ਆਸਟ੍ਰੇਲੀਆ 'ਚ ਵੀ ਦੀਵਾਲੀ ਦਾ ਭਾਰੀ ਉਤਸ਼ਾਹ, ਬੈਕਸਟਾਊਨ ਕੌਂਸਲ ਵਲੋਂ ਕੀਤਾ ਗਿਆ ਖਾਸ ਉਪਰਾਲਾ

10/10/2017 6:27:56 PM

ਬੈਕਸਟਾਊਨ (ਬਿਊਰੋ)— ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਦੀਵਾਲੀ ਦਾ ਤਿਉਹਾਰ ਮਨਾਉਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਜਦੋਂ ਅਸੀਂ ਪੱਛਮੀ ਦੇਸ਼ਾਂ 'ਚ ਜਾ ਕੇ ਵੱਸ ਜਾਂਦੇ ਹਾਂ ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖੀਏ, ਤਾਂ ਕਿ ਵੱਡੇ ਭਾਈਚਾਰੇ ਨੂੰ ਪਤਾ ਲੱਗ ਸਕੇ ਕਿ ਕਿਵੇਂ ਅਸੀਂ ਤਿਉਹਾਰਾਂ ਨੂੰ ਮਨਾਉਂਦੇ ਹਾਂ। 
ਆਸਟ੍ਰੇਲੀਆ ਦੇ ਬੈਕਸਟਾਊਨ ਕੌਂਸਲ ਵਲੋਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਕੌਂਸਲ ਵਲੋਂ ਇਕ ਛੋਟਾ ਜਿਹਾ ਉਪਰਾਲਾ ਵੀ ਕੀਤਾ ਗਿਆ ਹੈ। ਕੌਂਸਲ ਵਲੋਂ ਦੀਵਾਲੀ ਮੌਕੇ 'ਦੀਵਾਲੀ ਲਾਈਟਿੰਗ ਮੁਕਾਬਲਾ' ਕਰਵਾਇਆ ਜਾ ਰਿਹਾ ਹੈ। ਲੋਕ ਆਪਣੇ ਘਰਾਂ ਨੂੰ ਲਾਈਟਾਂ ਨਾਲ ਸਜਾਉਣ। ਬੈਕਸਟਾਊਨ ਦੇ ਕੌਂਸਲਰ ਡਾ. ਮੋਨਿੰਦਰ ਸਿੰਘ ਨੇ ਕਿਹਾ ਕਿ ਇਸ ਲਈ ਬਕਾਇਦਾ ਘਰ-ਘਰ ਜਾ ਕੇ ਦੇਖਿਆ ਜਾਵੇਗਾ ਕਿ ਲੋਕਾਂ ਨੇ ਕਿਵੇਂ ਘਰਾਂ ਨੂੰ ਲਾਈਟਾਂ ਨਾਲ ਸਜਾਇਆ ਹੈ। 

PunjabKesari
ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿਚ ਜਿੱਤਣ ਵਾਲੇ ਨੂੰ ਨਕਦੀ ਇਨਾਮ ਵੀ ਦਿੱਤਾ ਜਾਵੇਗਾ ਅਤੇ ਕੌਂਸਲ 'ਚ ਬੁਲਾ ਕੇ ਉਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ। ਟੌਪ 5 ਘਰਾਂ ਨੂੰ ਚੁਣਿਆ ਜਾਵੇਗਾ। ਡਾ. ਮੋਨਿੰਦਰ ਨੇ ਕਿਹਾ ਕਿ ਜਿਵੇਂ ਅਸੀਂ ਕ੍ਰਿਸਮਿਸ 'ਤੇ ਘਰਾਂ ਨੂੰ ਸਜਾਉਂਦੇ ਹਾਂ, ਉਂਝ ਹੀ ਦੀਵਾਲੀ 'ਤੇ ਵੀ ਘਰਾਂ ਨੂੰ ਲਾਈਟਾਂ ਨਾਲ ਸਜਾਇਆ ਜਾਵੇ। ਇਹ ਮੁਕਾਬਲਾ ਸ਼ੁਰੂ ਹੋਇਆ ਨੂੰ ਇਕ ਹਫਤਾ ਹੋ ਚੁੱਕਾ ਹੈ ਅਤੇ 13 ਅਕਤੂਬਰ ਨੂੰ ਇਹ ਖਤਮ ਹੋਵੇਗਾ। 14 ਤੋਂ 21 ਅਕਤਬੂਰ ਤੱਕ ਕੌਂਸਲ ਦੀ ਟੀਮ ਘਰਾਂ 'ਚ ਜਾ ਕੇ ਲਾਈਟਾਂ ਨੂੰ ਦੇਖੇਗੀ, ਜਿਸ ਨੇ ਘਰ ਨੂੰ ਵਧੀਆ ਢੰਗ ਨਾਲ ਸਜਾਇਆ ਹੋਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ।


Related News