ਅਨੋਖੀ ਹੈ ਇਹ ਬੱਚੀ, ਨਾ ਲੱਗਦੀ ਭੁੱਖ, ਨਾ ਹੁੰਦੀ ਥਕਾਵਟ ਤੇ ਨਾ ਹੀ ਦਰਦ, ਡਾਕਟਰ ਵੀ ਹੈਰਾਨ

12/08/2023 12:40:47 AM

ਇੰਟਰਨੈਸ਼ਨਲ ਡੈਸਕ : 13 ਸਾਲ ਦੀ ਇਹ ਬੱਚੀ ਬਹੁਤ ਹੀ ਦੁਰਲੱਭ ਬਿਮਾਰੀ ਤੋਂ ਪੀੜਤ ਹੈ। ਯੂਕੇ ਦੀ ਓਲੀਵੀਆ ਫਾਰਨਸਵਰਥ (Olivia Farnsworth) ਨੂੰ ਕ੍ਰੋਮੋਸੋਮ ਡਿਸਆਰਡਰ ਹੈ, ਜਿਸ ਕਾਰਨ ਉਸ ਨੂੰ ਨਾ ਤਾਂ ਭੁੱਖ ਲੱਗਦੀ ਹੈ ਤੇ ਨਾ ਹੀ ਦਰਦ ਮਹਿਸੂਸ ਹੁੰਦਾ ਹੈ ਅਤੇ ਇਸ ਤੋਂ ਵੀ ਵੱਧ ਉਸ ਨੂੰ ਸੌਣ ਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ। ਜਦੋਂ ਡਾਕਟਰਾਂ ਨੂੰ ਓਲੀਵੀਆ ਦੀ ਅਜੀਬ ਬੀਮਾਰੀ ਬਾਰੇ ਪਤਾ ਲੱਗਾ ਤਾਂ ਉਹ ਵੀ ਹੈਰਾਨ ਰਹਿ ਗਏ ਕਿਉਂਕਿ ਇਹ ਬੱਚੀ ਦੁਨੀਆ ਦੀ ਇਕਲੌਤੀ ਅਜਿਹੀ ਹੈ, ਜਿਸ ਨੂੰ ਇਹ ਬਿਮਾਰੀ ਹੈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਨੂੰ ਧਮਕੀਆਂ ਦੇਣ ਤੇ ਫਿਰੌਤੀ ਦੀਆਂ ਕਾਲਾਂ ਕਰਨ ਵਾਲਾ ਚੜ੍ਹਿਆ ਪੁਲਸ ਅੜਿੱਕੇ

2016 ਦੀ ਗੱਲ ਸੀ, ਜਦੋਂ ਇੰਗਲੈਂਡ ਦੇ ਹਡਰਸਫੀਲਡ ਵਿੱਚ 7 ਸਾਲ ਦੀ ਉਮਰ 'ਚ ਓਲੀਵੀਆ ਨੂੰ ਟੱਕਰ ਮਾਰਨ ਤੋਂ ਬਾਅਦ ਕਾਰ ਕਈ ਮੀਟਰ ਤੱਕ ਘਸੀਟ ਕੇ ਲੈ ਗਈ ਪਰ ਇਸ ਤੋਂ ਬਾਅਦ ਜੋ ਵੀ ਹੋਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਓਲੀਵੀਆ ਦੀ ਮਾਂ ਨਿੱਕੀ ਟ੍ਰੈਪਕ ਦਾ ਕਹਿਣਾ ਹੈ ਕਿ ਕਾਰ ਨਾਲ ਜ਼ੋਰਦਾਰ ਟੱਕਰ ਲੱਗਣ ਦੇ ਬਾਵਜੂਦ ਓਲੀਵੀਆ ਬੜੇ ਆਰਾਮ ਨਾਲ ਉੱਠੀ ਅਤੇ ਉੱਥੋਂ ਚਲੀ ਗਈ। ਉਸ ਦੀ ਛਾਤੀ 'ਤੇ ਟਾਇਰ ਦੇ ਨਿਸ਼ਾਨ ਤੋਂ ਇਲਾਵਾ ਉਸ ਦੇ ਸਰੀਰ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ ਪਰ ਇਸ ਦੇ ਬਾਵਜੂਦ ਉਸ ਨੂੰ ਨਾ ਤਾਂ ਦਰਦ ਮਹਿਸੂਸ ਹੋਇਆ ਤੇ ਨਾ ਹੀ ਉਸ ਦੀਆਂ ਅੱਖਾਂ 'ਚ ਕਿਸੇ ਕਿਸਮ ਦਾ ਡਰ ਨਜ਼ਰ ਆਇਆ। ਬੱਚੀ ਦੇ ਡਰ ਦੀ ਅਸਧਾਰਨ ਘਾਟ ਕਾਰਨ ਉਸ ਨੂੰ 'ਬਾਇਓਨਿਕ ਗਰਲ' (Bionic Girl) ਨਾਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਹੋਣਹਾਰ ਕਬੱਡੀ ਖਿਡਾਰਨ ਦੀ ਸੜਕ ਹਾਦਸੇ 'ਚ ਮੌਤ, 2 ਮਹੀਨਿਆਂ ਦੀ ਗਰਭਵਤੀ ਸੀ ਮ੍ਰਿਤਕਾ

