ਬਰਾਕ ਓਬਾਮਾ, ਬਿਲ ਗੇਟਸ ਸਣੇ ਦਿੱਗਜ ਲੋਕਾਂ ਦੇ ਟਵਿੱਟਰ ਅਕਾਊਂਟ ਹੈਕ, Bitcoin ਜ਼ਰੀਏ ਲੋਕਾਂ ਨੂੰ ਲਾਇਆ ਚੂਨਾ

Thursday, Jul 16, 2020 - 06:27 PM (IST)

ਵਾਸ਼ਿੰਗਟਨ (ਬਿਊਰੋ): ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦੇ ਲਈ ਬੁੱਧਵਾਰ ਦੀ ਰਾਤ ਪੂਰੀ ਤਰ੍ਹਾਂ ਭਿਆਨਕ ਰਹੀ। ਬਰਾਕ ਓਬਾਮਾ, ਬਿਲ ਗੇਟਸ ਸਮੇਤ ਦੁਨੀਆ ਦੇ ਕਈ ਦਿੱਗਜ਼ਾਂ ਦੇ ਟਵਿੱਟਰ ਅਕਾਊਂਟ ਨੂੰ ਹੈਕ ਕਰ ਲਿਆ ਗਿਆ, ਜਿਸ ਦੇ ਬਾਅਦ ਕਈ ਘੰਟਿਆਂ ਤੱਕ ਟਵਿੱਟਰ ਨੇ ਕੁਝ ਬਲੂ ਟਿਕ ਵਾਲੇ ਅਕਾਊਂਟਸ ਨੂੰ ਬੰਦ ਕਰ ਦਿੱਤਾ ਮਤਲਬ ਉਹ ਟਵੀਟ ਨਹੀਂ ਕਰ ਪਾਏ। ਅਕਾਊਂਟ ਹੈਕ ਕਰਨ ਦੇ ਬਾਅਦ ਵੀ ਸਾਰੇ ਅਕਾਊਂਟਸ ਤੋਂ ਟਵੀਟ ਕਰ ਕੇ ਬਿਟਕੁਆਇਨ ਦੇ ਰੂਪ ਵਿਚ ਪੈਸਾ ਮੰਗਿਆ ਜਾ ਰਿਹਾ ਸੀ ਭਾਵੇਂ ਕਿ ਫਿਲਹਾਲ ਇਸ ਮੁਸ਼ਕਲ ਨੂੰ ਦੂਰ ਕਰ ਲਿਆ ਗਿਆ ਹੈ। 

 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਐਮਾਜਾਨ ਪ੍ਰਮੁੱਖ ਜੇਫ ਬੇਜੋਸ, ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਿਡੇਨ, ਮਾਈਕ੍ਰੋਸਾਫਟ ਦੇ ਬਿਲ ਗੇਟਸ ਸਮੇਤ ਨਾ ਜਿੰਨੇ ਕਿੰਨੇ ਦਿੱਗਜਾਂ ਦਾ ਟਵਿੱਟਰ ਅਕਾਊਂਟ ਇਕੱਠੇ ਹੈਕ ਕਰ ਲਿਆ ਗਿਆ। ਹਰ ਕਿਸੇ ਦੇ ਅਕਾਊਂਟ ਤੋਂ ਇਕ ਹੀ ਟਵੀਟ ਕੀਤਾ ਗਿਆ ਕਿ ਤੁਸੀਂ ਬਿਟਕੁਆਇਨ ਦੇ ਜ਼ਰੀਏ ਪੈਸਾ ਭੋਜੋ ਅਤੇ ਅਸੀਂ ਤੁਹਾਨੂੰ ਦੁੱਗਣਾ ਪੈਸਾ ਦੇਵਾਂਗੇ। ਇਸ ਦੇ ਇਲਾਵਾ ਟਵੀਟ ਵਿਚ ਇਹ ਵੀ ਲਿਖਿਆ ਗਿਆ ਕਿ ਹੁਣ ਸਮਾਂ ਆ ਗਿਆ ਹੈ ਅਸੀਂ ਸਮਾਜ ਤੋਂ ਜੋ ਕਮਾਇਆ ਹੈ ਉਸ ਨੂੰ ਵਾਪਸ ਕਰੀਏ। ਇਨੀਂ ਟਵੀਟ ਦੇ ਨਾਲ ਬਿਟਕੁਆਇਨ ਦੇ ਜ਼ਰੀਏ ਪੈਸਾ ਦੇਣ ਦੀ ਗੱਲ ਕਹੀ ਗਈ।

