ਵੱਡੀ ਖ਼ਬਰ : ਰੇਲਵੇ ਸਟੇਸ਼ਨ 'ਤੇ ਧਮਾਕਾ, 20 ਲੋਕਾਂ ਦੀ ਮੌਤ
Saturday, Nov 09, 2024 - 11:32 AM (IST)
ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ 'ਤੇ ਸ਼ਨੀਵਾਰ ਨੂੰ ਹੋਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਜੀਓ ਨਿਊਜ਼ ਦੇ ਮੁਤਾਬਕ, ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਟਰੇਨ ਦੇ ਪਲੇਟਫਾਰਮ 'ਤੇ ਪਹੁੰਚਣ ਤੋਂ ਠੀਕ ਪਹਿਲਾਂ ਇਹ ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫਤਰ 'ਚ ਹੋਇਆ।
ਇਹ ਵੀ ਪੜ੍ਹੋ: ਜਸਟਿਨ ਟਰੂਡੋ ਦਾ ਕਬੂਲਨਾਮਾ, ਕੈਨੇਡਾ 'ਚ ਮੌਜੂਦ ਹਨ ਖਾਲਿਸਤਾਨੀ ਸਮਰਥਕ
ਰੇਲਵੇ ਅਧਿਕਾਰੀਆਂ ਦੇ ਹਵਾਲੇ ਨਾਲ ਖ਼ਬਰ ਵਿਚ ਕਿਹਾ ਗਿਆ ਹੈ ਕਿ ਜਾਫਰ ਐਕਸਪ੍ਰੈਸ ਸਵੇਰੇ 9 ਵਜੇ ਪੇਸ਼ਾਵਰ ਲਈ ਰਵਾਨਾ ਹੋਣ ਵਾਲੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ, ਟਰੇਨ ਅਜੇ ਪਲੇਟਫਾਰਮ 'ਤੇ ਨਹੀਂ ਪਹੁੰਚੀ ਸੀ। ਖ਼ਬਰਾਂ 'ਚ ਕਿਹਾ ਗਿਆ ਹੈ ਕਿ ਸਟੇਸ਼ਨ 'ਤੇ ਹਮੇਸ਼ਾ ਭਾਰੀ ਭੀੜ ਹੋਣ ਕਾਰਨ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: ਕੀ ਟਰੰਪ ਤੇ ਮੋਦੀ 1 ਦਿਨ ’ਚ ਖ਼ਤਮ ਕਰਵਾ ਸਕਦੇ ਹਨ ਰੂਸ-ਯੂਕ੍ਰੇਨ ਯੁੱਧ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8