਨਾਂ ਨੇ ਢਾਕਾ 'ਚ ਹੰਗਾਮਾ ਕੀਤਾ ਅਤੇ ਕਰੀਬ 50 ਵਾਹਨਾਂ ਨੂੰ ਅੱਗ ਲਗਾ ਦਿੱਤੀ। 100 ਤੋਂ ਵੱਧ ਵਾਹਨਾਂ ਦੀ ਭੰਨਤੋੜ ਕੀਤੀ ਗਈ। ਢਾਕਾ ਤੋਂ ਹਿੰਸਾ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਬਹੁਤ ਡਰਾਉਣੀਆਂ ਅਤੇ ਹੈਰਾਨ ਕਰਨ ਵਾਲੀਆਂ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਘਟਨਾ ਕਿਉਂ ਵਾਪਰੀ? ਇਸ ਪਿੱਛੇ ਕਿਸ ਦਾ ਹੱਥ ਹੈ?
ਇਹ ਵੀ ਪੜ੍ਹੋ : ਪਾਕਿਸਤਾਨ ’ਚ ਆਤਮਘਾਤੀ ਬੰਬ ਧਮਾਕਾ, ਘੱਟੋ-ਘੱਟ 35 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ
ਬੀਐੱਨਪੀ ਨੇ ਸ਼ੁੱਕਰਵਾਰ ਨੂੰ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਅਗਲੇ ਸਾਲ ਇਕ ਨਿਰਪੱਖ ਸਰਕਾਰ ਰਾਹੀਂ ਆਮ ਚੋਣਾਂ ਕਰਵਾਉਣ ਲਈ ਦਬਾਅ ਪਾਉਣ ਲਈ ਢਾਕਾ ਵਿੱਚ ਕਈ ਮਹੱਤਵਪੂਰਨ ਥਾਵਾਂ 'ਤੇ ਸ਼ਨੀਵਾਰ ਨੂੰ 5 ਘੰਟੇ ਦਾ ਧਰਨਾ ਦੇਵੇਗੀ ਪਰ ਪ੍ਰਦਰਸ਼ਨ ਉਦੋਂ ਹਿੰਸਕ ਹੋ ਗਿਆ ਜਦੋਂ ਪੁਲਸ ਪ੍ਰਦਰਸ਼ਨਕਾਰੀਆਂ ਨਾਲ ਭਿੜ ਗਈ। ਜਿਵੇਂ ਹੀ ਵਿਰੋਧ ਪ੍ਰਦਰਸ਼ਨ ਹਿੰਸਕ ਹੋਇਆ, ਚਸ਼ਮਦੀਦਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਕਾਰਕੁਨਾਂ ਨੇ ਘੱਟੋ-ਘੱਟ 4 ਯਾਤਰੀ ਬੱਸਾਂ ਅਤੇ ਇਕ ਪੁਲਸ ਵਾਹਨ ਨੂੰ ਅੱਗ ਲਗਾ ਦਿੱਤੀ, ਜਦਕਿ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਪੁਲਸ ਬਖਤਰਬੰਦ ਕਰਮਚਾਰੀਆਂ ਦੇ ਵਾਹਨ (ਏਪੀਸੀ) 'ਤੇ ਪਥਰਾਅ ਕੀਤਾ। ਢਾਕਾ 'ਚ ਕਈ ਥਾਵਾਂ 'ਤੇ ਵਾਹਨਾਂ 'ਤੇ ਹਮਲਾ ਕੀਤਾ ਗਿਆ ਅਤੇ ਬੁਰੀ ਤਰ੍ਹਾਂ ਭੰਨਤੋੜ ਕੀਤੀ ਗਈ।
ਇਹ ਵੀ ਪੜ੍ਹੋ : PM ਮੋਦੀ ਕੱਲ੍ਹ ਕਰਨਗੇ ਪੁਣੇ ਦਾ ਦੌਰਾ, ਮੈਟਰੋ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
ਇਹ ਪ੍ਰਦਰਸ਼ਨ ਦੇਸ਼ 'ਚ ਸ਼ੇਖ ਹਸੀਨਾ ਵਾਜਿਦ ਸਰਕਾਰ ਦੇ ਖ਼ਿਲਾਫ਼ ਕਰ ਰਹੇ ਹਨ। ਬੀਐੱਨਪੀ ਦੇ ਸਮਰਥਕਾਂ ਨੇ ਪੁਲਸ ਅਤੇ ਆਮ ਲੋਕਾਂ ਦੀਆਂ ਗੱਡੀਆਂ 'ਤੇ ਲਾਠੀਆਂ ਨਾਲ ਹਮਲਾ ਕੀਤਾ। ਇਸ ਹਾਦਸੇ 'ਚ ਕਰੀਬ 50 ਵਾਹਨ ਤਬਾਹ ਹੋ ਗਏ, ਜਿਨ੍ਹਾਂ 'ਚੋਂ 10 ਵਾਹਨ ਇਕੱਲੇ ਪੁਲਸ ਦੇ ਦੱਸੇ ਜਾ ਰਹੇ ਹਨ।
ਬੀਐੱਨਪੀ ਪ੍ਰਧਾਨ ਮੰਤਰੀ ਹਸੀਨਾ ਦੇ ਅਸਤੀਫੇ ਅਤੇ ਆਮ ਚੋਣਾਂ ਦੀ ਮੰਗ ਕਰ ਰਹੀ ਹੈ। ਪਾਰਟੀ ਦਾ ਦਾਅਵਾ ਹੈ ਕਿ ਮੌਜੂਦਾ ਸਰਕਾਰ ਅਧੀਨ ਕੋਈ ਵੀ ਚੋਣ ਨਿਰਪੱਖ ਅਤੇ ਭਰੋਸੇਯੋਗ ਨਹੀਂ ਹੋਵੇਗੀ। ਇਸ ਮੰਗ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਲੋਕ ਹਿੰਸਕ ਹੋ ਗਏ, ਫਿਰ ਸਾਰੇ ਸ਼ਹਿਰ 'ਚ ਬਗਾਵਤ ਹੋ ਗਈ। ਪੁਲਸ ਅਤੇ ਲੋਕਾਂ ਵਿਚਾਲੇ ਘਰੇਲੂ ਜੰਗ ਛਿੜ ਗਈ। ਪੁਲਸ ਨੇ ਦੰਗਿਆਂ ਦੇ ਦੋਸ਼ ਵਿੱਚ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਰਾਸ਼ਟਰਵਾਦੀ ਪਾਰਟੀ ਦੇ ਦੋਵੇਂ ਆਗੂ ਅਤੇ ਵਰਕਰ ਸ਼ਾਮਲ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8