ਅਫਗਾਨਿਸਤਾਨ ਵੀ ਪਹੁੰਚਿਆ ਬਲੈਕ ਫੰਗਸ, ਪਹਿਲੇ ਮਾਮਲੇ ਦੀ ਹੋਈ ਪਛਾਣ

Friday, Jul 02, 2021 - 01:15 PM (IST)

ਕਾਬੁਲ (ਵਾਰਤਾ) : ਅਫਗਾਨਿਸਤਾਨ ਵਿਚ ਕੋਰੋਨਾ ਮਾਮਲਿਆਂ ਵਿਚ ਜਾਰੀ ਵਾਧੇ ਦਰਮਿਆਨ ਸਿਹਤ ਅਧਿਕਾਰੀਆਂ ਨੇ ਕੋਵਿਡ ਨਾਲ ਜੁੜੇ ਬਲੈਕ ਫੰਗਸ ਦੇ ਪਹਿਲੇ ਮਾਮਲੇ ਦੀ ਪਛਾਣ ਕੀਤੀ ਹੈ। ਅਫਗਾਨ-ਜਾਪਾਨ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਨਾਲ ਜੁੜੇ ਬਲੈਕ ਫੰਗਸ ਦੇ ਮਰੀਜ਼ ਦੀ ਪਛਾਣ ਕੀਤੀ ਹੈ। ਇਸ ਦੌਰਾਨ ਅਫਗਾਨਿਸਤਾਲ ਵਿਚ ਪਿਛੇ 24 ਘੰਟਿਆਂ ਦੌਰਾਨ 5,506 ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 1,940 ਪੀੜਤ ਪਾਏ ਗਏ ਅਤੇ 86 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਉਥੇ ਹੀ 912 ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ।

ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ 1,22,156 ਲੋਕ ਪੀੜਤ ਹੋਏ ਹਨ, ਜਦੋਂਕਿ ਮ੍ਰਿਤਕਾਂ ਦਾ ਅੰਕੜਾ 5,048 ਪਹੁੰਚ ਗਿਆ ਹੈ। ਬਲੈਕ ਫੰਗਸ ਨਾਲ ਪੀੜਤ ਕਾਬੁਲ ਦੇ ਰੋਗੀ ਦਾ ਨਾਮ ਸ਼ੁਜਾ ਹੈ ਅਤੇ ਉਸ ਦੀਆਂ ਅੱੱਖਾਂ ਦੀ ਰੋਸ਼ਨੀ ਚਲੀ ਗਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਮੂੰਹ ਅਤੇ ਗਲੇ ਵਿਚ ਕਾਲੇ ਜ਼ਖ਼ਮ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਮਰੀਜ਼ ਦੇ ਰਿਸ਼ਤੇਦਾਰ ਸਾਦਿਕ ਨੇ ਕਿਹਾ, ‘ਚਾਰ ਦਿਨ ਪਹਿਲਾਂ ਉਸ ਨੂੰ ਗਲੇ ਵਿਚ ਦਰਦ ਦੀ ਸ਼ਿਕਾਇਤ ਸੀ, ਫਿਰ ਉਸ ਨੇ ਕਿਹਾ ਕਿ ਉਸ ਦੇ ਸਿਰ ਵਿਚ ਦਰਦ ਹੋ ਰਹੀ ਹੈ। ਬਾਅਦ ਵਿਚ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ।’ ਡਾਕਟਰਾਂ ਨੇ ਕਿਹਾ ਹੈ ਕਿ ਇਹ ਲੱਛਣ ਪਹਿਲਾਂ ਭਾਰਤ ਵਿਚ ਅਤੇ ਫਿਰ ਈਰਾਨ ਵਿਚ ਸਾਹਮਣੇ ਆਏ ਸਨ।
 


cherry

Content Editor

Related News