ਉਦਾਹਰਨ ਦੇ ਤੌਰ 'ਤੇ ਬਿਲ ਗੇਟਸ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ ਕਿ ਹਰ ਕੋਈ ਮੈਨੂੰ ਕਹਿ ਰਿਹਾ ਹੈ ਕਿ ਇਹ ਸਮਾਜ ਨੂੰ ਵਾਪਸ ਦੇਣ ਦਾ ਸਮਾਂ ਹੈ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਗਲੇ 30 ਮਿੰਟ ਵਿਚ ਜੋ ਭੁਗਤਾਨ ਮੈਨੂੰ ਭੇਜਿਆ ਜਾਵੇਗਾ ਮੈਂ ਉਸ ਦਾ ਦੁੱਗਣਾ ਵਾਪਸ ਕਰਾਂਗਾ। ਤੁਸੀਂ 1000 ਡਾਲਰ ਦਾ ਬਿਟਕੁਆਇਨ ਭੇਜੋ ਮੈਂ 2000 ਡਾਲਰ ਵਾਪਸ ਭੇਜਾਂਗਾ।

PunjabKesari

ਕਿੰਨਾ ਹੋਇਆ ਨੁਕਸਾਨ
ਜੇਕਰ ਇੰਨੇ ਵੱਡੇ ਪ੍ਰੋਫਾਈਲ ਤੋਂ ਇਸ ਤਰ੍ਹਾਂ ਦਾ ਟਵੀਟ ਕੀਤਾ ਗਿਆਂ ਤਾ ਜ਼ਾਹਰ ਹੈ ਕਿ ਹਰ ਕੋਈ ਹੈਰਾਨ ਹੋ ਗਿਆ। ਸਾਈਬਰ ਸਿਕਓਰਿਟੀ ਹੈੱਡ ਅਲਪੇਰੋਵਿਚ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ ਹੈ ਇਸ ਹੈਕ ਦੇ ਵਿਚ ਹੈਕਰਸ ਕਰੀਬ 300 ਲੋਕਾਂ ਤੋਂ 1 ਲੱਖ 10 ਹਜ਼ਾਰ ਡਾਲਰ ਬਿਟਕੁਆਇਨ ਕੱਢ ਪਾਏ ਹਨ।

ਜਾਣੋ ਬਿਟਕੁਆਇਨ ਬਾਰੇ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਜਿਸ ਤਰ੍ਹਾਂ ਰੁਪਏ ਅਤੇ ਡਾਲਰ ਹਨ ਉਸੇ ਤਰ੍ਹਾਂ ਹੁਣ ਬਿਟਕੁਆਇਨ ਹੈ। ਇਹ ਇਕ ਡਿਜੀਟਲ ਕਰੰਸੀ ਹੈ ਜਿਸ ਨੂੰ ਡਿਜੀਟਲ ਬੈਂਕ ਵਿਚ ਹੀ ਰੱਖਿਆ ਜਾ ਸਕਦਾ ਹੈ। ਹਾਲੇ ਇਸ ਨੂੰ ਕੁਝ ਹੀ ਦੇਸ਼ਾਂ ਵਿਚ ਲਾਗੂ ਕੀਤਾ ਗਿਆ ਹੈ ਅਤੇ ਹਰੇਕ ਜਗ੍ਹਾ ਇਕ ਬਿਟਕੁਆਇਨ ਦੀ ਕੀਮਤ ਕਾਫੀ ਜ਼ਿਆਦਾ ਹੈ। ਇਨਵੈਸਟਮੈਂਟ ਦੇ ਹਿਸਾਬ ਨਾਲ ਲੋਕਾਂ ਨੂੰ ਇਹ ਕਾਫੀ ਆਕਰਸ਼ਿਤ ਕਰਦਾ ਹੈ।

