ਅਫਗਾਨਿਸਤਾਨ ''ਚ ਇਕ ਘਰ ''ਚ ਹੋਇਆ ਧਮਾਕਾ, 2 ਬੱਚਿਆਂ ਦੀ ਮੌਤ

Wednesday, May 17, 2023 - 10:46 AM (IST)

ਅਫਗਾਨਿਸਤਾਨ ''ਚ ਇਕ ਘਰ ''ਚ ਹੋਇਆ ਧਮਾਕਾ, 2 ਬੱਚਿਆਂ ਦੀ ਮੌਤ

ਖੋਸਤ (ਵਾਰਤਾ)- ਅਫਗਾਨਿਸਤਾਨ ਦੇ ਪੂਰਬੀ ਸੂਬੇ ਖੋਸਤ ਵਿਚ ਮੰਗਲਵਾਰ ਨੂੰ ਇਕ ਘਰ ਵਿਚ ਧਮਾਕਾ ਹੋਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਸੂਬੇ ਦੇ ਪੁਲਸ ਬੁਲਾਰੇ ਮੁਸਤਗਫਿਰ ਗਰਬਾਜ਼ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਧਮਾਕਾ ਇਸਮਾਈਲ ਖਿਲ ਮੰਦੋਜਈ ਜ਼ਿਲ੍ਹੇ ਦੇ ਬਹਰਾਮ ਖਿਲ ਪਿੰਡ ਵਿਚ ਸਥਾਨਕ ਸਮੇਂ ਮੁਤਾਬਕ ਤੜਕੇ 3 ਵਜੇ ਹੋਇਆ, ਜਿਸ ਵਿਚ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ।

ਉਨ੍ਹਾਂ ਕਿਹਾ ਕਿ ਧਮਾਕੇ ਦੀ ਜਾਣਕਾਰੀ ਮਿਲਣ ਦੇ ਬਾਅਦ ਰਾਹਤ ਅਤੇ ਬਚਾਅ ਦਲ ਅਤੇ ਸੁਰੱਖਿਆ ਕਰਮੀ ਘਟਨਾ ਸਥਾਨ 'ਤੇ ਪੁੱਜੇ ਅਤੇ ਜ਼ਖ਼ਮੀ ਬੱਚਿਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਾਇਆ। ਉਨ੍ਹਾਂ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 


author

cherry

Content Editor

Related News