ਅਮਰੀਕਾ ’ਚ H-1B ਵੀਜ਼ਾ ’ਤੇ ਵਿਦੇਸ਼ੀ ਸਿਹਤ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਲਈ ਬਿੱਲ ਪੇਸ਼

Sunday, May 28, 2023 - 02:39 AM (IST)

ਅਮਰੀਕਾ ’ਚ H-1B ਵੀਜ਼ਾ ’ਤੇ ਵਿਦੇਸ਼ੀ ਸਿਹਤ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਲਈ ਬਿੱਲ ਪੇਸ਼

ਨਿਊਯਾਰਕ (ਅਨਸ) : ਅਮਰੀਕੀ ਕਾਂਗਰਸ ਦੀਆਂ 2 ਮਹਿਲਾ ਮੈਂਬਰਾਂ ਨੇ ਵੈਟਰਨਜ਼ ਅਫੇਅਰਜ਼ ਵਿਭਾਗ ਲਈ ਐੱਚ-1ਬੀ ਵੀਜ਼ਾ ’ਤੇ ਵਿਦੇਸ਼ੀ ਕਰਮਚਾਰੀਆਂ ਨੂੰ ਦੇਸ਼ ’ਚ ਢੁੱਕਵੇਂ ਬਿਨੈਕਾਰ ਨਾ ਮਿਲਣ ’ਤੇ ਕੰਮ ’ਤੇ ਰੱਖਣਾ ਆਸਾਨ ਬਣਾਉਣ ਲਈ ਇਕ ਬਿੱਲ ਪੇਸ਼ ਕੀਤਾ ਹੈ। ਵੀਰਵਾਰ ਨੂੰ ਕਾਂਗਰਸ ਮੈਂਬਰ ਰਸ਼ੀਦਾ ਤਲੀਬ ਤੇ ਡੇਲੀਆ ਰਮੀਰੇਜ਼ ਵੱਲੋਂ ਪੇਸ਼ ਕੀਤਾ ਗਿਆ ਐਕਸਪੈਂਡਿੰਗ ਹੈਲਥ ਕੇਅਰ ਪ੍ਰੋਵਾਈਡਰਜ਼ ਫਾਰ ਵੈਟਰਨਜ਼ ਐਕਟ, ਅਮਰੀਕਾ ਵਿੱਚ ਸਿਹਤ ਸੇਵਾ ਦੇਣ ਵਾਲਿਆਂ ਦੀ ਕਮੀ ਨੂੰ ਦੂਰ ਕਰਨ 'ਚ ਮਦਦ ਕਰੇਗਾ, ਜੋ ਅਪ੍ਰਵਾਸੀ ਸਿਹਤ ਮੁਲਾਜ਼ਮਾਂ, ਜੋ ਐੱਚ1-ਬੀ ਵੀਜ਼ਾ ਹੋਲਡਰ ਹਨ, ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਇਜਾਜ਼ਤ ਦੇਵੇਗਾ।

ਇਹ ਵੀ ਪੜ੍ਹੋ : ਉੱਤਰੀ ਕੋਰੀਆ 'ਚ ਬੇਰਹਿਮੀ ਦੀਆਂ ਹੱਦਾਂ ਪਾਰ, 2 ਸਾਲ ਦੇ ਬੱਚੇ ਨੂੰ ਉਮਰ ਕੈਦ, ਜਾਣੋ ਕੀ ਹੈ ਪੂਰਾ ਮਾਮਲਾ

ਬਿੱਲ ਵੈਟਰਨਜ਼ ਅਫੇਅਰਜ਼ ਵਿਭਾਗ ਅਤੇ ਸਟੇਟ ਵੈਟਰਨਜ਼ ਹੋਮਜ਼ ਨੂੰ ਐੱਚ-1-ਬੀ ਵੀਜ਼ਾ ਪ੍ਰੋਗਰਾਮ ਦੇ ਉਦੇਸ਼ਾਂ ਲਈ ਵੱਧ ਤੋਂ ਵੱਧ ਛੋਟ ਵਾਲੀਆਂ ਸੰਸਥਾਵਾਂ ਵਜੋਂ ਨਿਰਧਾਰਿਤ ਕਰਦਾ ਹੈ। ਸਦਨ ਦੀ ਕਮੇਟੀ ਦੇ ਮੈਂਬਰ ਕਾਂਗਰਸ ਮਹਿਲਾ ਰਾਮਿਰੇਜ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸਾਬਕਾ ਫੌਜੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਬਣਾਈ ਰੱਖੀਏ, ਜੋ ਸਾਡੇ ਦੇਸ਼ 'ਚ ਸਿਹਤ ਮੁਲਾਜ਼ਮਾਂ ਦੀ ਕਮੀ ਤੋਂ ਪ੍ਰਭਾਵਿਤ ਹੋ ਰਹੇ ਹਨ। ਅਸੀਂ ਆਪਣੇ ਭਾਈਚਾਰਿਆਂ ਵਿੱਚ ਅਪ੍ਰਵਾਸੀਆਂ ਨਾਲ ਇਸ ਕਮੀ ਨੂੰ ਦੂਰ ਕਰ ਸਕਦੇ ਹਾਂ, ਜੋ ਤਿਆਰ ਹਨ ਅਤੇ ਕੰਮ ਕਰਨਾ ਚਾਹੁੰਦੇ ਹਨ ਪਰ ਕਈ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News