ਟਵਿੱਟਰ ਦੇ ਸੀ.ਈ.ਓ. ਦਾ ਬਿਆਨ
ਟਵਿੱਟਰ ਦੇ ਸੀ.ਈ.ਓ. ਜੈਕ ਡੋਰਸੇ ਵੱਲੋਂ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਅੱਜ ਟਵਿੱਟਰ ਵਿਚ ਬਹੁਤ ਹੀ ਮੁਸ਼ਕਲ ਭਰਿਆ ਦਿਨ ਸੀ। ਜੋ ਹੈਕਿੰਗ ਹੋਈ ਉਸ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਲਈ ਕਾਫੀ ਅਕਾਊਂਟਸ ਨੂੰ ਬੰਦ ਕਰਨਾ ਪਿਆ। ਭਾਵੇਂਕਿ ਹੁਣ ਅਕਾਊਂਟਸ ਫਿਰ ਸ਼ੁਰੂ ਕੀਤੇ ਜਾ ਚੁੱਕੇ ਹਨ। ਇਹ ਹੈਕਿੰਗ ਕਿਵੇਂ ਹੋਈ ਅਤੇ ਇਸ ਦੇ ਪਿੱਛੇ ਕੌਣ ਸੀ ਇਸ ਪੜਤਾਲ ਜਾਰੀ ਹੈ।

 

ਇੱਥੇ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਵਿੱਟਰ ਵਿਚ ਹੈਕਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਕੁਝ ਦੇਸ਼ਾਂ ਵਿਚ ਹੈਕਿੰਗ ਦੀ ਘਟਨਾ ਸਾਹਮਣੇ ਆਈ ਹੈ। ਪਰ ਉਦੋਂ ਕਿਸੇ ਇਕ ਵੱਡੇ ਅਕਾਊਂਟ ਜਾਂ ਕੁਝ ਅਕਾਊਂਟ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਸ ਵਾਰ ਵੱਡੀ ਗਿਣਤੀ ਵਿਚ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਵਾਰ ਦਾ ਉਦੇਸ਼ ਵੀ ਇਕ ਤਰ੍ਹਾਂ ਨਾਲ ਚੂਨਾ ਲਗਾਉਣਾ ਸੀ ਕਿਉਂਕਿ ਇੰਝ ਬਿਟਕੁਆਇਨ ਮੰਗਣ ਦੀ ਘਟਨਾ ਪਹਿਲੀ ਵਾਰ ਹੋਈ ਹੈ। ਇਸ ਹੈਕਿੰਗ ਦੇ ਬਾਅਦ ਹੁਣ ਮਾਹਰਾਂ ਵੱਲੋਂ ਕੀ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਕਿਉਂਕਿ ਜੇਕਰ ਟਵਿੱਟਰ ਦੇ ਬੈਕਹੈਂਡ 'ਤੇ ਆਸਾਨੀ ਨਾਲ ਕਬਜ਼ਾ ਕਰ ਰਹੇ ਹਨ ਅਤੇ ਇਸ ਤਰ੍ਹਾਂ ਦੇ ਵੱਡੇ ਅਕਾਊਂਟਸ ਨਾਲ ਟਵੀਟ ਕਰ ਰਹੇ ਹਨ ਤਾਂ ਆਮ ਲੋਕਾਂ ਨੂੰ ਇਸ ਨਾਲ ਘਾਟਾ ਹੋ ਰਿਹਾ ਹੈ ਜਿਸ ਦਾ ਨਤੀਜਾ ਕਈ ਹਜ਼ਾਰ ਡਾਲਰ ਬਿਟਕੁਆਇਨ ਜਾਣ ਦੇ ਬਾਅਦ ਵੀ ਦਿਸਿਆ ਹੈ।


Vandana

Content Editor

Related News