ਬਰਮਿੰਘਮ ''ਚ ਗੈਰ ਕਾਨੂੰਨੀ ਪਾਰਟੀ ਕਰਦੇ ਲੋਕਾਂ ਨੂੰ ਤਕਰੀਬਨ 30,000 ਪੌਂਡ ਜੁਰਮਾਨਾ

Tuesday, Feb 09, 2021 - 02:01 PM (IST)

ਬਰਮਿੰਘਮ ''ਚ ਗੈਰ ਕਾਨੂੰਨੀ ਪਾਰਟੀ ਕਰਦੇ ਲੋਕਾਂ ਨੂੰ ਤਕਰੀਬਨ 30,000 ਪੌਂਡ ਜੁਰਮਾਨਾ

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੀਤੀ ਕੌਮੀ ਤਾਲਾਬੰਦੀ ਦੇ ਬਾਵਜੂਦ ਬਰਮਿੰਘਮ ਸਥਿਤ ਸ਼ੀਸ਼ਾ ਬਾਰ ਦੇ ਅੰਦਰ ਦਰਜਨਾਂ ਲੋਕਾਂ ਵੱਲੋਂ ਇਕੱਠੇ ਹੋ ਕੇ ਪਾਰਟੀ ਆਯੋਜਿਤ ਕੀਤੀ ਗਈ। ਇਸ ਗੈਰ ਕਾਨੂੰਨੀ ਪਾਰਟੀ 'ਤੇ ਕਾਰਵਾਈ ਕਰਦਿਆਂ ਪੁਲਸ ਵੱਲੋਂ ਤਕਰੀਬਨ 30,000 ਪੌਂਡ ਦੇ ਜੁਰਮਾਨੇ ਜਾਰੀ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਆਸਟ੍ਰੇਲੀਆ 'ਚ ਘਟੇ ਕੋਵਿਡ-19 ਦੇ ਐਕਟਿਵ ਮਾਮਲੇ

ਇਸ ਬਾਰ ਵਿੱਚ ਪਾਰਟੀ ਦੌਰਾਨ ਇਸ ਨੂੰ ਇੱਕ ਲੌਂਜ ਵਿੱਚ ਬਦਲ ਦਿੱਤਾ ਗਿਆ ਸੀ, ਜਿਸ ਵਿੱਚ ਬੀਅਰ ਅਤੇ ਸਾਫਟ ਡਰਿੰਕ ਵਿਕਣ ਦੇ ਨਾਲ ਅਤੇ ਕੋਰੋਨਾ ਨਿਯਮ ਤੋੜਦਿਆਂ ਤਾਸ਼ ਅਤੇ ਹੋਰ ਖੇਡਾਂ ਖੇਡੀਆਂ ਜਾ ਰਹੀਆਂ ਸਨ। ਬਰਮਿੰਘਮ ਦੇ ਸਪਾਰਕਬਰੂਕ ਵਿੱਚ ਸ਼ੀਸ਼ਾ ਬਾਰ ਦੀ ਇਸ ਪਾਰਟੀ ਵਿੱਚ ਸਾਰੇ 36 ਲੋਕਾਂ ਨੂੰ 15 ਵਿਅਕਤੀਆਂ ਤੋਂ ਵੱਧ ਦਾ ਇਕੱਠ ਕਰਨ ਲਈ ਨਵੇਂ ਨਿਯਮਾਂ ਤਹਿਤ ਹਰੇਕ ਨੂੰ 800 ਪੌਂਡ ਦਾ ਜੁਰਮਾਨਾ ਕੀਤਾ ਗਿਆ। ਇਸ ਦੇ ਇਲਾਵਾ ਅਧਿਕਾਰੀਆਂ ਨੇ ਕੋਰੋਨਾ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਦੇ ਦੀਆਂ 74 ਲੋਕਾਂ ਨੂੰ ਸ਼ਨੀਵਾਰ ਅਤੇ ਹੋਰ 61 ਵਿਅਕਤੀਆਂ ਨੂੰ ਸ਼ੁੱਕਰਵਾਰ ਦੇ ਦਿਨ ਕਾਬੂ ਕੀਤਾ, ਜਿਹਨਾਂ ਨੂੰ 800 ਅਤੇ 200 ਪੌਂਡ ਤੱਕ ਦੇ ਜੁਰਮਾਨੇ ਕੀਤੇ ਗਏ। ਪੁਲਸ ਅਧਿਕਾਰੀਆਂ ਵੱਲੋਂ ਲੋਕਾਂ ਵੱਲੋਂ ਇਸ ਤਰ੍ਹਾਂ ਦੀਆਂ ਕੀਤੀਆਂ ਜਾ ਰਹੀਆਂ ਹਰਕਤਾਂ ਨੂੰ ਮਹਾਮਾਰੀ ਦੇ ਇਸ ਸਮੇਂ ਵਿੱਚ ਲਾਪ੍ਰਵਾਹੀ ਅਤੇ ਅਫਸੋਸਜਨਕ ਦੱਸਿਆ ਹੈ।


author

Vandana

Content Editor

Related News