ਅਮਰੀਕਾ ਦੇ ਆਯੋਵਾ ਸੂਬੇ ''ਚ ਬਰਡ ਫਲੂ ਕਾਰਨ ਮਾਰੇ ਜਾਣਗੇ 53 ਲੱਖ ਚੂਚੇ
Saturday, Mar 19, 2022 - 04:42 PM (IST)
ਡੀ ਮੋਇਨ/ਆਯੋਵਾ (ਭਾਸ਼ਾ)- ਅਮਰੀਕਾ ਵਿਚ ਅਯੋਵਾ ਸੂਬੇ ਦੇ ਇਕ ਪੋਲਟਰੀ ਫਾਰਮ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਦੇ ਬਾਅਦ ਉਥੇ 50 ਲੱਖ ਤੋਂ ਵੱਧ ਚੂਚਿਆਂ ਨੂੰ ਮਾਰਿਆ ਜਾਵੇਗਾ। ਇਹ ਡੀ ਮੋਇਨ ਦੇ ਉੱਤਰ-ਪੱਛਮ ਵਿਚ ਕਰੀਬ 160 ਮੀਲ ਦੀ ਦੂਰੀ 'ਤੇ ਬੁਏਨਾ ਵਿਸਟਾ ਕਾਉਂਟੀ ਵਿਚ ਏਵੀਅਨ ਇਨਫਲੂਐਂਜ਼ਾ ਦਾ ਦੂਜਾ ਪ੍ਰਮਾਣਿਤ ਮਾਮਲਾ ਹੈ, ਜਿੱਥੇ ਕਰੀਬ 53 ਲੱਖ ਚੂਚੇ ਸੰਕ੍ਰਮਿਤ ਪਾਏ ਗਏ ਹਨ।
ਇਹ ਵੀ ਪੜ੍ਹੋ: ਅਮਰੀਕਾ ਦੀ ਚੀਨ ਨੂੰ ਚੇਤਾਵਨੀ, ਕਿਹਾ- ਰੂਸ ਨੂੰ ਸਾਜੋ-ਸਾਮਾਨ ਦੀ ਮਦਦ ਦੇਣ ਦੇ ਹੋਣਗੇ 'ਗੰਭੀਰ ਨਤੀਜੇ'
ਪਹਿਲਾ ਮਾਮਲਾ ਇਕ ਅਜਿਹੇ ਫਾਰਮ ਵਿਚ ਆਇਆ ਸੀ, ਜਿੱਥੇ ਕਰੀਬ 50,000 ਟਰਕੀ ਪੰਛੀ ਸਨ। ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਮਾਣਿਤ ਇਸ ਮਾਮਲੇ ਦਾ ਮਤਲਬ ਹੈ ਕਿ ਘੱਟ ਤੋਂ ਘੱਟ 8 ਸੂਬਿਆਂ ਵਿਚ ਕਰੀਬ 1.26 ਕਰੋੜ ਮੁਰਗੀਆਂ, ਚੂਚਿਆਂ ਅਤੇ ਟਰਕੀ ਪੰਛੀਆਂ ਨੂੰ ਮਾਰ ਦਿੱਤਾ ਗਿਆ ਹੈ ਜਾਂ ਜਲਦ ਹੀ ਮਾਰ ਦਿੱਤਾ ਜਾਵੇਗਾ। ਸੰਕ੍ਰਮਿਤ ਜੰਗਲੀ ਪੰਛੀ ਘੱਟ ਤੋਂ ਘੱਟ 24 ਸੂਬਿਆਂ ਵਿਚ ਪਾਏ ਗਏ ਹਨ ਅਤੇ ਇਹ ਵਾਇਰਸ ਕਰੀਬ ਇਕ ਸਾਲ ਤੋਂ ਯੂਰਪ ਅਤੇ ਏਸ਼ੀਆ ਵਿਚ ਪ੍ਰਵਾਸੀ ਜਲ ਪੰਛੀਆਂ ਵਿਚ ਸੰਕ੍ਰਮਣ ਫੈਲਾ ਰਿਹਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।