ਗੋਰਿਆਂ ਦੇ ਮੁਕਾਬਲੇ ਗੈਰ-ਗੋਰੇ ਵਧੇਰੇ ਬਣੇ ਪੁਲਸ ਦੀ ਗੋਲੀ ਦੇ ਸ਼ਿਕਾਰ

12/11/2018 12:55:40 PM

ਟੋਰਾਂਟੋ— ਕੈਨੇਡਾ ਦੇ ਓਂਟਾਰੀਓ ਹਿਊਮਨ ਰਾਈਟਸ ਕਮਿਸ਼ਨ ਨੇ ਇਕ ਰਿਪੋਰਟ ਜਾਰੀ ਕਰਕੇ ਦੱਸਿਆ ਕਿ ਇੱਥੇ ਪੁਲਸ ਦੀ ਗੋਲੀਬਾਰੀ 'ਚ ਹੁਣ ਤਕ ਗੋਰਿਆਂ ਦੇ ਮੁਕਾਬਲੇ ਗੈਰ-ਗੋਰੇ ਲੋਕ ਵਧੇਰੇ ਮਾਰੇ ਗਏ ਹਨ। ਰਿਪੋਰਟ ਮੁਤਾਬਕ ਗੋਲੀ ਦੇ ਸ਼ਿਕਾਰ ਬਣਨ ਵਾਲੇ 54 ਫੀਸਦੀ ਗੋਰੇ ਅਤੇ 44 ਫੀਸਦੀ ਗੈਰ-ਗੋਰਿਆਂ ਦਾ ਅਪਰਾਧਕ ਰਿਕਾਰਡ ਸੀ। ਇਨ੍ਹਾਂ 'ਚੋਂ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੇ ਵੱਡੇ ਅਫਸਰਾਂ ਨੂੰ ਧਮਕਾਇਆ ਸੀ। 62 ਫੀਸਦੀ ਗੋਰੇ ਅਤੇ 44 ਫੀਸਦੀ ਗੈਰ-ਗੋਰੇ ਇਨ੍ਹਾਂ ਦੋਸ਼ਾਂ ਕਾਰਨ ਸ਼ੱਕ ਦੇ ਘੇਰੇ 'ਚ ਸਨ।

ਇਸ ਸਬੰਧੀ ਡਾਟਾ ਇਕੱਠੀ ਕਰਨ ਵਾਲੀ ਚੀਫ ਕਮਿਸ਼ਨਰ ਰੇਨੂੰ ਮੰਧੇਨ ਨੇ ਦੱਸਿਆ ਕਿ ਪੁਲਸ ਗੋਲੀਬਾਰੀ 'ਚ ਗੈਰ-ਗੋਰੇ ਲੋਕਾਂ ਦੀ ਮੌਤ ਦਰ ਗੋਰਿਆਂ ਦੇ ਮੁਕਾਬਲੇ 20 ਗੁਣਾ ਵਧੇਰੇ ਹੈ। ਇਹ ਚਿੰਤਾ ਦਾ ਵਿਸ਼ਾ ਹੈ ਅਤੇ ਅਜਿਹਾ ਹੋਣਾ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਕੰਮ ਕਰਨ ਦੀ ਸਖਤ ਜ਼ਰੂਰਤ ਹੈ। ਰਿਪੋਰਟ ਮੁਤਾਬਕ ਗੋਲੀਬਾਰੀ ਦੌਰਾਨ 20 ਫੀਸਦੀ ਗੋਰਿਆਂ ਕੋਲ ਹਥਿਆਰ ਸਨ ਜਦ ਕਿ 11 ਫੀਸਦੀ ਗੈਰ-ਗੋਰਿਆਂ ਕੋਲ ਹਥਿਆਰ ਨਹੀਂ ਸਨ।

ਜਨਵਰੀ 2013 ਤੋਂ ਜੂਨ 2017 ਤਕ ਦੀ ਰਿਪੋਰਟ 'ਤੇ ਜਾਂਚ ਹੋਈ ਹੈ। ਉਨ੍ਹਾਂ ਮੁਤਾਬਕ 67 ਫੀਸਦੀ ਕੇਸਾਂ 'ਚ ਪੁਲਸ ਗੋਲੀਬਾਰੀ 'ਚ ਨਿਸ਼ਾਨਾ ਬਣੇ ਲੋਕ ਬਿਨਾਂ ਹਥਿਆਰਾਂ ਦੇ ਸਨ। ਪੁਲਸ ਐਨਕਾਊਂਟਰ ਦੌਰਾਨ ਮਾਰੇ ਗਏ ਲੋਕਾਂ ਦੀ ਲਿਸਟ 'ਤੇ ਅਜੇ ਵੀ ਕੰਮ ਚੱਲ ਰਿਹਾ ਹੈ।


Related News