ਚੀਨ ਦਾ ਮੁਕਾਬਲਾ ਕਰਨ ਲਈ ਅਮਰੀਕੀ ਕਾਂਗਰਸ ''ਚ ਬਿੱਲ ਪੇਸ਼

02/25/2021 8:13:26 PM

ਵਾਸ਼ਿੰਗਟਨ-ਅਮਰੀਕੀ ਕਾਂਗਰਸ (ਸੰਸਦ) 'ਚ ਚੀਨ ਦੇ ਕੂੜ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਇਕ ਬਿੱਲ ਪੇਸ਼ ਕੀਤਾ ਗਿਆ ਹੈ ਜਿਨ੍ਹਾਂ 'ਚ ਚੀਨ ਦੀ ਸਰਕਾਰ ਵੱਲੋਂ ਸਮਰਥਿਤ ਕੂੜ ਪ੍ਰਚਾਰ ਤੰਤਰ ਵਿਰੁੱਧ ਇਕ ਨਵੀਂ ਪਾਬੰਦੀ ਅਥਾਰਿਟੀ ਬਣਾਉਣ ਦੀ ਵਿਵਸਥਾ ਹੈ। ਰਿਪਬਲਿਕਨ ਅਧਿਐਨ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਿਨ ਬੈਂਕਸ ਅਤੇ ਸੈਨੇਟਰ ਟਾਮ ਕਾਟਨ ਨੇ ਬੁੱਧਵਾਰ ਨੂੰ ਚੀਨੀ ਕੂੜ ਪ੍ਰਚਾਰ ਰੋਕੂ ਬਿੱਲ ਪੇਸ਼ ਕੀਤਾ।

ਇਹ ਵੀ ਪੜ੍ਹੋ -ਆਉਣ ਵਾਲੇ ਦਹਾਕਿਆਂ ਚੀਨ ਨਾਲ ਮੁਕਾਬਲਾ ਸਾਡੀ ਰਾਸ਼ਟਰੀ ਸੁਰੱਖਿਆ ਲਈ ਬੇਹਦ ਅਹਿਮ : ਬਰਨਸ

ਇਸ ਬਿੱਲ ਦੀ ਜਾਂਚ ਅਮਰੀਕੀ ਵਿਦੇਸ਼ ਮੰਤਰੀ ਕਰਨਗੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਕੀ ਨਵੀਂ ਅਥਾਰਿਟੀ ਯੂਨਾਈਟੇਡ ਫਰੰਟ ਵਰਕ ਨੂੰ ਰਿਪਬਲਿਕਨ ਪਾਰਟੀ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ 'ਤੇ ਗਠਿਤ ਅਧਿਐਨ ਕਮੇਟੀ ਦੀ ਸਿਫਾਰਿਸ਼ 'ਤੇ ਤਿਆਰ ਕੀਤਾ ਗਿਆ ਹੈ ਅਤੇ ਇਹ ਯੂਨਾਈਟੇਡ ਫਰੰਟ ਵਰਕ ਡਿਪਾਰਟਮੈਂਟ (ਯੂ.ਐੱਫ.ਡਬਲਯੂ.ਡੀ.) 'ਤੇ ਪਾਬੰਦੀ ਦਾ ਅਧਿਕਾਰ ਦਿੰਦਾ ਹੈ। ਦੱਸ ਦੇਈਏ ਕਿ ਯੂ.ਐੱਫ.ਡਬਲਯੂ.ਡੀ. ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਵਿਦੇਸ਼ 'ਚ ਪ੍ਰਭਾਵ ਪਾਉਣ ਲਈ ਬਣਾਈ ਗਈ ਬ੍ਰਾਂਚ ਹੈ।

ਇਹ ਵੀ ਪੜ੍ਹੋ -ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ

ਬੈਂਕਸ ਨੇ ਕਿਹਾ ਕਿ ''ਯੂਨਾਈਟੇਡ ਫਰੰਟ ਸਿੱਧੇ ਤੌਰ 'ਤੇ ਉਈਗਰ ਨਸਲਕੁਸ਼ੀ ਅਤੇ ਚੀਨ 'ਚ ਈਸਾਈ ਸਮੂਹ ਦੇ ਦਮਨ 'ਚ ਸ਼ਾਮਲ ਹੈ ਪਰ ਉਸ ਦਾ ਆਖਿਰੀ ਟੀਚਾ ਇਸ ਦਮਨ ਦੀ ਨੀਤੀ ਨੂੰ ਪੂਰੇ ਵਿਸ਼ਵ 'ਚ ਫੈਲਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਵਾਸ਼ਿੰਗਟਨ ਲੀਡਰਸ਼ਿਪ ਭਲੇ ਬਦਲ ਗਈ ਹੈ ਪਰ ਚੀਨ ਦੀ ਸਿਆਸੀ ਰਣਨੀਤੀ ਨਹੀਂ ਬਦਲੀ ਹੈ। ਕਾਂਗਰਸ 'ਤੇ ਇਹ ਜ਼ਿੰਮੇਵਾਰੀ ਆ ਗਈ ਹੈ ਕਿ ਉਹ ਕਮਿਊਨਿਸਟ ਪਾਰਟੀ ਦੇ ਕੂੜ ਪ੍ਰਚਾਰ ਨੂੰ ਉਜਾਗਰ ਕਰਨ ਅਤੇ ਉਸ ਦਾ ਮੁਕਾਬਲਾ ਕਰਨ। ਅਸੀਂ ਸ਼ਾਂਤ ਨਹੀਂ ਬੈਠ ਸਕਦੇ ਹਾਂ।

ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News