ਹਫਿੰਗਟਨ ਪੋਸਟ ਦੇ ਅਨੁਸਾਰ ਇਹ ਬੱਚੀ ਇਕ ਵਿਲੱਖਣ ਜੈਨੇਟਿਕ ਸਥਿਤੀ ਤੋਂ ਪੀੜਤ ਹੈ, ਜਿਸ ਦੀ ਪਛਾਣ ਕ੍ਰੋਮੋਸੋਮ 6 ਦੇ ਮਿਟਣ ਵਜੋਂ ਕੀਤੀ ਜਾਂਦੀ ਹੈ। ਇਹ ਬਹੁਤ ਹੀ ਦੁਰਲੱਭ ਸਥਿਤੀ ਮਰੀਜ਼ ਨੂੰ ਦਰਦ, ਭੁੱਖ ਜਾਂ ਥਕਾਵਟ ਮਹਿਸੂਸ ਕਰਨ ਵਿੱਚ ਅਸਮਰੱਥ ਬਣਾ ਦਿੰਦੀ ਹੈ। ਮੰਨਿਆ ਜਾਂਦਾ ਹੈ ਕਿ ਹਾਦਸੇ ਦੌਰਾਨ ਉਸ ਦੀ ਤਣਾਅ-ਮੁਕਤ ਰਹਿਣ ਦੀ ਯੋਗਤਾ ਨੇ ਚਮਤਕਾਰੀ ਢੰਗ ਨਾਲ ਉਸ ਨੂੰ ਗੰਭੀਰ ਨੁਕਸਾਨ ਤੋਂ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ, ਓਲੀਵੀਆ ਵਿੱਚ ਉਸ ਦੇ ਜਨਮ ਤੋਂ ਕੁਝ ਮਹੀਨਿਆਂ ਬਾਅਦ ਹੀ ਇਸ ਦੁਰਲੱਭ ਬਿਮਾਰੀ ਦੇ ਲੱਛਣ ਦਿਖਾਈ ਦੇਣ ਲੱਗੇ ਸਨ।

ਇਹ ਵੀ ਪੜ੍ਹੋ : ਗਿਣਦੇ-ਗਿਣਦੇ ਮਸ਼ੀਨਾਂ ਵੀ ਹੋ ਗਈਆਂ ਖਰਾਬ, ਇਨਕਮ ਟੈਕਸ ਦੇ ਛਾਪੇ 'ਚ ਵੱਡੀ ਗਿਣਤੀ 'ਚ ਬਰਾਮਦ ਹੋਏ ਨੋਟ

ਟ੍ਰੈਪਕ ਦੇ ਅਨੁਸਾਰ ਓਲੀਵੀਆ ਨੇ 9 ਮਹੀਨਿਆਂ ਦੀ ਉਮਰ ਵਿੱਚ ਦਿਨ 'ਚ ਸੌਣਾ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹ ਬੱਚਿਆਂ ਵਾਂਗ ਰੋਈ ਵੀ ਨਹੀਂ ਸੀ। ਇਸ ਉਮਰ ਵਿੱਚ ਓਲੀਵੀਆ ਨੇ ਮਾਂ ਦਾ ਦੁੱਧ ਪੀਣਾ ਵੀ ਛੱਡ ਦਿੱਤਾ ਸੀ। ਟ੍ਰੇਪਕ ਨੇ ਕਿਹਾ, "ਮੈਂ ਸੋਚਿਆ ਕਿ ਉਸ ਨੂੰ ਪਸੰਦ ਨਹੀਂ ਹੋਵੇਗਾ ਪਰ ਇਸ ਤੋਂ ਬਾਅਦ ਉਸ ਨੇ ਖਾਣਾ ਵੀ ਬੰਦ ਕਰ ਦਿੱਤਾ। ਔਰਤ ਦਾ ਕਹਿਣਾ ਹੈ ਕਿ ਓਲੀਵੀਆ ਨੂੰ ਕਦੇ ਭੁੱਖ ਨਹੀਂ ਲੱਗਦੀ। ਉਹ ਸਕੂਲ 'ਚ ਸਿਰਫ ਇਸ ਲਈ ਖਾਂਦੀ ਹੈ ਕਿਉਂਕਿ ਬਾਕੀ ਬੱਚੇ ਉਥੇ ਖਾਣਾ ਖਾਂਦੇ ਹਨ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News