ਵਧਿਆ ਬਰਡ ਫਲੂ ਦਾ ਕਹਿਰ, H5N1 ਵਾਇਰਸ ਨੇ ਲਈ ਲੱਖਾਂ ਦੱਖਣੀ ਅਮਰੀਕੀ ਜੰਗਲੀ ਜਾਨਵਰਾਂ ਤੇ ਪੰਛੀਆਂ ਦੀ ਜਾਨ
Wednesday, Mar 13, 2024 - 04:28 PM (IST)
ਸਾਓ ਪਾਓਲੋ - ਖਤਰਨਾਕ ਬਰਡ ਫਲੂ ਵਾਇਰਸ H5N1 2022 ਵਿਚ ਦੱਖਣੀ ਅਮਰੀਕਾ ਵਿਚ ਪਹੁੰਚਣ ਤੋਂ ਬਾਅਦ ਜੰਗਲੀ ਪੰਛੀਆਂ ਅਤੇ ਸਮੁੰਦਰੀ ਥਣਧਾਰੀਆਂ ਵਿਚ ਪਿਹਲਾਂ ਨਾਲੋਂ ਜ਼ਿਆਦਾ ਹਮਲਾਵਰ ਰੂਪ ਨਾਲ ਫੈਲ ਗਿਆ ਹੈ। ਜਿਸ ਕਾਰਨ ਇਹ ਮਨੁੱਖਾਂ ਲਈ ਇਕ ਵੱਡਾ ਖ਼ਤਰਾ ਬਣ ਰਿਹਾ ਹੈ। ਵੱਡੀ ਪ੍ਰੇਸ਼ਾਨੀ ਦੀ ਗੱਲ ਇਹ ਹੈ ਕਿ ਜਿਹੜੀ ਬੀਮਾਰੀ ਵੱਡੇ ਪੱਧਰ 'ਤੇ ਪਹਿਲਾਂ ਸਿਰਫ ਪੰਛੀਆਂ ਤੱਕ ਸੀਮਤ ਸੀ ਉਹ ਹੁਣ ਥਣਧਾਰੀਆਂ ਜੰਗਲੀ ਜੀਵਾਂ ਵਿਚਾਲੇ ਵੀ ਫੈਲਦੀ ਨਜ਼ਰ ਆ ਰਹੀ ਹੈ। ਇਹ ਵਾਇਰਸ ਪਿਹਲਾਂ ਹੀ ਚਿਲੀ ਅਤੇ ਪੇਰੂ ਵਿਚ ਕੁੱਝ ਡਾਲਫਿਨ, ਕਰੀਬ 50000 ਸੀਲ ਅਤੇ ਸਮੁੰਦਰੀ ਸੀਲ ਸੇਰਾਂ ਅਤੇ ਖੇਤਰ ਭਰ ਵਿੱਚ ਘੱਟੋ-ਘੱਟ ਪੰਜ ਲੱਖ ਪੰਛੀਆਂ ਨੂੰ ਮਾਰ ਚੁੱਕਾ ਹੈ।
ਥਣਧਾਰੀ ਤੋਂ ਥਣਧਾਰੀ ਪ੍ਰਸਾਰਣ ਦੀ ਪੁਸ਼ਟੀ ਕਰਨ ਲਈ, ਵਿਗਿਆਨੀਆਂ ਨੂੰ ਸੰਭਾਵਤ ਤੌਰ 'ਤੇ ਜੀਵਤ ਜਾਨਵਰਾਂ ਵਿਚ ਵਾਇਰਸ ਦੀ ਜਾਂਚ ਕਰਨ ਦੀ ਜ਼ਰੂਰਤ ਹੋਵੇਗੀ। ਟੈਨੇਸੀ ਦੇ ਮੈਮਫ਼ਿਸ ਵਿੱਚ ਸੇਂਟ ਜੂਡਜ਼ ਚਿਲਡਰਨਜ਼ ਰਿਸਰਚ ਹਸਪਤਾਲ ਦੇ ਇੱਕ ਵਾਇਰਲੋਜਿਸਟ ਰਿਚਰਡ ਵੈਬੀ ਨੇ ਕਿਹਾ, "ਇਹ ਲਗਭਗ ਨਿਸ਼ਚਤ ਤੌਰ 'ਤੇ ਹੋਇਆ ਹੈ।" "ਇਨ੍ਹਾਂ ਵਿੱਚੋਂ ਕੁਝ ਵੱਡੀਆਂ ਲਾਗਾਂ ਦੀ ਵਿਆਖਿਆ ਕਰਨਾ ਬਹੁਤ ਮੁਸ਼ਕਲ ਹੈ ਅਤੇ ਥਣਧਾਰੀ ਤੋਂ ਥਣਧਾਰੀ ਤੱਕ ਫੈਲਣ ਤੋਂ ਬਿਨਾਂ ਖ਼ਤਮ ਹੋਣਾ ਬਹੁਤ ਮੁਸ਼ਕਿਲ ਹੈ।"
ਵਿਗਿਆਨੀਆਂ ਨੇ ਦੱਸਿਆ ਕਿ ਇਹ ਸਟ੍ਰੇਨ ਦਰਜਨਾਂ ਪੰਛੀਆਂ ਦੀਆਂ ਕਿਸਮਾਂ ਵਿੱਚ ਦੇਖਿਆ ਗਿਆ ਹੈ, ਜਿਸ ਵਿੱਚ ਕੁਝ ਪ੍ਰਵਾਸੀ ਪੰਛੀਆਂ ਦੀਆਂ ਕਿਸਮਾਂ ਵੀ ਸ਼ਾਮਲ ਹਨ, ਜੋ ਇਸ ਵਾਇਰਸ ਨੂੰ ਖੇਤਰ ਤੋਂ ਬਾਹਰ ਫੈਲਾ ਸਕਦੀਆਂ ਹਨ। ਜਿਵੇਂ-ਜਿਵੇਂ ਜਲਵਾਯੂ ਤਬਦੀਲੀ ਵਧਦੀ ਜਾਵੇਗੀ, ਜਾਨਵਰਾਂ ਨੂੰ ਦੂਜੇ ਖੇਤਰਾਂ ਵਿਚ ਜਾਣ ਲਈ ਮਜ਼ਬੂਰ ਹੋਣਾ ਪਵੇਗਾ। ਜਿਸ ਕਾਰਨ ਵਾਇਰਸ ਦੇ ਹੋਰ ਵਧਣ ਦਾ ਖਦਸ਼ਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e